ਮੁੰਬਈ (ਬਿਊਰੋ) - ਦੇਸ਼ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਅਜਿਹੀ ਸਥਿਤੀ 'ਚ ਫ਼ਿਲਮ ਇੰਡਸਟਰੀ ਦੇ ਕਈ ਸਿਤਾਰੇ ਮਦਦ ਲਈ ਅੱਗੇ ਆ ਰਹੇ ਹਨ। ਇਨ੍ਹਾਂ 'ਚ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦਾ ਵੀ ਨਾਂ ਸ਼ਾਮਲ ਹੈ, ਜੋ ਪਿਛਲੀ ਵਾਰ ਦੀ ਤਰ੍ਹਾਂ ਇਸ ਸਾਲ ਵੀ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਹਨ। ਹੁਣ ਉਹ ਕੋਵਿਡ-19 ਤੋਂ ਪੀੜਤ ਮਰੀਜ਼ਾਂ ਨੂੰ ਆਕਸੀਜਨ ਸਿਲੰਡਰ ਮੁਫ਼ਤ ਦੇਣਗੇ। ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ।
ਮੁੰਬਈ ਮੰਗਵਾਏ 500 ਆਕਸੀਜਨ ਸਿਲੰਡਰ
ਸਲਮਾਨ ਖ਼ਾਨ ਨੇ ਇਨ੍ਹਾਂ ਆਕਸੀਜਨ ਸਿਲੰਡਰਾਂ ਦਾ ਆਯਾਤ ਕਰਵਾਇਆ ਹੈ, ਜਿਨ੍ਹਾਂ ਦੀ ਪਹਿਲੀ ਖੇਪ ਮੁੰਬਈ ਪਹੁੰਚ ਚੁੱਕੀ ਹੈ। ਸਲਮਾਨ ਨੇ 500 ਦੇ ਕਰੀਬ ਆਕਸੀਜਨ ਸਿਲੰਡਰ ਮੰਗਵਾਏ ਹਨ। ਉਨ੍ਹਾਂ ਨੇ ਤਸਵੀਰ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਇਹ ਉਸ ਲਈ ਹੈ, ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੇ ਇਕ ਨੰਬਰ ਵੀ ਸਾਂਝਾ ਕੀਤਾ ਹੈ, ਜਿਸ 'ਤੇ ਉਹ ਫੋਨ ਕਰਕੇ ਜਾਂ ਮੈਸੇਜ ਕਰ ਕੇ ਇਹ ਕੋਰੋਨਾ ਮਰੀਜ਼ ਮੁਫ਼ਤ 'ਚ ਆਕਸੀਜਨ ਸਿਲੰਡਰ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਸਲਮਾਨ ਖ਼ਾਨ ਨੇ ਇਹ ਵੀ ਅਪੀਲ ਕੀਤੀ ਹੈ ਕਿ ਸਿਲੰਡਰ ਖ਼ਾਲੀ ਹੋਣ 'ਤੇ ਉਸ ਦੀ ਵਾਪਸੀ ਜ਼ਰੂਰ ਕੀਤੀ ਜਾਵੇ।
ਲੋਕਾਂ ਨੂੰ ਕੀਤੀ ਖ਼ਾਸ ਅਪੀਲ
