ਗਯਾ - ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੇ ਬਿਹਾਰ ਦੇ ਮੋਕਸ਼ਨਗਰੀ ਦੇ ਰੂਪ ਵਿਚ ਵਿਸ਼ਵ ਪ੍ਰਸਿੱਧ ਗਯਾ ਪਹੁੰਚ ਕੇ ਆਪਣੇ ਪੁਰਖਿਆਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਅੱਜ ਪਿੰਡ ਦਾਨ ਭੇਟ ਕੀਤਾ। ਅਭਿਨੇਤਾ ਸੰਜੇ ਦੱਤ ਵੀਰਵਾਰ ਨੂੰ ਗਯਾ ਇੰਟਰਨੈਸ਼ਨਲ ਏਅਰਪੋਰਟ ਪਹੁੰਚੇ, ਜਿੱਥੋਂ ਉਹ ਸੜਕ ਰਾਹੀਂ ਮਸ਼ਹੂਰ ਵਿਸ਼ਨੂੰਪਦ ਮੰਦਰ ਪਹੁੰਚੇ।
ਵਿਸ਼ਨੂੰਪਦ ਮੰਦਰ ਦੇ ਵਿਹੜੇ ਵਿਚ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਅਤੇ ਪੁਰਖਿਆਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਪਿੰਡ ਦਾਨ ਦੀ ਰਸਮ ਅਦਾ ਕੀਤੀ। ਸਥਾਨਕ ਪੰਡਾ ਗੋਪਾਲਕ੍ਰਿਸ਼ਨ ਤ੍ਰਿਵੇਦੀ ਨੇ ਪੂਰੇ ਧਾਰਮਿਕ ਰੀਤੀ-ਰਿਵਾਜਾਂ ਨਾਲ ਇਹ ਰਸਮ ਪੂਰੀ ਕੀਤੀ।
ਇਸ ਦੌਰਾਨ ਸੰਜੇ ਦੱਤ ਦੀ ਪਤਨੀ ਦੇ ਨਾਲ ਉਨ੍ਹਾਂ ਦੀ ਬੇਟੀ ਤ੍ਰਿਸ਼ਾਲਾ ਦੱਤ ਵੀ ਮੌਜੂਦ ਸੀ। ਉਨ੍ਹਾਂ ਦੇ ਨਾਲ ਕਈ ਹੋਰ ਨਜ਼ਦੀਕੀ ਰਿਸ਼ਤੇਦਾਰ ਵੀ ਸਨ।
ਸਟ੍ਰੀਮਿੰਗ ’ਤੇ ਇਕ ਅਜਿਹੇ ਪ੍ਰਾਜੈਕਟ ’ਚ ਲੀਡ ਕਰਨ ਲਈ ਉਤਸ਼ਾਹਿਤ ਹਾਂ ਜੋ ਲੋਕਾਂ ਨੂੰ ਪ੍ਰਭਾਵਿਤ ਕਰੇਗਾ : ਸੋਨਮ
NEXT STORY