ਬਾਲੀਵੁੱਡ ਅਦਾਕਾਰ ਅਨਿਲ ਕਪੂਰ ਤੇ ਆਦਿਤਿਆ ਰਾਏ ਕਪੂਰ ਸਟਾਰਰ ਵੈੱਬ ਸੀਰੀਜ਼ ‘ਦਿ ਨਾਈਟ ਮੈਨੇਜਰ’ ਦੀ ਬੇਹੱਦ ਸਫਲਤਾ ਤੋਂ ਬਾਅਦ ਪ੍ਰਸ਼ੰਸਕ ਬੇਸਬਰੀ ਨਾਲ ਇਸ ਦੇ ਸੀਜ਼ਨ 2 ਦਾ ਇੰਤਜ਼ਾਰ ਕਰ ਰਹੇ ਹਨ। ਮਸ਼ਹੂਰ ਵੈੱਬ ਸੀਰੀਜ਼ ਦਾ ਦੂਜਾ ਸੀਜ਼ਨ ਛੇਤੀ ਹੀ ਰਿਲੀਜ਼ ਹੋਣ ਵਾਲਾ ਹੈ। ਸੀਜ਼ਨ 2 ਦੇ ਟਰੇਲਰ ਤੋਂ ਹੀ ਸਾਫ਼ ਹੋ ਗਿਆ ਹੈ ਕਿ ਇਹ ਹੋਰ ਵੀ ਧਮਾਕੇਦਾਰ ਹੋਣ ਵਾਲਾ ਹੈ। ਇਸ ’ਚ ਸ਼ੋਅ ਦੇ ਡਾਇਰੈਕਟਰ ਸੰਦੀਪ ਮੋਦੀ ਨੇ ਸ਼ੋਅ ਨੂੰ ਲੈ ਕੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ।
ਸਵਾਲ– ‘ਦਿ ਨਾਈਟ ਮੈਨੇਜਰ’ ਦੇ ਪਹਿਲੇ ਸੀਜ਼ਨ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਹੁਣ ਦੂਜੇ ਸੀਜ਼ਨ ਤੋਂ ਕੀ ਉਮੀਦ ਲਗਾ ਸਕਦੇ ਹਾਂ?
ਜਵਾਬ– ਮੈਨੂੰ ਲੱਗਦਾ ਹੈ ਕਿ ਕਹਾਣੀ ’ਚ ਜੋ ਵਾਅਦਾ ਕੀਤਾ ਸੀ, ਐਕਸਾਈਟਮੈਂਟ ਥਰਿੱਲ, ਸਸਪੈਂਸ, ਟੈਂਸ਼ਨ ਤੇ ਰੋਮਾਂਸ, ਹਰ ਚੀਜ਼ ਹੁਣ ਫੁੱਟ-ਫੁੱਟ ਕੇ ਆਉਣ ਵਾਲੀ ਹੈ। ਪਾਰਟ 2 ’ਚ ਸਭ ਕੁਝ ਦੁੱਗਣਾ ਹੋਣ ਵਾਲਾ ਹੈ। ਇਹ ਸ਼ੋਅ ਹੁਣ ਤੁਹਾਨੂੰ ਇਕ ਰੋਲਰਕੋਸਟਰ ਰਾਈਡ ਦੀ ਤਰ੍ਹਾਂ ਲੱਗੇਗਾ।
ਸਵਾਲ– ਕੀ ਦੂਜੇ ਸੀਜ਼ਨ ’ਚ ਕੋਈ ਸਿੱਟਾ ਨਿਕਲਣ ਵਾਲਾ ਹੈ ਜਾਂ ਸਾਨੂੰ ਅੱਗੇ ਵੀ ਕੁਝ ਦੇਖਣ ਲਈ ਮਿਲੇਗਾ?
