ਮੁੰਬਈ : ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਸੁਲਤਾਨ' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਹੁਣ ਛੇਤੀ ਹੀ ਸਲਮਾਨ ਇਸ ਦੇ ਪ੍ਰਚਾਰ 'ਚ ਰੁੱਝਣ ਵਾਲੇ ਹਨ। ਸਲਮਾਨ ਨੂੰ ਇਕ ਪਹਿਲਵਾਨ ਦੀ ਭੂਮਿਕਾ 'ਚ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਬੇਸਬਰ ਹਨ। ਪਹਿਲੀ ਵਾਰ ਪਹਿਲਵਾਨ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਸਲਮਾਨ ਦੀ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਹੁਣੇ ਜਿਹੇ ਫਿਲਮ ਦੇ ਨਿਰਦੇਸ਼ਕ ਅਲੀ ਅੱਬਾਸ ਨੇ ਰੈਪਅੱਪ ਪਾਰਟੀ ਦੀਆਂ ਕੁਝ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਸਲਮਾਨ ਆਪਣੇ ਪਹਿਲਵਾਨ ਵਾਲੇ ਦਾਅ ਅਜ਼ਮਾਉਂਦੇ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਫਿਲਮ ਦੇ ਨਿਰਦੇਸ਼ਕ ਅਲੀ ਨੇ ਬੀਤੇ ਦਿਨੀਂ ਫਿਲਮ ਦੀ ਸ਼ੁਟਿੰਗ ਪੂਰੀ ਹੋਣ ਦੀ ਖਬਰ ਦਿੰਦੇ ਹੋਏ ਸਲਮਾਨ ਦੀ ਟਰੈਕਟਰ ਚਲਾਉਂਦਿਆਂ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਸੀ। ਸਲਮਾਨ ਤੋਂ ਇਲਾਵਾ ਫਿਲਮ ਦੀ ਲੀਡ ਅਦਾਕਾਰਾ ਅਨੁਸ਼ਕਾ ਵੀ ਟਰੈਕਟਰ ਚਲਾਉਂਦੀ ਨਜ਼ਰ ਆ ਚੁੱਕੀ ਹੈ।
ਇਹ ਫਿਲਮ ਪਹਿਲਵਾਨ ਅਲੀ ਖਾਨ ਦੇ ਜੀਵਨ 'ਕੇ ਆਧਾਰਿਤ ਹੈ, ਜਿਸ 'ਚ ਸਲਮਾਨ ਖਾਨ ਦਾਅ ਲਗਾਉਂਦੇ ਨਜ਼ਰ ਆਉਣਗੇ। ਇਸ ਫਿਲਮ 'ਚ ਸਲਮਾਨ ਅਤੇ ਅਨੁਸ਼ਕਾ ਤੋਂ ਇਲਾਵਾ ਰਣਦੀਪ ਹੁੱਡਾ ਵੀ ਹਨ। ਇਹ ਫਿਲਮ ਈਦ ਦੇ ਮੌਕੇ ਰਿਲੀਜ਼ ਹੋਵੇਗੀ।
ਵਿਵੇਕ ਬਣਨਗੇ ਗੈਂਗਸਟਰ
NEXT STORY