ਚੰਡੀਗੜ੍ਹ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਤੇ ਨਾਮੀ ਗਾਇਕ ਸਰਦੂਲ ਸਿਕੰਦਰ ਦਾ ਜਨਮਦਿਨ ਹੈ। ਜਿਸ ਦੇ ਚੱਲਦੇ ਪੰਜਾਬੀ ਕਲਾਕਾਰ ਉਨ੍ਹਾਂ ਨੂੰ ਬਰਥਡੇਅ ਵਿਸ਼ ਕਰ ਰਹੇ ਹਨ। ਉਨ੍ਹਾਂ ਦੀ ਪਤਨੀ ਅਮਰ ਨੂਰੀ ਨੇ ਵੀ ਸੋਸ਼ਲ ਮੀਡੀਆ 'ਤੇ ਖ਼ਾਸ ਤਸਵੀਰਾਂ ਸ਼ੇਅਰ ਕਰਕੇ ਆਪਣੇ ਪਤੀ ਨੂੰ ਜਨਮਦਿਨ ਦੀ ਵਧਾਈ ਦਿੱਤੀ।
ਅਮਰ ਨੂਰੀ ਨੇ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ
ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਹੈਪੀ ਬਰਥਡੇਅ ਮੇਰੀ ਜਾਨ... ਰੱਬ ਤੁਹਾਨੂੰ ਖੁਸ਼ੀਆਂ ਭਰੀ ਲੰਬੀ ਜ਼ਿੰਦਗੀ ਦੇਵੇ ਅਮੀਨ।' ਨਾਲ ਹੀ ਉਨ੍ਹਾਂ ਹਾਰਟ, ਕੇਕ ਤੇ ਕਿੱਸ ਵਾਲੇ ਇਮੋਜ਼ੀ ਵੀ ਸ਼ੇਅਰ ਕੀਤੇ ਹਨ। ਪ੍ਰਸ਼ੰਸਕ ਵੀ ਕੁਮੈਂਟ ਕਰਕੇ ਗਾਇਕ ਸਰਦੂਲ ਸਿਕੰਦਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਸਤਵਿੰਦਰ ਬੁੱਗਾ ਨੇ ਵੀ ਦਿੱਤੀ ਜਨਮਦਿਨ ਦੀ ਵਧਾਈ
ਗਾਇਕ ਸਤਵਿੰਦਰ ਬੁੱਗਾ ਨੇ ਵੀ ਸਰਦੂਲ ਸਿਕੰਦਰ ਦੀ ਤਸਵੀਰ ਸਾਂਝੀ ਕਰਦੇ ਹੋਏ ਜਨਮਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ 'ਸੁਰਾਂ ਦੇ ਸਿਕੰਦਰ…ਭਾਜੀ ਜਨਾਬ ਸਰਦੂਲ ਸਿਕੰਦਰ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਸਦਾ ਤੰਦਰੁਸਤੀ ਤੇ ਚੜਦੀਕਲਾ ਬਖਸ਼ੇ।'
ਆਖੜੇ ਦੌਰਾਨ ਹੋਈ ਸੀ ਪਹਿਲੀ ਮੁਲਾਕਾਤ
ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਪਹਿਲੀ ਮੁਲਾਕਾਤ ਇਕ ਵਿਆਹ 'ਚ ਅਖਾੜੇ ਦੌਰਾਨ ਹੋਈ ਸੀ। ਇਸ ਮੁਲਾਕਾਤ ਦੌਰਾਨ ਨੂਰੀ ਨੇ ਖੰਨਾ ਦੇ ਪਿੰਡ ਬਲਾਲਾ ਸਰਦੂਲ ਸਿਕੰਦਰ ਨਾਲ ਕਿਸੇ ਵਿਆਹ 'ਚ ਪਹਿਲਾ ਅਖਾੜਾ ਲਗਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਰਦੂਲ ਸਿਕੰਦਰ ਨਾਲ ਕਈ ਅਖਾੜੇ ਲਗਾਏ। ਉਨ੍ਹਾਂ ਦੀ ਜੋੜੀ ਲੋਕਾਂ ਨੂੰ ਇੰਨੀਂ ਪਸੰਦ ਆਈ ਕਿ ਅਸਲ ਜ਼ਿੰਦਗੀ 'ਚ ਵੀ ਦੋਵਾਂ ਦੀ ਜੋੜੀ ਬਣ ਗਈ। ਇਨ੍ਹਾਂ ਮੁਲਾਕਾਤਾਂ ਤੋਂ ਬਾਅਦ ਅਮਨ ਨੂਰੀ ਨੇ ਦੀਦਾਰ ਸੰਧੂ ਦਾ ਗਰੁੱਪ ਛੱਡਕੇ ਸਰਦੂਲ ਸਿਕੰਦਰ ਨਾਲ ਨਵਾਂ ਗਰੁੱਪ ਬਣਾ ਲਿਆ।
ਪੂਰਾ ਪਰਿਵਾਰ ਖ਼ਿਲਾਫ਼ ਸੀ ਵਿਆਹ ਦੇ
ਅਮਰ ਨੂਰੀ ਦਾ ਸਰਦੂਲ ਸਿਕੰਦਰ ਨਾਲ ਪ੍ਰੇਮ ਵਿਆਹ ਹੋਇਆ ਹੈ। ਅਮਨ ਨੂਰੀ ਨੇ ਇੱਕ ਇੰਟਰਵਿਊ 'ਚ ਖ਼ੁਲਾਸਾ ਕੀਤਾ ਸੀ ਕਿ ਸਰਦੂਲ ਨਾਲ ਵਿਆਹ ਕਰਵਾਉਣ ਲਈ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਇਸ ਵਿਆਹ ਖ਼ਿਲਾਫ਼ ਉਨ੍ਹਾਂ ਦੇ ਪਰਿਵਾਰ ਦਾ ਹਰ ਮੈਂਬਰ ਸੀ। ਅਮਨ ਨੂਰੀ ਦੇ ਪਿਤਾ ਰੌਸ਼ਨ ਸਾਗਰ ਉਨ੍ਹਾਂ ਦਾ ਵਿਆਹ ਅਮਰੀਕਾ ਦੇ ਕਿਸੇ ਡਾਕਟਰ ਨਾਲ ਕਰਨਾ ਚਾਹੁੰਦੇ ਸਨ ਪਰ ਨੂਰੀ ਦੀ ਜਿੱਦ ਅੱਗੇ ਹਰ ਕੋਈ ਹਾਰ ਗਿਆ।
ਦੋਵਾਂ ਦੀ ਜੋੜੀ ਦੇ ਚੁੱਕੀ ਹੈ ਕਈ ਹਿੱਟ ਗੀਤ
ਅਮਰ ਨੂਰੀ ਤੇ ਸਰਦੂਲ ਸਿਕੰਦਰ ਦਰਸ਼ਕਾਂ ਦੀਆਂ ਪਸੰਦੀਦਾ ਜੋੜੀਆਂ 'ਚੋਂ ਇੱਕ ਹਨ। ਅਮਰ ਨੂਰੀ ਤੇ ਸਰਦੂਲ ਸਿਕੰਦਰ ਨੇ ਇਕੱਠੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਵੇਂ 'ਰੋਡ ਦੇ ਉੱਤੇ', 'ਮੇਰਾ ਦਿਓਰ', 'ਇੱਕ ਤੂੰ ਹੋਵੇ ਇੱਕ ਮੈਂ ਹੋਵਾਂ', 'ਕੌਣ ਹੱਸਦੀ' ਵਰਗੇ ਕਈ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।
ਸੋਨਾਲੀ ਫੋਗਾਟ ਦੀ ਗਾਲ੍ਹ ਨਾਲ ਘਰ 'ਚ ਹੋਇਆ ਹੰਗਾਮਾ, ਘਰ ਵਾਲਿਆਂ ਨੇ ਕਿਹਾ 'ਦੋ ਥੱਪੜ ਮਾਰਾਂਗੇ'
NEXT STORY