ਜਵਾਬ– ਮੈਂ ਉਹੋ ਜਿਹਾ ਇਨਸਾਨ ਨਹੀਂ ਹਾਂ, ਜੋ ਚੀਜ਼ਾਂ ਨੂੰ ਅਧੂਰਾ ਛੱਡੇ। ਇਹ ਪਹਿਲੀ ਵਾਰ ਹੈ ਜ਼ਿੰਦਗੀ ’ਚ ਜਦੋਂ ਮੈਂ 4 ਮਹੀਨੇ ਦਰਸ਼ਕਾਂ ਨੂੰ ਸਤਾਇਆ ਹੈ। ਸਸਪੈਂਸ ਬਣਾਈ ਰੱਖਿਆ ਹੈ ਕਿ ਤੁਹਾਨੂੰ ਦੱਸਾਂਗਾ ਕੀ ਹੁੰਦਾ ਹੈ। ਹਾਂ, ਇਸ ਸੀਜ਼ਨ ’ਚ ਸਿੱਟਾ ਤਾਂ ਹੋਵੇਗਾ ਪਰ ਕਰੈਕਟਰ ਜਿਊਂਦੇ ਰਹਿਣਗੇ। ਉਮੀਦ ਹੈ ਕਿ ਅਸੀਂ ਕਿਰਦਾਰਾਂ ਨੂੰ ਬਹੁਤ ਛੇਤੀ ਵਾਪਸ ਲਿਆਵਾਂਗੇ ਤੇ ਕਹਾਣੀਆਂ ਨੂੰ ਵਾਪਸ ਲਿਆਵਾਂਗੇ ਤੇ ਦਰਸ਼ਕਾਂ ਦਾ ਮਨੋਰੰਜਨ ਕਰਾਂਗੇ।
ਸਵਾਲ– ਦਿਮਾਗ ’ਚ ਕਿਵੇਂ ਇਸ ਸ਼ੋਅ ਦਾ ਇੰਡੀਅਨ ਵਰਜ਼ਨ ਬਣਾਉਣ ਦਾ ਖਿਆਲ ਆਇਆ?
ਜਵਾਬ– ਮੈਂ ਦੱਸ ਦੇਵਾਂ ਕਿ ਮੈਂ ਕਹਾਣੀ ਨੂੰ ਨਹੀਂ ਚੁਣਿਆ, ਕਹਾਣੀ ਨੇ ਮੈਨੂੰ ਚੁਣਿਆ। ਜੋਨ ਲੈ ਕਰੇ ਸਾਹਿਬ, ਜਿਨ੍ਹਾਂ ਨੇ ਇਹ ਨੋਵੇਲ ਲਿਖਿਆ ਹੈ, ਉਨ੍ਹਾਂ ਦਾ ਪਰਿਵਾਰ ਹੀ ਆਰੀਜਨਲ ਸ਼ੋਅ ਦਾ ਪ੍ਰੋਡਿਊਸਰ ਹੈ। ਉਨ੍ਹਾਂ ਨੇ ਹੀ ਤੈਅ ਕੀਤਾ ਕਿ ਇਹ ਕਹਾਣੀ ਬਹੁਤ ਹੀ ਸਮਾਨਤਾ ਰੱਖਦੀ ਹੈ। ਅਜੋਕੇ ਸਮੇਂ ’ਚ ਤਾਂ ਕਿਉਂ ਨਾ ਇਸ ਨੂੰ ਵਿਖਾਇਆ ਜਾਵੇ। ਭਾਰਤ ਦੇ ਲੋਕ ਕਹਾਣੀਆਂ ਨੂੰ ਬਹੁਤ ਪਸੰਦ ਕਰਦੇ ਹਨ। ਇਸ ਲਈ ਇਸ ਨੂੰ ਭਾਰਤ ਲਈ ਬਣਾਉਣਾ ਚਾਹੀਦਾ ਹੈ। ਉਦੋਂ ਉਨ੍ਹਾਂ ਨੇ ਮੈਨੂੰ ਅਪ੍ਰੋਚ ਕੀਤਾ ਪਰ ਲੋਕਾਂ ਨੇ ਕਿਹਾ ਕਿ ਇਹ ਸੀਰੀਜ਼ ਅਮਰੀਕਾ ਤੇ ਯੂਰਪ ’ਚ ਬਹੁਤ ਪਾਪੂਲਰ ਹੈ ਤਾਂ ਕਿਤੇ ਤੁਸੀਂ ਇਸ ’ਚ ਕੋਈ ਗਲਤੀ ਨਾ ਕਰ ਦਿਓ। ਕੁਝ ਚੀਜ਼ਾਂ ਇਸ ’ਚ ਸਨ, ਜੋ ਮੈਨੂੰ ਲੱਗਾ ਮੈਨੂੰ ਠੀਕ ਕਰਨੀਆਂ ਚਾਹੀਦੀਆਂ ਹਨ। ਜੇਕਰ ਇਹ ਪ੍ਰਫੈਕਟ ਹੁੰਦੀ ਤਾਂ ਮੈਂ ਇਨ੍ਹਾਂ ਨੂੰ ਨਹੀਂ ਛੂਹਦਾ। ਜਦੋਂ ਤੁਹਾਨੂੰ ਲੱਗੇ ਕਿ ਕੋਈ ਕਹਾਣੀ ਤੁਹਾਡੀ ਮਿੱਟੀ ਨੂੰ ਛੂਹ ਰਹੀ ਹੈ ਤਾਂ ਫਿਰ ਉਸ ਨੂੰ ਕਰਨ ’ਚ ਝਿਜਕ ਨਹੀਂ ਹੋਣੀ ਚਾਹੀਦੀ ਹੈ। ਇਹ ਕਹਾਣੀ ਅਜਿਹੀ ਹੀ ਹੈ, ਜਿਸ ’ਚ ਅਸੀਂ ਭਾਰਤੀ ਟੱਚ ਦਿੱਤਾ ਹੈ।
ਸਵਾਲ– ਕੀ ਤੁਸੀਂ ਸੋਚਿਆ ਸੀ ਕਿ ਵੈੱਬ ਸੀਰੀਜ਼ ਨੂੰ ਇੰਨਾ ਪਸੰਦ ਕੀਤਾ ਜਾਵੇਗਾ?
ਜਵਾਬ– ਹਾਂ, ਸਾਨੂੰ ਇਹ ਤਾਂ ਪਤਾ ਸੀ ਕਿ ਦਰਸ਼ਕਾਂ ਨੂੰ ਸ਼ੋਅ ਪਸੰਦ ਆਵੇਗਾ। ਅਸੀਂ ਜੋ ਬਣਾਇਆ ਉਹ ਚੰਗਾ ਬਣਿਆ ਹੈ ਪਰ ਇਹ ਨਹੀਂ ਜਾਣਦੇ ਸੀ ਕਿ ਇਸ ਕਦਰ ਦਰਸ਼ਕ ਸ਼ੋਅ ਨੂੰ ਪਿਆਰ ਦੇਣਗੇ। ਮੈਂ ਤਿੰਨ ਮਹੀਨਿਆਂ ਤੋਂ ਕਿਤੇ ਵੀ ਜਾਂਦਾ ਹਾਂ ਤਾਂ ਦੋ ਚੀਜ਼ਾਂ ਬੋਲੀਆਂ ਜਾਂਦੀਆਂ ਹਨ। ਪਹਿਲੀ ਤਾਂ ਲੋਕ ਕਹਿੰਦੇ ਹਾਂ ਕਿ ਅਸੀਂ ਤੁਹਾਡਾ ਸ਼ੋਅ ਵੇਖਿਆ ਤੇ ਸਾਨੂੰ ਬਹੁਤ ਪਸੰਦ ਆਇਆ। ਦੂਜਾ, ਲੋਕ ਇਥੇ ਪੁੱਛਦੇ ਹਨ ਕਿ ਅਗਲੇ ਐਪੀਸੋਡ ਕਦੋਂ ਆ ਰਹੇ ਹਨ।
ਸਵਾਲ– ਕਾਸਟ ਕਿਵੇਂ ਸੋਚੀ ਤੇ ਸ਼ੂਟ ਕਰਨ ਦਾ ਤਜਰਬਾ ਕਿਵੇਂ ਰਿਹਾ?