ਸਲਮਾਨ ਖ਼ਾਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, 'ਸਾਡੇ 500 ਆਕਸੀਜਨ ਸਿਲੰਡਰਾਂ ਦਾ ਪਹਿਲਾਂ ਲਾਟ ਮੁੰਬਈ ਪਹੁੰਚ ਗਿਆ ਹੈ। ਜਿਹੜੇ ਕੋਵਿਡ ਮਰੀਜ਼ ਨੂੰ ਐਮਰਜੈਂਸੀ ਹਾਲਾਤ 'ਚ ਇਸ ਆਕਸੀਜਨ ਸਿਲੰਡਰ ਦੀ ਜ਼ਰੂਰਤ ਹੈ, ਉਹ 8451869785 'ਤੇ ਕਾਲ ਕਰੇ। ਤੁਸੀਂ ਮੈਨੂੰ ਟੈਗ ਅਤੇ ਡੀ. ਐੱਮ. ਵੀ ਕਰ ਸਕਦੇ ਹੋ। ਅਸੀਂ ਮੁਫ਼ਤ 'ਚ ਇਹ ਸਿਲੰਡਰ ਉਪਲਬਧ ਕਰਵਾਵਾਂਗੇ। ਇਸ ਦੀ ਵਰਤੋਂ ਕਰਨ ਤੋਂ ਬਾਅਦ ਕਿਰਪਾ ਕਰਕੇ ਇਸ ਨੂੰ ਵਾਪਸ ਕਰ ਦੇਣਾ।'
ਦੱਸਣਯੋਗ ਹੈ ਕਿ ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੇ ਪਹਿਲੇ ਵੀਕੈਂਡ 'ਚ ਭਾਰਤੀ ਬਾਕਸ ਆਫਿਸ 'ਤੇ 59,920 ਰੁਪਏ ਦੀ ਕਮਾਈ ਕੀਤੀ ਹੈ। ਇਸ ’ਚ ਸਲਮਾਨ ਦੇ ਬਾਡੀ ਡਬਲ ਦੇ ਰੂਪ ’ਚ ਪਰਵੇਜ਼ ਕਾਜ਼ੀ ਨਜ਼ਰ ਆਏ। ਪਰਵੇਜ਼ ਨੇ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਸਲਮਾਨ ਦੀ ਤਰ੍ਹਾਂ ਕੱਪੜੇ ਪਹਿਨੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਪਰਵੇਜ਼ ਬਾਰੇ ਸਭ ਕੁਝ ਜਾਣਨਾ ਚਾਹੁੰਦੇ ਹਨ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪਰਵੇਜ਼ ਕਾਜ਼ੀ ਕੌਣ ਤੇ ਕਿਹੜੀਆਂ ਫ਼ਿਲਮਾਂ ’ਚ ਸਲਮਾਨ ਦੇ ਬਾਡੀ ਡਬਲ ਦੇ ਰੂਪ ’ਚ ਕੰਮ ਕਰ ਚੁੱਕੇ ਹਨ ਤੇ ਇਸ ਕੰਮ ਦੇ ਬਦਲੇ ਉਨ੍ਹਾਂ ਨੂੰ ਕਿੰਨੇ ਪੈਸੇ ਮਿਲਦੇ ਹਨ। ਪਰਵੇਜ਼ ਕਾਜ਼ੀ ਦੇ ਤੁਰਨ-ਫਿਰਨ, ਬੋਲਣ ਤੇ ਕਈ ਹੋਰ ਅੰਦਾਜ਼ ਸਲਮਾਨ ਖ਼ਾਨ ਵਰਗੇ ਹੀ ਹਨ। ਪਰਵੇਜ਼ ਨੇ ਸਲਮਾਨ ਦੇ ਬਾਡੀ ਡਬਲ ਦੇ ਰੂਪ ’ਚ ‘ਪ੍ਰੇਮ ਰਤਨ ਧਨ ਪਾਓ’, ‘ਸੁਲਤਾਨ’, ‘ਦਬੰਗ 3’, ‘ਭਾਰਤ’, ‘ਰੇਸ 3’, ‘ਟਾਈਗਰ ਜ਼ਿੰਦਾ ਹੈ’ ਵਰਗੀਆਂ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ।
ਨੋਟ - ਕੋਵਿਡ ਪੀੜਤਾਂ ਲਈ ਸਲਮਾਨ ਖ਼ਾਨ ਦੇ ਇਸ ਕਦਮ ਬਾਰੇ ਤੁਹਾਡੇ ਕੀ ਨੇ ਵਿਚਾਰ, ਕੁਮੈਂਟ ਕਰਕੇ ਜ਼ਰੂਰ ਦੱਸੋ।
ਬੋਲਡ ਸੀਨਜ਼ ਕਾਰਨ ਭਾਰਤ 'ਚ ਬੈਨ ਹੋਈ ਹਾਲੀਵੁੱਡ ਫ਼ਿਲਮ 'ਨੈੱਟਫਲਿਕਸ' 'ਤੇ ਦੇਖੀ ਗਈ ਸਭ ਤੋਂ ਜ਼ਿਆਦਾ
NEXT STORY