ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਨਿੱਜੀ ਜ਼ਿੰਦਗੀ ’ਤੇ ਖੁੱਲ੍ਹ ਕੇ ਗੱਲਬਾਤ ਕਰਦੀ ਹੈ ਤੇ ਉਸ ਦਾ ਇਹੀ ਅੰਦਾਜ਼ ਇਕ ਵਾਰ ਮੁੜ ਦੇਖਣ ਨੂੰ ਮਿਲਿਆ ਹੈ। ਸਾਰਾ ਨੇ ਇਕ ਇੰਟਰਵਿਊ ’ਚ ਆਪਣੇ ਮਾਤਾ-ਪਿਤਾ ਦੇ ਤਲਾਕ ਦੀ ਗੱਲ ਕੀਤੀ ਹੈ। ਉਸ ਨੇ ਕਿਹਾ ਕਿ ਇਹ ਬਹੁਤ ਸਾਧਾਰਨ ਹੈ। ਤੁਸੀਂ ਦੇਖੋ ਤਾਂ ਦੋ ਆਪਸ਼ਨ ਹਨ, ਭਾਵੇਂ ਇਕੋ ਘਰ ’ਚ ਰਹੋ, ਜਿਥੇ ਕੋਈ ਖੁਸ਼ ਨਾ ਹੋਵੇ ਜਾਂ ਫਿਰ ਅਲੱਗ ਰਹੋ, ਜਿਥੇ ਸਾਰੇ ਆਪਣੀ-ਆਪਣੀ ਦੁਨੀਆ ’ਚ ਖੁਸ਼ ਰਹਿਣ।
ਇਸ ਤਰ੍ਹਾਂ ਤੁਹਾਨੂੰ ਇਕ ਅਲੱਗ ਤਰ੍ਹਾਂ ਦਾ ਪਿਆਰ ਤੇ ਰਿਸ਼ਤਿਆਂ ਦੀ ਗਰਮਾਹਟ ਦੇਖਣ ਨੂੰ ਮਿਲਦੀ ਹੈ, ਜਦੋਂ ਤੁਸੀਂ ਮਿਲਦੇ ਹੋ। ਮੈਂ ਆਪਣੀ ਮਾਂ ਦੇ ਨਾਲ ਰਹਿੰਦੀ ਹਾਂ। ਉਹ ਮੇਰੀ ਬੈਸਟ ਫਰੈਂਡ ਹੈ, ਜੋ ਮੇਰੇ ਲਈ ਸਭ ਕੁਝ ਹੈ। ਮੇਰੇ ਪਿਤਾ ਵੀ ਹਨ, ਜੋ ਹਮੇਸ਼ਾ ਫੋਨ ’ਤੇ ਮੌਜੂਦ ਹਨ ਤੇ ਮੈਂ ਉਨ੍ਹਾਂ ਨਾਲ ਜਦੋਂ ਮਰਜ਼ੀ ਮਿਲ ਸਕਦੀ ਹਾਂ। ਮੈਨੂੰ ਨਹੀਂ ਲੱਗਦਾ ਕਿ ਉਹ ਦੋਵੇਂ ਇਕੱਠੇ ਖੁਸ਼ ਸਨ, ਇਸ ਲਈ ਉਨ੍ਹਾਂ ਲਈ ਉਸ ਸਮੇਂ ਅਲੱਗ ਹੋਣ ਦਾ ਫ਼ੈਸਲਾ ਸਭ ਤੋਂ ਵਧੀਆ ਸੀ। ਉਹ ਦੋਵੇਂ ਹੁਣ ਆਪਣੀ-ਆਪਣੀ ਦੁਨੀਆ ’ਚ ਖੁਸ਼ ਹਨ ਤੇ ਇਸ ਕਾਰਨ ਉਨ੍ਹਾਂ ਦੇ ਬੱਚੇ ਵੀ ਖੁਸ਼ ਹਨ। ਅਸੀਂ ਸਾਰੇ ਖੁਸ਼ ਹਾਂ ਤਾਂ ਹਰ ਚੀਜ਼ ਇਕ ਕਾਰਨ ਕਰਕੇ ਹੁੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਸਾਰਾ ਦੇ ਮਾਤਾ-ਪਿਤਾ ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਨੇ 13 ਸਾਲ ਦੇ ਵਿਆਹ ਤੋਂ ਬਾਅਦ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ ਸੀ। ਦੋਵਾਂ ਨੇ 1999 ’ਚ ਚੋਰੀ-ਛਿਪੇ ਵਿਆਹ ਕਰਵਾਇਆ ਸੀ ਤੇ ਇਸ ਤੋਂ ਬਾਅਦ ਦੋ ਬੱਚਿਆਂ ਸਾਰਾ ਅਲੀ ਖ਼ਾਨ ਤੇ ਇਬ੍ਰਾਹਿਮ ਅਲੀ ਖ਼ਾਨ ਪਟੌਦੀ ਦੇ ਮਾਤਾ-ਪਿਤਾ ਬਣੇ ਸਨ। ਤਲਾਕ ਤੋਂ ਬਾਅਦ ਦੋਵਾਂ ਬੱਚਿਆਂ ਦੀ ਕਸਟਡੀ ਅੰਮ੍ਰਿਤਾ ਸਿੰਘ ਨੂੰ ਮਿਲੀ ਸੀ। ਅੰਮ੍ਰਿਤਾ ਕੋਲੋਂ ਤਲਾਕ ਤੋਂ ਬਾਅਦ ਸੈਫ ਨੇ 2012 ’ਚ ਕਰੀਨਾ ਕਪੂਰ ਨਾਲ ਲਵ ਮੈਰਿਜ ਕਰਵਾਈ ਸੀ। ਕਰੀਨਾ ਨਾਲ ਵਿਆਹ ਤੋਂ ਬਾਅਦ ਸੈਫ ਦੋ ਬੱਚਿਆਂ ਦੇ ਪਿਤਾ ਬਣੇ। ਇਨ੍ਹਾਂ ’ਚੋਂ ਪਹਿਲੇ ਬੇਟੇ ਤੈਮੂਰ ਅਲੀ ਖ਼ਾਨ ਦਾ ਜਨਮ 2016 ’ਚ ਹੋਇਆ ਸੀ, ਜਦਕਿ ਦੂਜੇ ਬੇਟੇ ਦਾ ਜਨਮ ਇਸੇ ਸਾਲ 21 ਫਰਵਰੀ ਨੂੰ ਹੋਇਆ, ਜਿਸ ਦਾ ਨਾਂ ਜੇਹ ਅਲੀ ਖ਼ਾਨ ਰੱਖਿਆ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਿਤਾ ਦੇ ਦਿਹਾਂਤ ਮਗਰੋਂ ਵਿਗੜੀ ਸੰਭਾਵਨਾ ਸੇਠ ਦੀ ਮਾਂ ਦੀ ਤਬੀਅਤ (ਵੀਡੀਓ)
NEXT STORY