ਜਵਾਬ– ਸ਼ੋਅ ਦੀ ਕਾਸਟਿੰਗ ਜੋ ਹੈ, ਉਸ ਨੇ ਮੈਨੂੰ ਬਹੁਤ ਪ੍ਰਾਈਡ ਤੇ ਆਨੰਦ ਮਹਿਸੂਸ ਕਰਵਾਇਆ। ਚਾਹੇ ਆਦਿਤਿਆ ਹੋਵੇ, ਸ਼ੋਬਿਤਾ ਹੋਵੇ, ਸ਼ਾਸਵਤਾ ਹੋਵੇ, ਰਵੀ ਬਹਿਲ ਤੇ ਜਾਂ ਤਿਲੋਤਮਾ। ਜਦੋਂ ਅਸੀਂ ਇਸ ਸੋਚ ’ਚ ਸੀ ਕਿ ਕਿਹੜਾ ਕਰੈਕਟਰ ਕਰਨਾ ਚਾਹੀਦਾ ਹੈ ਤੇ ਕਿਉਂ ਕਿਉਂਕਿ ਕਦੇ-ਕਦੇ ਅਸੀਂ ਗਰੇਨ ਦੇ ਨਾਲ ਕਾਸਟ ਕਰਦੇ ਹਾਂ, ਕਦੇ ਗਰੇਨ ਤੋਂ ਹੱਟ ਕੇ ਕਾਸਟ ਕਰਦੇ ਹਾਂ। ਤਿਲੋਤਮਾ ਇਸ ਦੀ ਇਕ ਉਦਾਹਰਣ ਹੈ ਕਿਉਂਕਿ ਸਾਰਿਆਂ ਨੂੰ ਲੱਗਦਾ ਸੀ ਕਿ ਸਟਰਾਂਗ ਕਰੈਕਟਰ ਲਈ ਇਕ ਅਜਿਹੇ ਐਕਟਰ ਨੂੰ ਕਾਸਟ ਕਰੋ, ਜੋ ਦਿਸਣ ’ਚ ਲੰਬਾ ਚੌੜਾ ਹੋਵੇ ਪਰ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਇਸ ਲਈ ਮੈਂ ਤਿਲੋਤਮਾ ਨੂੰ ਚੁਣਿਆ। ਉਹ ਇਕ ਦੁਬਲੀ-ਪਤਲੀ ਜਿਹੀ ਲੜਕੀ ਜਿਸ ਨੇ ਇਕ ਸਪਾਈ ਦਾ ਕਰੈਕਟਰ ਕੀਤਾ ਹੈ, ਸ਼ੋਅ ਵਿਚ। ਇਸ ਨੂੰ ਵੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਇਹ ਇੰਨਾ ਸਟਰਾਂਗ ਕਰੈਕਟਰ ਪਲੇਅ ਕਰ ਰਹੀ ਹੈ। ਮੈਨੂੰ ਤੇ ਮੁਕੇਸ਼ ਛਾਬੜਾ ਨੂੰ ਸ਼ੋਅ ਦੀ ਕਾਸਟਿੰਗ ਕਰਨ ’ਚ ਬਹੁਤ ਆਨੰਦ ਆਇਆ। ਜਿਵੇਂ ਹੋਰ ਦਾ ਵੀ ਨਾਮ ਲਵਾਂ ਤਾਂ ਸ਼ੋਬਿਤਾ ਬਹੁਤ ਮੁਸ਼ਕਿਲ ਕਾਸਟਿੰਗ ਸੀ ਪਰ ਮੈਨੂੰ ਲੱਗਾ ਕਿ ਬਸ ਇਸ ਲਈ ਸ਼ੋਬਿਤਾ ਹੀ ਹੋਣੀ ਚਾਹੀਦੀ ਹੈ। ਆਦਿਤਿਆ ਦੇ ਨਾਲ ਵੀ ਕੰਮ ਕਰ ਕੇ ਮੈਨੂੰ ਬਹੁਤ ਹੀ ਚੰਗਾ ਲੱਗਾ।
ਸਵਾਲ– ਅਨਿਲ ਕਪੂਰ ਨੂੰ ਵਿਲੇਨ ਲਈ ਕਿਵੇਂ ਤਿਆਰ ਕੀਤਾ?
