ਮੁੰਬਈ (ਬਿਊਰੋ) : ਟੀ. ਵੀ. ਦਾ ਸਭ ਤੋਂ ਵੱਧ ਉਡੀਕਿਆ ਰਿਐਲਿਟੀ ਸ਼ੋਅ ‘ਬਿੱਗ ਬੌਸ 18’ ਅਗਲੇ ਮਹੀਨੇ ਤੋਂ ਸ਼ੁਰੂ ਹੋ ਸਕਦਾ ਹੈ। ਚਰਚਾ ਹੈ ਕਿ ਇਹ ਸ਼ੋਅ 5 ਅਕਤੂਬਰ ਤੋਂ ਕਲਰਸ ਟੀਵੀ ‘ਤੇ ਆਵੇਗਾ। ਇਸ ਖ਼ਬਰ ਤੋਂ ਬਾਅਦ ਪ੍ਰਸ਼ੰਸਕ ਆਪਣੇ ਉਤਸ਼ਾਹ ‘ਤੇ ਕਾਬੂ ਨਹੀਂ ਰੱਖ ਪਾ ਰਹੇ ਹਨ ਅਤੇ ਸ਼ੋਅ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਖ਼ਬਰ ਆਈ ਸੀ ਕਿ ਇਸ ਵਾਰ ਸਲਮਾਨ ਖ਼ਾਨ 'ਬਿੱਗ ਬੌਸ' ਨੂੰ ਹੋਸਟ ਨਹੀਂ ਕਰਨਗੇ। ਇਸ ਦਾ ਕਾਰਨ ਉਨ੍ਹਾਂ ਦੀ ਸਿਹਤ ਦੱਸੀ ਜਾ ਰਹੀ ਸੀ। ਇਸ ਦੌਰਾਨ ਬਾਲੀਵੁੱਡ ਦੇ ਹੋਰ ਕਲਾਕਾਰਾਂ ਦੇ ਨਾਂ ਸਾਹਮਣੇ ਆਉਣ ਲੱਗੇ ਪਰ ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਸਲਮਾਨ ਹੀ ‘ਬਿੱਗ ਬੌਸ 18’ ਨੂੰ ਹੋਸਟ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਕਰੇਗੀ ਵੱਡਾ ਐਲਾਨ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਲਮਾਨ ਨੇ ‘ਬਿੱਗ ਬੌਸ 18’ ਦੇ ਪ੍ਰੋਮੋ ਵੀਡੀਓ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਖ਼ਬਰ ਹੈ ਕਿ ਸ਼ੋਅ ਦਾ ਨਵਾਂ ਪ੍ਰੋਮੋ ਕੁਝ ਹੀ ਦਿਨਾਂ ‘ਚ ਦਰਸ਼ਕਾਂ ਦੇ ਸਾਹਮਣੇ ਹੋਵੇਗਾ। ਸ਼ੋਅ ‘ਚ ਕਿਹੜੇ-ਕਿਹੜੇ ਮੁਕਾਬਲੇਬਾਜ਼ ਹਿੱਸਾ ਲੈਣਗੇ, ਇਸ ਬਾਰੇ ਇਕ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ। ਸਲਮਾਨ ਦੇ ਸ਼ੋਅ ਨੂੰ ਲੈ ਕੇ ਹੁਣ ਤੱਕ ਕਈ ਮਸ਼ਹੂਰ ਹਸਤੀਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਕਈਆਂ ਦੇ ਨਾਂ ਵੀ ਸਿਰਫ਼ ਅਫਵਾਹ ਹੀ ਸਾਬਤ ਹੋਏ। ਖ਼ਬਰ ਇਹ ਵੀ ਹੈ ਕਿ ਮੇਕਰਸ ਸ਼ੋਅ ਦਾ ਹਿੱਸਾ ਬਣਨ ਲਈ ਲਗਾਤਾਰ ਸੈਲੇਬਸ ਤੱਕ ਪਹੁੰਚ ਕਰ ਰਹੇ ਹਨ। ਹੁਣ 14 ਪ੍ਰਤੀਯੋਗੀਆਂ ਦੀ ਨਵੀਂ ਸੰਭਾਵਿਤ ਸੂਚੀ ਸਾਹਮਣੇ ਆਈ ਹੈ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਦੇ ਵਿਵਾਦਿਤ ਬਿਆਨ 'ਤੇ ਬੱਬੂ ਮਾਨ ਦਾ ਆਇਆ ਅਜਿਹਾ ਰਿਐਕਸ਼ਨ
ਖ਼ਬਰਾਂ ਅਨੁਸਾਰ, ‘ਬਿੱਗ ਬੌਸ 18’ ਦੇ ਪ੍ਰਤੀਯੋਗੀਆਂ ਦੀ ਸੂਚੀ 'ਚ ਬਾਲੀਵੁੱਡ ਤੋਂ ਲੈ ਕੇ ਟੀਵੀ ਅਤੇ ਯੂਟਿਊਬਰ ਤੋਂ ਲੈ ਕੇ ਸੋਸ਼ਲ ਮੀਡੀਆ ਇੰਫਲੁਇੰਸਰਾਂ ਦੇ ਨਾਮ ਸ਼ਾਮਲ ਹਨ। ‘ਬਿੱਗ ਬੌਸ 18’ ਲਈ ਜਿਨ੍ਹਾਂ ਪ੍ਰਤੀਯੋਗੀਆਂ ਦੇ ਨਾਂ ਸਾਹਮਣੇ ਆ ਰਹੇ ਹਨ, ਉਨ੍ਹਾਂ ‘ਚ ਧੀਰਜ ਧੂਪਰ, ਅਨੀਤਾ ਹਸਨੰਦਾਨੀ, ਮੀਰਾ ਦੇਓਥਲੇ, ਸ਼ਾਹੀਰ ਸ਼ੇਖ, ਰੀਮ ਸ਼ੇਖ, ਸਮੀਰਾ ਰੈੱਡੀ, ਫੈਜ਼ਲ ਸ਼ੇਖ, ਸੁਧਾਂਸ਼ੂ ਪਾਂਡੇ, ਜਾਨ ਖਾਨ, ਸੁਨੀਲ ਕੁਮਾਰ, ਚਾਹਤ ਪਾਂਡੇ, ਅੰਜਲੀ ਆਨੰਦ, ਅਲੀਸ਼ਾ ਪੰਵਾਰ ਅਤੇ ਸੁਰਭੀ ਜੋਤੀ ਸ਼ਾਮਲ ਹਨ। ਹਾਲਾਂਕਿ, ਇਹ ਸਮਾਂ ਹੀ ਦੱਸੇਗਾ ਕਿ ਇਨ੍ਹਾਂ 'ਚੋਂ ਕਿੰਨੇ ਨਾਮੀ ਸੈਲੇਬਸ ਸਲਮਾਨ ਦੇ ਸ਼ੋਅ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਪ੍ਰੋਮੋ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਵਾਰ ਸ਼ੋਅ ਲਈ ਮੇਕਰਸ ਕੀ ਕੰਸੈਪਟ ਰੱਖਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੰਨੀ ਲਿਓਨੀ 2024-25 'ਚ ਪੰਜ ਤੋਂ ਵੱਧ ਰਿਲੀਜ਼ ਨਾਲ ਧਾਰਨਾਵਾਂ ਨੂੰ ਤੋੜਨ ਲਈ ਤਿਆਰ
NEXT STORY