ਮੁੰਬਈ: ਅਦਾਕਾਰ ਸੰਜੇ ਦੱਤ ਅਕਸਰ ਯੂ.ਏ.ਈ. ’ਚ ਛੁੱਟੀਆਂ ਮਨਾਉਣ ਜਾਂਦੇ ਰਹਿੰਦੇ ਹਨ। ਹੁਣ ਸੰਜੇ ਦੱਤ ਨੂੰ ਯੂ.ਏ.ਈ. ਦਾ ਗੋਲਡਨ ਵੀਜ਼ਾ ਮਿਲ ਗਿਆ ਹੈ। ਹੁਣ ਸੰਜੇ ਯੂ.ਏ.ਈ. ’ਚ 10 ਸਾਲ ਤੱਕ ਰਹਿ ਸਕਦੇ ਹਨ। ਆਮ ਤੌਰ ’ਤੇ ਇਹ ਵੀਜ਼ਾ ਪਹਿਲਾਂ ਬਿਜ਼ਨੈੱਸਮੈਨ ਅਤੇ ਇਨਵੈਸਟਰਸ, ਡਾਕਟਰਸ ਅਤੇ ਅਜਿਹੇ ਹੀ ਦੂਜੇ ਪ੍ਰੋਫੈਸ਼ਨਲ ਦੇ ਲੋਕਾਂ ਨੂੰ ਦਿੱਤਾ ਜਾਂਦਾ ਸੀ। ਹਾਲਾਂਕਿ ਬਾਅਦ ’ਚ ਇਸ ਦੇ ਨਿਯਮਾਂ ’ਚ ਬਦਲਾਅ ਕੀਤਾ ਗਿਆ ਹੈ। ਸੰਜੇ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਅਤੇ ਗੋਲਡਨ ਵੀਜ਼ਾ ਦੇਣ ਲਈ ਯੂ.ਏ.ਈ. ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।
ਸੰਜੇ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਸੰਜੇ ਦੱਤ ਆਪਣਾ ਪਾਸਪੋਰਟ ਦਿਖਾ ਰਹੇ ਹਨ। ਮੁਹੰਮਦ ਅਲ ਮਾਰੀ ਦੁਬਈ ’ਚ ਜਨਰਲ ਡਾਇਰੈਕਟ੍ਰੇਟ ਆਫ ਰੇਜੀਡੈਂਸੀ ਐਂਡ ਫਾਰੇਨ ਅਫੇਅਰਸ ਦੇ ਡਾਇਰੈਕਟਰ ਜਨਰਲ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ ਸੰਜੇ ਨੇ ਲਿਖਿਆ ਕਿ ਮੇਰਜ ਜਨਰਲ ਮੁਹੰਮਦ ਅਲ ਮਾਰੀ ਦੀ ਮੌਜੂਦਗੀ ’ਚ ਯੂ.ਏ.ਈ. ਦਾ ਗੋਲਡਲ ਵੀਜ਼ਾ ਪਾ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਸ ਸਨਮਾਨ ਲਈ ਯੂ.ਏ.ਈ. ਸਰਕਾਰ ਦਾ ਧੰਨਵਾਦੀ ਹਾਂ’। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਸੰਜੇ ਦੱਤ ਨੂੰ ਵਧਾਈਆਂ ਦੇ ਰਹੇ ਹਨ।
ਸੰਜੇ ਦੱਤ ਦੀ ਫ਼ਿਲਮਾਂ 'ਚ ਕੰਮ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਫ਼ਿਲਮ ‘ਕੇ.ਜੀ.ਐੱਫ. ਚੈਪਟਰ 2’ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ’ਚ ਸੰਜੇ ਵਿਲੇਨ ‘ਅਧੀਰਾ’ ਦੇ ਕਿਰਦਾਰ ’ਚ ਨਜ਼ਰ ਆਉਣਗੇ। ਇਸ ਫ਼ਿਲਮ ’ਚ ਸੰਜੇ ਤੋਂ ਇਲਾਵਾ ਅਦਾਕਾਰਾ ਰਵੀਨਾ ਟੰਡਨ ਅਤੇ ਯਸ਼ ਵੀ ਮੁੱਖ ਭੂਮਿਕਾ ’ਚ ਹਨ। ਇਸ ਤੋਂ ਇਲਾਵਾ ਸੰਜੇ ਦੱਤ ਫ਼ਿਲਮ ‘ਸ਼ਮਸ਼ੇਰਾ’ ’ਚ ਵੀ ਕੰਮ ਕਰਦੇ ਦਿਖਾਈ ਦੇਣਗੇ। ਇਸ ਫ਼ਿਲਮ ’ਚ ਸੰਜੇ ਦੱਤ ਦੇ ਨਾਲ ਰਣਵੀਰ ਕਪੂਰ ਹਨ।
8 ਸਾਲਾਂ ਦਾ ਹੋਇਆ ਸ਼ਾਹਰੁਖ ਖ਼ਾਨ ਦਾ ਲਾਡਲਾ ਅਬਰਾਮ (ਤਸਵੀਰਾਂ)
NEXT STORY