ਮੁੰਬਈ- ਆਈਟਮ ਗਰਲ ਅਤੇ ਬਿਗ ਬੌਸ ਦੀ ਉਮੀਦਵਾਰ ਰਹਿ ਚੁੱਕੀ ਸੰਭਾਵਨਾ ਸੇਠ ਨੇ ਪਿਛਲੇ ਹਫ਼ਤੇ ਆਪਣੇ ਬੁਆਏਫਰੈਂਡ ਅਵਿਨਾਸ਼ ਦਵਿਵੇਦੀ ਨਾਲ ਮੰਗਣੀ ਕਰ ਲਈ ਹੈ। ਸੰਭਾਵਨਾ ਨੇ ਇਹ ਮੰਗਣੀ ਆਪਣੇ ਘਰਵਾਲਿਆਂ ਦੇ ਖਿਲਾਫ ਜਾ ਕੇ ਕੀਤੀ ਹੈ, ਕਿਉਂਕਿ ਉਹ ਇਸ ਰਿਸ਼ਤੇ ਲਈ ਤਿਆਰ ਨਹੀਂ ਸਨ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਵਿਨਾਸ਼ ਸੰਭਾਵਨਾ ਦੇ ਮੁਕਾਬਲੇ ਘੱਟ ਮਸ਼ਹੂਹ ਹੈ, ਜਿਸ ਕਾਰਨ ਉਹ ਇਸ ਰਿਸ਼ਤੇ ਲਈ ਨਹੀਂ ਮੰਨ ਰਹੇ ਸਨ।
ਜ਼ਿਕਰਯੋਗ ਹੈ ਕਿ ਸੰਭਾਵਨਾ ਅਤੇ ਅਵਿਨਾਸ਼ ਪਿਛਲੇ 5 ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਸੰਭਾਵਨਾ ਦੀ ਤਰ੍ਹਾਂ ਅਵਿਨਾਸ਼ ਵੀ ਇਕ ਡਾਂਸਰ ਹੈ। ਸੰਭਾਵਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਘਰਵਾਲਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਤਿਆਰ ਨਹੀਂ ਹਨ। ਆਖਰਕਾਰ ਉਨ੍ਹਾਂ ਨੂੰ ਆਪਣੇ ਮਾਂ-ਬਾਪ ਦੇ ਖਿਲਾਫ ਜਾ ਕੇ ਇਹ ਫੈਸਲਾ ਲੈਣਾ ਪਿਆ।
ਹਾਲਾਂਕਿ ਸੰਭਾਵਨਾ ਨੇ ਇਹ ਵੀ ਕਿਹਾ ਹੈ ਕਿ ਉਹ ਵਿਆਹ ਲਈ ਆਪਣੇ ਘਰਵਾਲਿਆਂ ਦਾ ਇੰਤਜ਼ਾਰ ਕਰ ਰਹੀ ਹੈ, ਇਸ ਲਈ ਅਜੇ ਤੱਕ ਵਿਆਹ ਦੀ ਤਾਰੀਖ ਦਾ ਫੈਸਲਾ ਨਹੀਂ ਹੋਇਆ ਹੈ।
ਰਣਵੀਰ ਨੇ ਕੀਤੀ ਗਰਲਫ੍ਰੈਂਡ ਦੇ ਹੀਰੋ ਤੇ ਨਿਰਦੇਸ਼ਕ ਦੀ ਸਿਫਤ
NEXT STORY