ਮੁੰਬਈ (ਬਿਊਰੋ)– ਪ੍ਰਸ਼ੰਸਕ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇਖਣ ਲਈ ਬੇਤਾਬ ਹਨ। ਫ਼ਿਲਮ ਦੇ ਨਿਰਮਾਤਾਵਾਂ ਨੂੰ ਇਹ ਪਤਾ ਹੈ, ਇਸੇ ਲਈ ਉਹ ਇਸ ਦੇ ਗੀਤ ਰਿਲੀਜ਼ ਕਰਕੇ ਪ੍ਰਸ਼ੰਸਕਾਂ ਦੀ ਬੇਸਬਰੀ ਨੂੰ ਵਧਾ ਰਹੇ ਹਨ। ਹੁਣ ਇਸ ਫ਼ਿਲਮ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ, ਜਿਸ ਦਾ ਨਾਂ ‘ਬਥੁਕੰਮਾ’ ਹੈ।
ਦੱਖਣ ਭਾਰਤੀ ਅੰਦਾਜ਼ ਵਾਲੇ ਇਸ ਗੀਤ ’ਚ ਤੁਹਾਨੂੰ ਪੂਜਾ ਹੇਗੜੇ ਦੇਖਣ ਨੂੰ ਮਿਲੇਗੀ। ਗੀਤ ਦੀ ਵੀਡੀਓ ’ਚ ਪੂਜਾ ਆਪਣੇ ਪਰਿਵਾਰ ਨਾਲ ਦੇਵੀ ਦੀ ਪੂਜਾ ਕਰ ਰਹੀ ਹੈ। ਉਸ ਦੇ ਨਾਲ ਦੱਖਣੀ ਸੁਪਰਸਟਾਰ ਵੈਂਕਟੇਸ਼ ਦੱਗੂਬਾਤੀ ਤੇ ਬਾਲੀਵੁੱਡ ਅਦਾਕਾਰਾ ਭੂਮਿਕਾ ਚਾਵਲਾ ਵੀ ਹਨ। ਹਰ ਕੋਈ ਨੱਚ ਕੇ ਜਸ਼ਨ ਦਾ ਆਨੰਦ ਲੈ ਰਿਹਾ ਹੈ। ਪੂਜਾ ਹੇਗੜੇ ਦੇ ਡਾਂਸ ਦੌਰਾਨ ਸਲਮਾਨ ਖ਼ਾਨ ਆਪਣੀ ਪੂਰੀ ਪਲਟਨ ਨਾਲ ਆਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਦੇ ਨਵੇਂ ਪੋਸਟਰ ’ਤੇ ਵਿਵਾਦ, ਮਾਂ ਸੀਤਾ ਦੀ ਮਾਂਗ ’ਚੋਂ ਸਿੰਦੂਰ ਗਾਇਬ ਹੋਣ ’ਤੇ ਭੜਕੇ ਲੋਕ
ਸਲਮਾਨ ਖ਼ਾਨ ਸ਼ਹਿਨਾਜ਼ ਗਿੱਲ, ਰਾਘਵ ਜੁਆਲ, ਸਿਧਾਰਥ ਨਿਗਮ, ਪਲਕ ਤਿਵਾਰੀ ਤੇ ਜੱਸੀ ਗਿੱਲ ਨਾਲ ਤਕਰਾਰ ਕਰਦਿਆਂ ਪੂਜਾ ਹੇਗੜੇ ਦੇ ਘਰ ਪਹੁੰਚੇ। ਸਲਮਾਨ ਨੂੰ ਪਹਿਲੀ ਵਾਰ ਇਕ ਰਵਾਇਤੀ ਤੇਲਗੂ ਪਹਿਰਾਵੇ, ਕਮੀਜ਼, ਮੁੰਡੂ (ਧੋਤੀ) ਤੇ ਅੰਗਵਸਤ੍ਰਮ ਪਹਿਨੇ ਦੇਖਿਆ ਜਾ ਸਕਦਾ ਹੈ। ਉਸ ਦੇ ਸਾਰੇ ਸਾਥੀ ਵੀ ਰਵਾਇਤੀ ਪਹਿਰਾਵੇ ’ਚ ਸ਼ਾਨਦਾਰ ਲੱਗ ਰਹੇ ਹਨ।
ਇਸ ਗੀਤ ਨੂੰ ਗਾਇਕ ਸੰਤੋਸ਼ ਵੈਂਕੀ, ਆਇਰਾ ਉਡੁਪੀ, ਹਰੀਨੀ ਇਵਾਤੂਰੀ, ਸੁਚੇਤਾ ਬਸਰੂਰ ਤੇ ਵਿਜੇਲਕਸ਼ਮੀ ਮੇਟੀਨਾਹੋਲ ਨੇ ਮਿਲ ਕੇ ਗਾਇਆ ਹੈ। ਇਸ ਤੋਂ ਪਹਿਲਾਂ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਕੁਝ ਹੋਰ ਸ਼ਾਨਦਾਰ ਗੀਤ ਰਿਲੀਜ਼ ਹੋ ਚੁੱਕੇ ਹਨ। ਇਸ ’ਚ ‘ਬਿੱਲੀ ਬਿੱਲੀ’, ‘ਜੀ ਰਹੇ ਥੇ ਹਮ’ (ਫਾਲਿੰਗ ਇਨ ਪਿਆਰ) ਤੇ ‘ਨਈਓ ਲੱਗਦਾ’ ਸ਼ਾਮਲ ਹਨ।
ਸਲਮਾਨ ਖਾਨ ਦੀ ਫਿਲਮ ਦੇ ਇਸ ਗੀਤ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਗੀਤ ਦੇ ਵਾਈਬਸ ਬਹੁਤ ਦੇਸੀ ਹਨ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਯੂਜ਼ਰਸ ਇਸ ਗੱਲ ਤੋਂ ਵੀ ਖੁਸ਼ ਹਨ ਕਿ ਇਸ ਗੀਤ 'ਚ ਵੱਖ-ਵੱਖ ਸੱਭਿਆਚਾਰਕ ਵਾਇਬ ਹਨ। ਕਈ ਯੂਜ਼ਰਸ ਇਸ ਗੀਤ ਲਈ ਸਲਮਾਨ ਦਾ ਧੰਨਵਾਦ ਵੀ ਕਹਿ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੰਜਾਬ ’ਚ ਜਲਦ ਹੋਵੇਗੀ ਫ਼ਿਲਮ ਸਿਟੀ ਦੀ ਸਥਾਪਨਾ : CM ਭਗਵੰਤ ਮਾਨ
NEXT STORY