ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਸੰਜੇ ਦੱਤ ਇਸ ਸਮੇਂ ਫੇਫੜਿਆਂ ਦੇ ਕੈਂਸਰ ਦੀ ਬੀਮਾਰੀ ਨਾਲ ਜੂਝਰਹੇ ਹਨ। ਆਪਣੀ ਬੀਮਾਰੀ ਦੀ ਗੱਲ ਸੰਜੇ ਦੱਤ ਨੇ ਹਾਲ ਹੀ 'ਚ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਇਸ ਗੱਲ ਦੇ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ। ਉਥੇ ਹੀ ਪ੍ਰਸ਼ੰਸਕ ਲਗਾਤਾਰ ਸੰਜੂ ਬਾਬਾ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ ਪਰ ਸੰਜੇ ਦੱਤ ਨੇ ਆਪਣੀ ਇਸ ਬੀਮਾਰੀ ਨੂੰ ਆਪਣੇ ਕੰਮ 'ਚ ਨਹੀਂ ਆਉਣ ਦਿੱਤਾ। ਉਥੇ ਇਲਾਜ ਦੇ ਨਾਲ-ਨਾਲ ਆਪਣੀ ਅਪਕਮਿੰਗ ਫ਼ਿਲਮ 'ਸ਼ਮਸ਼ੇਰਾ' ਦੀ ਸ਼ੂਟਿੰਗ ਵੀ ਕਰਨਗੇ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਸੰਜੇ ਦੱਤ ਦੀ ਪਹਿਲੀ ਕੀਮੋਥੈਰੇਪੀ ਪੂਰੀ ਹੋ ਚੁੱਕੀ ਹੈ। ਉਥੇ ਹੀ ਹੁਣ ਉਹ ਆਪਣੀ ਫ਼ਿਲਮ 'ਸ਼ਮਸ਼ੇਰਾ' ਨੂੰ ਪੂਰਾ ਕਰਨ 'ਚ ਜੁੱਟ ਗਏ ਹਨ।

ਟਾਈਮਸ ਆਫ਼ ਇੰਡੀਆ ਦੀ ਖ਼ਬਰ ਮੁਤਾਬਕ, ਸੰਜੇ ਦੱਤ ਫ਼ਿਲਮ 'ਸ਼ਮਸ਼ੇਰਾ' ਦੀ ਸ਼ੂਟਿੰਗ ਲਈ ਸੈੱਟ 'ਤੇ ਮੁੜ ਤੋਂ ਵਾਪਸ ਆ ਗਏ ਹੈ। ਇਥੇ ਸੰਜੇ ਦੱਤ 2 ਦਿਨਾਂ ਤੱਕ ਸ਼ੂਟਿੰਗ ਕਰਨਗੇ। ਇਸ ਨੂੰ ਪੂਰਾ ਕਰਨ ਤੋਂ ਬਾਅਦ ਹੀ ਉਹ ਆਪਣੇ ਇਲਾਜ ਲਈ ਵਾਪਸ ਜਾਣਗੇ। ਸੋਮਵਾਰ ਨੂੰ ਸੰਜੇ ਦੱਤ ਨੂੰ ਮੁੰਬਈ ਸਥਿਤ ਯਸ਼ਰਾਜ ਸਟੂਡੀਓ ਦੇ ਬਾਹਰ ਦੇਖਿਆ ਗਿਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਦੱਸਣਯੋਗ ਹੈ ਕਿ ਸੰਜੇ ਦੱਤ ਦੇ ਲੰਗ ਕੈਂਸਰ (ਫੇਫੜਿਆਂ ਦਾ ਕੈਂਸਰ) ਲਈ ਕੀਮੋਥੈਰੇਪੀ ਦਾ ਪਹਿਲਾ ਰਾਊਂਟ ਪੂਰਾ ਹੋ ਚੁੱਕਾ ਹੈ। ਉਥੇ ਹੀ ਹੁਣ ਜਲਦ ਹੀ ਇਸ ਹਫ਼ਤੇ ਉਨ੍ਹਾਂ ਦੇ ਕੀਮੋਥੈਰੇਪੀ ਦਾ ਸੈਕਿੰਡ ਰਾਊਂਡ (ਦੂਜਾ ਪੜਾਅ) ਸ਼ੁਰੂ ਹੋਵੇਗਾ। ਇਹ ਗੱਲ ਫ਼ਿਲਹਾਲ ਕੋਈ ਨਹੀਂ ਜਾਣਦਾ ਕਿ ਉਨ੍ਹਾਂ ਹਾਲੇ ਆਪਣੇ ਇਲਾਜ ਦੌਰਾਨ ਕਿੰਨੀ ਵਾਰ ਕੀਮੋਥੈਰੇਪੀ ਤੋਂ ਗੁਜਰਨਾ ਪਵੇਗਾ।

ਹਾਲ ਹੀ 'ਚ ਖ਼ਬਰ ਆਈ ਸੀ ਕਿ ਸੰਜੇ ਦੱਤ ਆਪਣੇ ਕੈਂਸਰ ਦੇ ਇਲਾਜ ਲਈ ਅਮਰੀਕਾ ਜਾਣ ਵਾਲੇ ਹਨ ਪਰ ਹਾਲੇ ਉਹ ਭਾਰਤ 'ਚ ਹੀ ਹਨ। ਸੰਜੇ ਦੱਤ ਆਪਣਾ ਇਲਾਜ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਕਰਵਾ ਰਹੇ ਹਨ।
26 ਸਾਲ ਦਾ ਹੋਇਆ ਸਲਮਾਨ ਖ਼ਾਨ ਤੇ ਗੁਰਮੀਤ ਸਿੰਘ ਜੌਲੀ ਦਾ ਸਾਥ, ਸਾਂਝੀ ਕੀਤੀ ਖ਼ਾਸ ਪੋਸਟ
NEXT STORY