ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਕੇਸ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਏ ਦਿਨ ਹੀ ਕੋਈ ਨਾ ਕੋਈ ਖ਼ੁਲਾਸਾ ਕਰਦੀ ਰਹਿੰਦੀ ਹੈ। ਇਸ ਕੇਸ ‘ਚ ਡਰੱਗ ਤੇ ਮਨੀ ਲੌਂਡ੍ਰਿੰਗ ਐਂਗਲ ਤੋਂ ਬਾਅਦ ਕੰਗਨਾ ਨੇ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਕੰਗਨਾ ਨੇ ਬੀਤੇ ਦਿਨੀਂ ਸ਼ਿਵ ਸੈਨਾ ਨੇਤਾ ਸੰਜੇ ਰਾਉਤ ‘ਤੇ ਧਮਕੀ ਦੇਣ ਦੇ ਇਲਜ਼ਾਮ ਵੀ ਲਾਏ ਸਨ, ਜਿਸ ‘ਤੇ ਹੁਣ ਸੰਜੇ ਰਾਊਤ ਦਾ ਰਿਐਕਸ਼ਨ ਸਾਹਮਣੇ ਆਇਆ ਹੈ।
ਸ਼ਿਵ ਸੈਨਾ ਸਾਂਸਦ ਸੰਜੇ ਰਾਊਤ ਨੇ ਵੀਰਵਾਰ ਨੂੰ ਕਿਹਾ ਕਿ ਕੰਗਨਾ ਨੂੰ ਟਵਿੱਟਰ ‘ਤੇ ਬਿਆਨਬਾਜ਼ੀ ਕਰਨ ਦੀ ਥਾਂ ਸਬੂਤਾਂ ਨਾਲ ਪੁਲਸ ਕੋਲ ਜਾਣਾ ਚਾਹੀਦਾ ਹੈ ਤੇ ਸਾਬਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੰਗਨਾ ਰਣੌਤ ਨੂੰ ਧਮਕੀ ਦਿੱਤੀ ਹੈ। ਸੰਜੇ ਰਾਊਤ ਨੇ ਮੀਡੀਆ ਨਾਲ ਗੱਲ ਕਰਦਿਆਂ ਅਦਾਕਾਰਾ ਦਾ ਨਾਂ ਲਏ ਬਗੈਰ ਕਿਹਾ, “ਟਵਿੱਟਰ ‘ਤੇ ਬਿਆਨਬਾਜ਼ੀ ਕਰਨ ਦੀ ਥਾਂ ਸਬੂਤ ਲੈ ਕੇ ਪੁਲਸ ਅਤੇ ਸਰਕਾਰ ਨਾਲ ਸੰਪਰਕ ਕਰਨਾ ਚਾਹੀਦਾ ਹੈ।”
ਦੱਸ ਦਈਏ ਕਿ ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਆਪਣੇ ਟਵੀਟ ਵਿਚ ਲਿਖਿਆ ਸੀ, “ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਮੈਨੂੰ ਧਮਕੀ ਦਿੱਤੀ ਹੈ ਤੇ ਕਿਹਾ ਹੈ ਕਿ ਮੈਨੂੰ ਮੁੰਬਈ ਵਾਪਸ ਨਹੀਂ ਆਉਣਾ ਚਾਹੀਦਾ। ਪਹਿਲਾਂ ਮੁੰਬਈ ਦੀਆਂ ਸੜਕਾਂ ‘ਤੇ ਆਜ਼ਾਦੀ ਦੇ ਨਾਅਰੇ ਲੱਗੇ ਤੇ ਹੁਣ ਖੁੱਲ੍ਹੀ ਧਮਕੀ ਮਿਲ ਰਹੀ ਹੈ। ਇਹ ਮੁੰਬਈ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ (PoK) ਦੀ ਤਰ੍ਹਾਂ ਕਿਉਂ ਲੱਗ ਰਹੀ ਹੈ?”
ਕੰਗਨਾ ਨੇ ਕਿਹਾ ਸੀ ਕਿ ਉਹ 'ਫ਼ਿਲਮ ਮਾਫੀਆ' ਦੀ ਬਜਾਏ ਮੁੰਬਈ ਪੁਲਸ ਤੋਂ ਡਰਦੀ ਹੈ। ਉਸ ਨੇ ਕਿਹਾ ਸੀ ਕਿ 'ਬਾਲੀਵੁੱਡ 'ਚ ਡਰੱਗ ਮਾਫੀਆ ਦਾ ਪਰਦਾਫਾਸ਼ ਕਰਨ ਲਈ ਉਸ ਨੂੰ ਹਰਿਆਣਾ ਜਾਂ ਹਿਮਾਚਲ ਪ੍ਰਦੇਸ਼ ਪੁਲਸ ਤੋਂ ਸੁਰੱਖਿਆ ਦੀ ਜ਼ਰੂਰਤ ਹੋਏਗੀ ਤੇ ਉਹ ਮੁੰਬਈ ਪੁਲਸ ਤੋਂ ਸੁਰੱਖਿਆ ਸਵੀਕਾਰ ਨਹੀਂ ਕਰੇਗੀ।
ਸਿੱਧੂ ਮੂਸੇ ਵਾਲਾ ਦੇ ਹੱਕ 'ਚ ਵਿੱਕੀ ਗੌਂਡਰ ਗਰੁੱਪ, ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਆਖੀ ਇਹ ਗੱਲ
NEXT STORY