ਮੁੰਬਈ (ਬਿਊਰੋ) — ਪ੍ਰਸਿੱਧ ਅਦਾਕਾਰ ਸੰਜੇ ਦੱਤ ਫੇਫੜਿਆਂ ਦੇ ਕੈਂਸਰ ਦੇ ਇਲਾਜ ਲਈ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਦਾਖਲ ਹੋ ਗਏ ਹਨ। ਸੰਜੇ ਦੱਤ ਦੇ ਫੇਫੜਿਆਂ ਦਾ ਕੈਂਸਰ ਅਡਵਾਂਸ ਸਟੇਜ 'ਚ ਪਹੁੰਚ ਚੁੱਕਿਆ ਹੈ। ਸੰਜੇ ਦੱਤ ਨੂੰ ਇਸ ਸ਼ਨੀਵਾਰ ਯਾਨੀ 15 ਅਗਸਤ ਨੂੰ ਇੱਕ ਟੈਸਟ ਲਈ ਅੰਬਾਨੀ ਹਸਪਤਾਲ 'ਚ ਦੇਖਿਆ ਗਿਆ ਸੀ, ਫ਼ਿਰ ਉਸ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਸੰਜੇ ਦੱਤ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੇ ਕਈ ਟੈਸਟ ਕਰਵਾਏ ਗਏ।
ਪਤਨੀ ਤੇ ਭੈਣਾਂ ਨਾਲ ਹਸਪਤਾਲ ਪਹੁੰਚੇ ਸੰਜੇ ਦੱਤ
ਦੱਸ ਦਈਏ ਕਿ ਬੀਤੀ ਸ਼ਾਮ ਕਰੀਬ 7.00 ਵਜੇ ਸੰਜੇ ਦੱਤ ਬਾਂਦਰਾ ਦੀ ਇੰਪੀਰੀਅਲ ਹਾਈਟ ਬਿਲਡਿੰਗ ਤੋਂ ਹਸਪਤਾਲ ਦਾਖ਼ਲ ਹੋਣ ਲਈ ਹੇਠਾਂ ਆਏ। ਇਸ ਦੌਰਾਨ ਉਨ੍ਹਾਂ ਦੀ ਪਤਨੀ ਮਾਨਯਤਾ ਦੱਤ, ਉਨ੍ਹਾਂ ਦੀਆਂ ਦੋਵੇਂ ਭੈਣਾਂ-ਪ੍ਰਿਆ ਦੱਤ ਤੇ ਨਮਰਤਾ ਦੱਤ ਵੀ ਦਿਖਾਈ ਦਿੱਤੇ। ਨਾਲ ਹੀ ਉਨ੍ਹਾਂ ਦੇ ਕੁਝ ਕਰੀਬੀ ਵੀ ਨਜ਼ਰ ਆਏ ਸਨ। ਇਸ ਦੌਰਾਨ ਸੰਜੇ ਦੱਤ ਬਹੁਤ ਸ਼ਾਂਤ ਦਿਖਾਈ ਦੇ ਰਹੇ ਸਨ ਅਤੇ ਜਾਂਦੇ ਹੋਏ ਉਨ੍ਹਾਂ ਇਕੱਤਰ ਹੋਏ ਫੋਟੋਗ੍ਰਾਫ਼ਰਸ ਨੂੰ ਵਿਕਟਰੀ ਦਾ ਚਿੰਨ੍ਹ ਦਿਖਾ ਕੇ ਉਨ੍ਹਾਂ ਲਈ ਅਰਦਾਸ ਕਰਨ ਲਈ ਵੀ ਕਿਹਾ।
ਸੰਜੇ ਦੱਤ ਨੂੰ ਸਟੇਜ-4 ਦਾ ਹੈ ਲੰਗ ਕੈਂਸਰ
ਖ਼ਬਰਾਂ ਦੀ ਮੰਨੀਏ ਤਾਂ ਸੰਜੇ ਦੱਤ ਨੂੰ ਲੰਗ ਕੈਂਸਰ ਹੈ, ਉਹ ਵੀ ਸਟੇਜ-4। ਇਹ ਖ਼ਬਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਦਾ ਦਿਲ ਬੈਠ ਗਿਆ।
ਜਦੋਂ ਸੰਜੇ ਦੀ ਤਬੀਅਤ ਥੋੜ੍ਹੀ ਖ਼ਰਾਬ ਹੋਈ ਤਾਂ ਉਨ੍ਹਾਂ ਨੇ ਲੀਲਾਵਤੀ ਹਸਪਤਾਲ 'ਚ ਅਪਣਾ ਚੈੱਕਅਪ ਕਰਵਾਇਆ ਸੀ, ਜਿਥੇ ਉਨ੍ਹਾਂ ਨੂੰ ਇਸ ਬਿਮਾਰੀ ਬਾਰੇ ਪਤਾ ਚੱਲਿਆ। ਲੀਲਾਵਤੀ ਹਸਪਤਾਲ ਦੇ ਡਾਕਟਰ Jalil Parkar, ਜਿਨ੍ਹਾਂ ਨੇ ਸੰਜੇ ਦੱਤ ਦੇ ਚੈੱਕਅਪ ਕੀਤੇ, ਉਨ੍ਹਾਂ ਨੇ ਹੁਣ ਦੱਸਿਆ ਕਿ ਜਦੋਂ ਸੰਜੇ ਦੱਤ ਨੂੰ ਆਪਣੀ ਬਿਮਾਰੀ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਦਾ Reaction ਕਿਵੇਂ ਸੀ।
ਖ਼ੁਦ ਨੂੰ ਸਮਝਾਉਣ 'ਚ ਲੱਗਾ ਸਮਾਂ
ਡਾਕਟਰ ਨੇ ਦੱਸਿਆ ਕਿ 'ਉਨ੍ਹਾਂ ਨੇ (ਸੰਜੇ ਦੱਤ) ਮੈਨੂੰ ਫੋਨ ਕੀਤਾ ਤੇ ਦੱਸਿਆ ਕਿ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਹੋ ਰਹੀ ਹੈ ਤੇ ਛਾਤੀ 'ਚ ਦਿੱਕਤ ਹੋ ਰਹੀ। ਉਹ ਹਸਪਤਾਲ ਆਏ ਤਾਂ ਅਸੀਂ ਉਨ੍ਹਾਂ ਦਾ ਸਿਟੀ ਸਕੈਨ ਕੀਤਾ ਤੇ ਬਾਕੀ ਦੇ ਟੈਸਟ ਕੀਤੇ। ਉਸ ਤੋਂ ਬਾਅਦ ਉਨ੍ਹਾਂ ਦੀ ਟੈਸਟ ਰਿਪੋਰਟਸ ਆਈ ਤੇ ਸਾਨੂੰ ਅੰਦਾਜ਼ਾ ਹੋ ਗਿਆ ਕਿ ਉਨ੍ਹਾਂ ਕਿਉਂ ਦਿੱਕਤ ਹੋ ਰਹੀ ਹੈ। ਇਸ ਲਈ ਅਸੀਂ ਸੰਜੇ ਦੱਤ, ਉਨ੍ਹਾਂ ਦੇ ਪਰਿਵਾਰ ਤੇ ਉਨ੍ਹਾਂ ਦੇ ਇੱਕ ਜਾਣਕਾਰ ਡਾਕਟਰ ਨਾਲ ਸੰਪਰਕ ਕੀਤਾ ਤੇ ਸਾਰੀਆਂ ਚੀਜ਼ਾਂ ਦੱਸੀਆਂ, ਉਹ ਲੋਕ ਸਮਝ ਗਏ। ਪਹਿਲਾਂ ਤਾਂ ਸੰਜੇ ਦੱਤ ਨੂੰ ਇਸ ਨੂੰ ਸਵੀਕਾਰ ਕਰਨ 'ਚ ਥੋੜ੍ਹਾ ਸਮਾਂ ਲੱਗਾ ਪਰ ਫਿਰ ਉਨ੍ਹਾਂ ਨੇ ਖ਼ੁਦ ਨੂੰ ਸਮਝਾ ਲਿਆ ਤੇ ਕਾਫ਼ੀ ਪਾਜ਼ੇਟਿਵ ਹੋ ਗਏ।
ਬੇਬਾਕ ਹੋ ਕੇ ਬੋਲੇ ਬਲਰਾਜ ਸਿਆਲ, ਕਲਾਕਾਰਾਂ ਤੇ ਫ਼ਿਲਮ ਉਦਯੋਗ ਨੂੰ ਲੈ ਕੇ ਕੀਤੀਆਂ ਸਿੱਧੀਆਂ ਗੱਲਾਂ (ਵੀਡੀਓ)
NEXT STORY