ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਫੇਮ ਅਦਾਕਾਰਾ ਸੰਭਾਵਨਾ ਸੇਠ ਦੇ ਕੋਰੋਨਾ ਪੀੜਤ ਪਿਤਾ ਦੀ 8 ਮਈ ਨੂੰ ਦਿੱਲੀ ਦੇ ਹਸਪਤਾਲ 'ਚ ਮੌਤ ਹੋ ਗਈ ਸੀ ਪਰ ਪਿਤਾ ਦੀ ਮੌਤ ਦੇ 13 ਦਿਨਾਂ ਬਾਅਦ ਹਸਪਤਾਲ 'ਚ ਸੰਭਾਵਨਾ ਸੇਠ ਦੇ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਇਸ 'ਚ ਉਹ ਪਿਤਾ ਦੇ ਇਲਾਜ 'ਚ ਲਾਪ੍ਰਵਾਹੀ ਵਰਤਣ ਅਤੇ ਸਟਾਫ਼ ਵੱਲੋਂ ਬਤਮੀਜ਼ੀ ਕਰਨ ਦੇ ਇਲਜ਼ਾਮ ਲਗਾ ਰਹੀ ਹੈ। ਇਸ ਵੀਡੀਓ ਨੂੰ ਸੰਭਾਵਨਾ ਸੇਠ ਨੇ ਖ਼ੁਦ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੇ ਪਿਤਾ ਦੀ ਹਾਲਤ ਦਿਖਾ ਰਹੀ ਹੈ ਤੇ ਚੀਕ-ਚੀਕ ਕੇ ਕਹਿ ਰਹੀ ਹੈ ਕਿ ਕੋਈ ਉਸ ਦੇ ਪਿਤਾ ਨੂੰ ਦੇਖੇ, ਉਨ੍ਹਾਂ ਦੀ ਆਕਸੀਜ਼ਨ ਦਾ ਲੈਵਲ (ਪੱਧਰ) ਘੱਟ ਹੈ ਪਰ ਕੋਈ ਵੀ ਸੰਭਾਵਨਾ ਸੇਠ ਕੋਲ ਆਉਂਦਾ ਨਜ਼ਰ ਨਹੀਂ ਆਇਆ।
ਇਸ 8 ਮਿੰਟ ਦੇ ਵੀਡੀਓ ਦੇ ਬਾਰੇ ਸੰਭਾਵਨਾ ਸੇਠ ਨੇ ਕਿਹਾ ਕਿ ਮੇਰੇ ਕੋਰੋਨਾ ਪਾਜ਼ੇਟਿਵ ਪਿਤਾ ਦੀ ਇਸ ਹੰਗਾਮੇ ਦੇ 2 ਘੰਟਿਆਂ ਬਾਅਦ ਹੀ ਮੌਤ ਹੋ ਗਈ ਸੀ। ਸੰਭਾਵਨਾ ਨੇ ਕਿਹਾ ਕਿ ਮੇਰੇ ਪਿਤਾ ਦੀ ਮੌਤ ਕੋਰੋਨਾ ਨਾਲ ਨਹੀਂ ਹੋਈ ਸਗੋ ਉਸ ਦੇ ਪਿਤਾ ਦੀ ਡਾਕਟਰੀ ਤੌਰ 'ਤੇ ਇਲਾਜ਼ ਠੀਕ ਢੰਗ ਨਾਲ ਨਾ ਹੋਣ ਕਾਰਨ ਹੋਈ ਹੈ, ਜਿਸ ਦੀ ਕੀਮਤ ਹਸਪਤਾਲ ਨੂੰ ਭੁਗਤਣੀ ਪਵੇਗੀ। ਸੰਭਾਵਨਾ ਦੇ ਵਕੀਲ ਹਸਪਤਾਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕਰ ਰਹੇ ਹਨ।
ਦੱਸਣਯੋਗ ਹੈ ਕਿ ਕੋਰੋਨਾ ਪੀੜਤਾਂ ਸੰਭਾਵਨਾ ਸੇਠ ਦੇ ਪਿਤਾ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋ ਗਿਆ ਸੀ। ਜਦੋਂ ਉਨ੍ਹਾਂ ਦੀ ਤਬੀਅਤ ਵਿਗੜ ਰਹੀ ਸੀ ਤਾਂ ਸੰਭਾਵਨਾ ਨੇ ਆਪਣੇ ਬਿਮਾਰ ਪਿਤਾ ਲਈ ਆਈ.ਸੀ.ਯੂ. ’ਚ ਬੈੱਡ ਦੇ ਲਈ ਸੋਸ਼ਲ ਮੀਡੀਆ ’ਤੇ ਮਦਦ ਮੰਗੀ ਸੀ। ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ’ਤੇ ਲਿਖਿਆ ਕਿ ‘ਕੀ ਕੋਈ ਜੈਪੁਰ ਗੋਲਡਨ ਹਸਪਤਾਲ, ਪੀਤਮਪੁਰਾ ਦਿੱਲੀ ’ਚ ਬੈੱਡ ਦਿਵਾ ਸਕਦਾ ਹੈ ਕਿਉਂਕਿ ਇਹ ਹਸਪਤਾਲ ਮੇਰੇ ਘਰ ਦੇ ਨੇੜੇ ਹੈ। ਮੇਰੇ ਪਿਤਾ ਨੂੰ ਕੋਰੋਨਾ ਹੋਇਆ ਹੈ ਅਤੇ ਉਨ੍ਹਾਂ ਨੂੰ ਤੁਰੰਤ ਬੈੱਡ ਦੀ ਲੋੜ ਹੈ’। ਬਦਕਿਸਮਤੀ ਨਾਲ ਉਨ੍ਹਾਂ ਦੇ ਪਿਤਾ ਨੇ ਜ਼ਿੰਦਗੀ ਦੇ ਨਾਲ ਆਪਣੀ ਲੜਾਈ ਹਾਰਦੇ ਹੋਏ 9 ਮਈ ਨੂੰ ਆਖਿਰੀ ਸਾਹ ਲਿਆ’।
ਜਦੋਂ ਪ੍ਰਿਯੰਕਾ ਚੋਪੜਾ ਵੱਲ ਇਕ ਮਹਿਲਾ ਹੋ ਗਈ ਸੀ ਆਕਰਸ਼ਿਤ, ਇਹ ਝੂਠ ਬੋਲ ਕੇ ਹੋਇਆ ਬਚਾਅ
NEXT STORY