ਜਵਾਬ– ਜਦੋਂ ਮੇਰੀ ਗੱਲ ਅਨਿਲ ਕਪੂਰ ਨਾਲ ਹੋਈ ਤਾਂ ਉਨ੍ਹਾਂ ਨੇ ਕਿਹਾ ਕਿ ਸੰਦੀਪ ਮੈਂ ਕਦੇ ਵਿਲੇਨ ਦਾ ਕਿਰਦਾਰ ਨਹੀਂ ਕੀਤਾ ਹੈ ਪਰ ਮੈਂ ਦੱਸ ਦੇਵਾਂ ਕਿ ਹਰ ਵਿਲੇਨ ਖ਼ੁਦ ਨੂੰ ਹੀਰੋ ਦੀ ਤਰ੍ਹਾਂ ਹੀ ਵੇਖਦਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਬਸ ਹੀਰੋ ਦੀ ਤਰ੍ਹਾਂ ਕੰਮ ਕਰੋ। ਤੁਸੀਂ ਅਜਿਹਾ ਪਲੇਅ ਕਰਨਾ ਕਿ ਮੈਂ ਜੋ ਕਰ ਰਿਹਾ ਹਾਂ, ਉਹ ਠੀਕ ਹੈ। ਤੁਸੀਂ ਬਸ ਆਰਮਜ਼ ਡੀਲਰ ਦੀ ਤਰ੍ਹਾਂ ਰੋਲ ਨੂੰ ਨਿਭਾਓ। ਬਸ, ਉਨ੍ਹਾਂ ਨੇ ਅਜਿਹਾ ਕਿਰਦਾਰ ਨਿਭਾਇਆ ਕਿ ਉਹ ਆਨਸਕ੍ਰੀਨ ਛਾਅ ਗਏ। ਦੱਸ ਦੇਵਾਂ ਕਿ ਉਨ੍ਹਾਂ ਨੇ ਆਪਣੀ ਆਵਾਜ਼ ਦੀ ਪਿੱਚ ਆਪਣੇ ਕਿਰਦਾਰ ਦੇ ਨਾਮ ਨੂੰ ਲੈ ਕੇ ਵੀ ਕਾਫ਼ੀ ਮਿਹਨਤ ਕੀਤੀ। ਇਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਕਿਰਦਾਰ ਦਾ ਨਾਮ ਸ਼ੇਲੇਂਦਰ ਰੁੰਗਟਾ ਵੀ ਖ਼ੁਦ ਸੁਜੈਸਟ ਕੀਤਾ ਸੀ। ਹਰ ਸੀਨ ’ਚ ਉਨ੍ਹਾਂ ਨੇ ਦੁੱਗਣੀ ਮਿਹਨਤ ਕੀਤੀ ਹੈ ਤੇ ਮੈਂ ਕੀ ਕਹਾਂ ਉਹ ਬਹੁਤ ਹੀ ਹਾਰਡਵਰਕਿੰਗ ਹੈ।
‘ਆਦਿਪੁਰਸ਼’ ਦੀ ਲੱਗੀ ਲੰਕਾ, 300 ਕਰੋੜ ਕੁਮਾਉਣੇ ਹੋਏ ਮੁਸ਼ਕਿਲ, ਜਾਣੋ ਹੁਣ ਤਕ ਦੀ ਕਮਾਈ
NEXT STORY