ਮੁੰਬਈ : ਬੀਤੀ ਰਾਤ ਪ੍ਰਸਾਰਿਤ ਹੋਏ 'ਬਿਗ ਬੌਸ-9' ਦੇ ਐਪੀਸੋਡ 'ਚ ਸੁਪਰ ਸਟਾਰ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨੇ ਆਪਣੀ ਦੋਸਤੀ ਨੂੰ ਇਕ ਫਿਰ ਸਿੱਧ ਕਰ ਦਿੱਤਾ ਕਿ ਉਹ ਬਾਲੀਵੁੱਡ ਦੇ ਕਰਣ-ਅਰਜੁਨ ਹਨ। ਇਸ ਦੌਰਾਨ ਇਥੇ ਦੋਹਾਂ ਨੇ ਬਹੁਤ ਮਸਤੀ ਕੀਤੀ ਅਤੇ ਕੁਝ ਵਿਵਾਦਗ੍ਰਸਤ ਐਕਟ ਵੀ ਕੀਤੇ। ਜ਼ਿਕਰਯੋਗ ਹੈ ਕਿ ਇਸ ਦੌਰਾਨ ਸਲਮਾਨ ਨੇ ਦਰਸ਼ਕਾਂ 'ਚ ਸ਼ਾਮਲ ਇਕ ਗਰਭਵਤੀ ਔਰਤ ਦਾ ਮਖੌਲ ਵੀ ਉਡਾਇਆ।
ਅਸਲ 'ਚ 'ਬਿਗ ਬੌਸ-9' 'ਚ ਸ਼ਾਹਰੁਖ ਅਤੇ ਸਲਮਾਨ ਪਹਿਲੀ ਵਾਰ ਇਕੱਠੇ ਹੋਏ। ਇਸ ਮੌਕੇ ਉਹ ਆਪਸ 'ਚ ਗੱਲਬਾਤ ਕਰ ਰਹੇ ਸਨ। ਜਦੋਂ ਸ਼ਾਹਰੁਖ ਨੇ ਦਰਸ਼ਕਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਉਕਤ ਕਲਾਕਾਰਾਂ ਤੋਂ ਬਹੁਤ ਆਸਾਂ ਹੋਣਗੀਆਂ ਤਾਂ ਇਕ ਗਰਭਵਤੀ ਔਰਤ ਨੇ ਖੜ੍ਹੀ ਹੋ ਕੇ 'ਹਾਂ' ਵਿਚ ਜਵਾਬ ਦਿੱਤਾ। ਉਸ ਵੇਲੇ ਸਲਮਾਨ ਨੇ ਉਸ ਨੂੰ ਪੁੱਛਿਆ ਕਿ ਇਹ ਕਿਵੇਂ ਹੋਇਆ? ਔਰਤ ਨੇ ਵੀ ਬੇਝਿਜਕ ਕਿਹਾ,''ਉਸੇ ਤਰ੍ਹਾਂ ਜਿਵੇਂ ਹੋਣਾ ਚਾਹੀਦਾ ਸੀ।'' ਅਜਿਹੇ 'ਚ ਸਲਮਾਨ ਤਾਂ ਚੁੱਪ ਕਰ ਗਏ ਪਰ ਸ਼ਾਹਰੁਖ ਖਾਨ ਹੱਸਦੇ ਹੋਏ ਕਹਿਣ ਲੱਗੇ,''ਮੈਨੂੰ ਨਾ ਪੁੱਛੋ।''
ਕੁਲ ਮਿਲਾ ਕੇ ਸ਼ਾਹਰੁਖ ਖਾਨ ਦੀ ਸਪੈਸ਼ਲ ਐਂਟਰੀ ਵਾਲਾ ਇਹ ਐਪੀਸੋਡ ਬੜਾ ਮਜ਼ੇਦਾਰ ਸੀ। ਦੋਵੇਂ ਖਾਨ 'ਹੁਡ-ਹੁਡ ਦਬੰਗ' ਗੀਤ 'ਤੇ ਨੱਚੇ ਅਤੇ ਮਸਤੀ ਕੀਤੀ। ਫਿਰ ਦੋਹਾਂ ਨੇ 'ਯੇ ਬੰਧਨ ਤੋ ਪਿਆਰ ਕਾ ਬੰਧਨ ਹੈ' ਗੀਤ ਵੀ ਗਾਇਆ। ਇਸ ਪਿੱਛੋਂ ਕਾਜੋਲ ਵੀ ਉਥੇ ਆ ਗਈ।
ਹੌਟ ਪੂਨਮ ਪਾਂਡੇ ਨੇ ਕ੍ਰਿਸਮਿਸ ਤੋਂ ਪਹਿਲਾਂ ਟਵਿੱਟਰ 'ਤੇ ਦਿੱਤਾ ਅਸ਼ਲੀਲ ਮੈਸੇਜ! (ਦੇਖੋ ਤਸਵੀਰਾਂ)
NEXT STORY