ਨਵੀਂ ਦਿੱਲੀ- ਅਜਿਹਾ ਲੱਗਦਾ ਹੈ ਕਿ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਪੂਰੀ ਤਰ੍ਹਾਂ ਨਾਲ ਨਿਰਮਾਤਾ ਬਣ ਗਏ ਹਨ। ਬਾਕੀ ਨਿਰਮਾਤਾਵਾਂ ਦੀ ਤਰ੍ਹਾਂ ਹੁਣ ਉਹ ਵੀ ਪੂਰੀ ਤਰ੍ਹਾਂ ਨਾਲ ਸੁਚੇਤ ਰਹਿੰਦੇ ਹਨ ਕਿ ਉਨ੍ਹਾਂ ਦੀ ਕੋਈ ਫਿਲਮ ਗਲਤ ਖਬਰਾਂ ਕਾਰਨ ਚਰਚਾ 'ਚ ਨਾ ਆਏ। ਹਾਲ ਹੀ 'ਚ ਫਿਲਮ ਹੀਰੋ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਹੜੀ ਸਲਮਾਨ ਖਾਨ ਦੇ ਪ੍ਰੋਡਕਸ਼ਨ ਵਿਚ ਬਣੀ ਹੈ। ਇਸ ਫਿਲਮ ਫਿਲਮ ਅਭਿਨੇਤਾ ਸੂਰਜ ਪੰਚੋਲੀ ਤੇ ਅਭਿਨੇਤਰੀ ਆਥੀਆ ਸ਼ੈੱਟੀ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ।
ਫਿਲਮ ਦੀ ਸ਼ੂਟਿੰਗ ਦੌਰਾਨ ਦੋਵਾਂ ਵਿਚਾਲੇ ਡੇਟਿੰਗ ਨੂੰ ਲੈ ਕੇ ਕੋਈ ਖਬਰ ਨਹੀਂ ਆਈ। ਖਬਰ ਹੈ ਕਿ ਦੋਵਾਂ ਨੂੰ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਸਮਝਾ ਦਿੱਤਾ ਗਿਆ ਸੀ ਕਿ ਉਹ ਇਕ-ਦੂਜੇ ਨੂੰ ਡੇਟ ਕਰਨ ਸਬੰਧੀ ਸੋਚਣ ਵੀ ਨਾ। ਸੁਣਿਆ ਹੈ ਕਿ ਦੋਵਾਂ ਸਿਤਾਰਿਆਂ ਦੇ ਮਾਤਾ-ਪਿਤਾ ਦੇ ਕਹਿਣ 'ਤੇ ਸਲਮਾਨ ਨੇ ਅਜਿਹਾ ਕੀਤਾ ਹੈ। ਦੋਵਾਂ ਦੇ ਮਾਤਾ-ਪਿਤਾ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਹੀ ਪਿਆਰ ਦੇ ਚੱਕਰ ਵਿਚ ਪੈ ਜਾਣ। ਦੱਸਣਯੋਗ ਹੈ ਕਿ ਆਦਿੱਤਿਆ ਪੰਚੋਲੀ ਦੇ ਬੇਟੇ ਸੂਰਜ ਹਨ, ਜਦਕਿ ਆਥੀਆ ਦੇ ਪਿਤਾ ਸੁਨੀਲ ਸ਼ੈੱਟੀ ਹਨ।
ਕਿਹਾ ਜਾ ਰਿਹਾ ਹੈ ਕਿ ਸੂਰਜ ਦਾ ਕਾਨੂੰਨੀ ਪੰਗੇ 'ਚ ਪੈਣਾ ਵੀ ਇਸ ਦੀ ਇਕ ਵੱਡੀ ਵਜ੍ਹਾ ਹੈ। ਦੱਸਣਯੋਗ ਹੈ ਕਿ ਸੂਰਜ ਜਿਆ ਖਾਨ ਦੇ ਮਾਮਲੇ 'ਚ ਵੀ ਉਲਝੇ ਸਨ। ਉਸ 'ਤੇ ਜਿਆ ਦੀ ਮਾਂ ਨੇ ਦੋਸ਼ ਲਗਾਇਆ ਸੀ ਕਿ ਜਿਆ ਨੇ ਉਸ ਕਾਰਨ ਆਤਮਹੱਤਿਆ ਕੀਤੀ ਸੀ। ਇਹੀ ਕੁਝ ਕਾਰਨ ਹਨ ਕਿ ਦੋਵੇਂ ਡੈਬਿਊ ਸਟਾਰਸ ਕਿਤੇ ਵੀ ਇਕੱਠੇ ਘੁੰਮਦੇ ਨਜ਼ਰ ਨਹੀਂ ਆਉਂਦੇ।
'ਬਾਹੁਬਲੀ' ਨੂੰ ਪਛਾੜ ਅੱਗੇ ਨਿਕਲੀ 'ਬਜਰੰਗੀ ਭਾਈਜਾਨ'
NEXT STORY