ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਇੱਕ ਵਾਰ ਫਿਰ ਕਿਸ ਵਿਅਕਤੀ ਵੱਲੋਂ ਧਮਕੀ ਭਰਿਆ ਸੁਨੇਹਾ ਮਿਲਿਆ ਹੈ। ਇਹ ਸੰਦੇਸ਼ ਮੁੰਬਈ ਟ੍ਰੈਫਿਕ ਪੁਲਸ ਦੇ ਵਟਸਐਪ 'ਤੇ ਭੇਜਿਆ ਗਿਆ ਹੈ, ਜਿਸ 'ਚ ਸਲਮਾਨ ਖ਼ਾਨ ਤੋਂ ਮੁਆਫੀ ਮੰਗਣ ਅਤੇ ਲਾਰੈਂਸ ਨਾਲ ਸਮਝੌਤਾ ਕਰਨ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਧਮਕੀ ਭੇਜਣ ਵਾਲੇ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੱਸਦੇ ਹੋਏ ਦਾਅਵਾ ਕੀਤਾ ਹੈ ਕਿ ਉਹ ਸਲਮਾਨ ਖ਼ਾਨ ਅਤੇ ਲਾਰੈਂਸ ਬਿਸ਼ਨੋਈ ਵਿਚਕਾਰ ਸਮਝੌਤਾ ਕਰਵਾ ਦੇਵੇਗਾ। ਇਸ ਦੇ ਲਈ ਉਸ ਨੇ ਪੈਸੇ ਦੀ ਮੰਗ ਕੀਤੀ ਹੈ।ਵਿਅਕਤੀ ਨੇ ਧਮਕੀ ਦਿੱਤੀ ਹੈ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਸਲਮਾਨ ਦੀ ਹਾਲਤ ਬਾਬਾ ਸਿੱਦੀਕੀ ਤੋਂ ਵੀ ਬੁਰੀ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਲਮਾਨ ਖ਼ਾਨ ਨੂੰ ਲਾਰੈਂਸ ਬਿਸ਼ਨੋਈ ਤੋਂ ਧਮਕੀ ਮਿਲੀ ਹੈ। ਅਜਿਹਾ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ।
ਇਹ ਖ਼ਬਰ ਵੀ ਪੜ੍ਹੋ -ਗਾਇਕ Yo Yo Honey Singh ਨੇ ਧਾਰਮਿਕ ਯਾਤਰਾ ਦੀ ਝਲਕ ਕੀਤੀ ਸਾਂਝੀ
ਸਲਮਾਨ ਦੇ ਘਰ 'ਤੇ ਹੋਈ ਸੀ ਗੋਲੀਬਾਰੀ
ਇਸ ਸਾਲ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਘਰ ਦੇ ਬਾਹਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਸੀ। ਲਾਰੈਂਸ ਬਿਸ਼ਨੋਈ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਹਾਲਾਂਕਿ ਉਸ ਸਮੇਂ ਇਸ ਹਮਲੇ ਨਾਲ ਸਲਮਾਨ ਖ਼ਾਨ ਨੂੰ ਕੋਈ ਫਰਕ ਨਹੀਂ ਪਿਆ ਸੀ। ਉਸ ਨੂੰ ਹਮਲੇ ਤੋਂ ਤੁਰੰਤ ਬਾਅਦ 19 ਅਪ੍ਰੈਲ ਨੂੰ ਦੁਬਈ 'ਚ ਦੇਖਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਬੇਹੱਦ ਸੁਰੱਖਿਆ ਨਾਲ ਦੇਖਿਆ ਗਿਆ।
ਇਹ ਖ਼ਬਰ ਵੀ ਪੜ੍ਹੋ -ਕੁਲੱੜ ਪਿੱਜ਼ਾ ਕਪਲ ਖਿਲਾਫ ਪ੍ਰਦਰਸ਼ਨ ਕਰਨਗੇ ਨਿਹੰਗ, 18 ਅਕਤੂਬਰ ਤੱਕ ਦਿੱਤਾ ਸੀ ਅਲਟੀਮੇਟਮ
ਸਲੀਮ ਖਾਨ ਨੂੰ ਮਿਲੀ ਸੀ ਧਮਕੀ
ਸਲਮਾਨ ਖ਼ਾਨ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੂੰ ਵੀ ਧਮਕੀਆਂ ਮਿਲੀਆਂ ਹਨ। ਮੀਡੀਆ ਰਿਪੋਰਟਾਂ ਦੌਰਾਨ ਸਲੀਮ ਖ਼ਾਨ ਸਵੇਰ ਦੀ ਸੈਰ ਲਈ ਨਿਕਲੇ ਸਨ। ਇਸ ਦੌਰਾਨ ਜਦੋਂ ਉਹ ਬਾਂਦਰਾ ਸਥਿਤ ਪਾਰਕ 'ਚ ਬੈਠੇ ਸਨ ਤਾਂ ਬੁਰਕੇ 'ਚ ਇਕ ਔਰਤ ਇਕ ਆਦਮੀ ਨਾਲ ਸਕੂਟਰ 'ਤੇ ਆਈ। ਦੋਵਾਂ ਨੇ ਸਲੀਮ ਨੂੰ ਪੁੱਛਿਆ ਸੀ, 'ਕੀ ਮੈਂ ਲਾਰੈਂਸ ਬਿਸ਼ਨੋਈ ਨੂੰ ਭੇਜਾਂ?' ਹਾਲਾਂਕਿ ਪੁਲਸ ਹਿਰਾਸਤ 'ਚ ਦੋਵਾਂ ਨੇ ਕਿਹਾ ਸੀ ਕਿ ਉਹ ਮਜ਼ਾਕ ਕਰ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੁਲੱੜ ਪਿੱਜ਼ਾ ਕਪਲ ਖਿਲਾਫ ਪ੍ਰਦਰਸ਼ਨ ਕਰਨਗੇ ਨਿਹੰਗ, 18 ਅਕਤੂਬਰ ਤੱਕ ਦਿੱਤਾ ਸੀ ਅਲਟੀਮੇਟਮ
NEXT STORY