ਜਲੰਧਰ (ਬਿਊਰੋ) - ਇਸ ਸਮੇਂ ਦਰਸ਼ਕਾਂ ਦੇ ਦਿਲਾਂ 'ਚ ਰਾਜ਼ ਕਰ ਰਹੀ ਸਰਗੁਣ ਮਹਿਤਾ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ।ਟੀਵੀ ਸੀਰੀਅਲ ਤੋਂ ਪੰਜਾਬੀ ਫ਼ਿਲਮਾਂ ਦੀ ਚਰਚਿਤ ਅਦਾਕਾਰਾ ਬਣੀ ਸਰਗੁਣ ਮਹਿਤਾ ਦਾ ਹੁਣ ਤੱਕ ਦਾ ਸਫ਼ਰ ਕਾਫੀ ਦਿਲਚਸਪ ਹੈ।ਖ਼ੂਬਸੁਰਤ ਸ਼ਹਿਰ ਚੰਡੀਗੜ੍ਹ ਦੀ ਰਹਿਣ ਵਾਲੀ ਸਰਗੁਣ ਮਹਿਤਾ ਨੇ ਟੀਵੀ ਜਗਤ 'ਚ ਵੀ ਖਾਸ ਪਹਿਚਾਣ ਬਣਾਈ ਹੈ। ਪਿਤਾ ਹਰੀਸ਼ ਮਹਿਤਾ ਤੇ ਮਾਤਾ ਅਰਾਧਨਾ ਦੇ ਘਰ ਜਨਮੀਂ ਸਰਗੁਣ ਨੇ ਬੀ.ਕਾਮ ਦੀ ਪੜਾਈ ਕੀਤੀ ਹੈ।
ਸਾਲ 2009 'ਚ ਸਰਗੁਣ ਦੀ ਪੜਾਈ ਖਤਮ ਹੋਣ ਹੀ ਵਾਲੀ ਸੀ ਕਿ ਸਰਗੁਣ ਨੂੰ ਟੀਵੀ ਸ਼ੋਅ ਦੀ ਪੇਸ਼ਕਸ਼ ਆ ਗਈ ਤੇ ਸਰਗੁਣ ਨੇ ਮੁੰਬਈ ਵੱਲ ਰੁੱਖ ਕਰ ਲਿਆ।ਸਰਗੁਣ ਮਹਿਤਾ ਨੇ ਹੁਣ ਤੱਕ 'ਕਰੋਲ ਬਾਗ'(ਜੀ.ਟੀ.ਵੀ), 'ਆਪਣੋ ਕੇ ਲਿਏ ਗੀਤਾ ਕਾ ਧਰਮਯੁੱਧ'(ਜੀ.ਟੀ.ਵੀ) 'ਤੇਰੀ ਮੇਰੀ ਲਵ ਸਟੋਰੀ' (ਸਟਾਰ ਪਲੱਸ), 'ਹਮਨੇ ਲੀ ਹੈ ਸ਼ਪਤ' (ਲਾਈਵ ਓ.ਕੇ), 'ਫੁਲਵਾ (ਕਲਰਸ), 'ਕ੍ਰਾਈਮ ਪੈਟਰੋਲ' (ਸੋਨੀ ਟੀ.ਵੀ), ਨੱਚ ਬਲੀਏ (ਸਟਾਰ ਪਲੱਸ) 'ਚ ਕੰਮ ਕੀਤਾ ਹੈ ਤੇ 'ਬੁਗੀ-ਵੂਗੀ' ਬਤੌਰ ਐਂਕਰ ਹੋਸਟ ਕੀਤਾ ਹੈ।
ਇਸ ਤੋਂ ਬਾਅਦ ਸਾਲ 2015 'ਚ ਸਰਗੁਣ ਮਹਿਤਾ ਦੀ ਪਾਲੀਵੁੱਡ 'ਚ 'ਅੰਗਰੇਜ਼' ਫ਼ਿਲਮ ਨਾਲ ਐਂਟਰੀ ਹੋਈ। ਸਰਗੁਣ ਦੀ ਇਹ ਫਿਲਮ ਇੰਨੇ ਹਿੱਟ ਹੋਈ ਕਿ ਉਹ ਟੌਪ ਦੀ ਅਦਾਕਾਰਾ 'ਚ ਗਿਣੀ ਜਾਣ ਲੱਗ ਪਈ। ਸਰਗੁਣ ਨੇ ਇਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ।
'ਲਵ ਪੰਜਾਬ', 'ਜਿੰਦੂਆ', 'ਲਾਹੌਰੀਏ, 'ਕਿਸਮਤ', 'ਕਾਲਾ ਸ਼ਾਹ ਕਾਲਾ', 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ', 'ਸੁੱਰਖੀ ਬਿੰਦੀ' ਤੇ 'ਝੱਲੇ' ਸਰਗੁਣ ਦੀ ਹੁਣ ਤੱਕ ਦੀਆਂ ਚਰਚਿਤ ਫਿਲਮਾਂ ਹਨ।
ਪੰਜਾਬੀ ਸਿਨੇਮਾ ਨੂੰ ਹਿੱਟ ਫ਼ਿਲਮਾਂ ਦੇਣ ਵਾਲੀ ਸਰਗੁਣ ਨੇ ਲਗਾਤਾਰ 4 ਵਾਰ ਬੈਸਟ ਅਦਾਕਾਰਾ ਦੇ ਐਵਾਰਡ ਵੀ ਜਿੱਤੇ ਹਨ। ਸਰਗੁਣ ਮਹਿਤਾ ਦੀ ਖਾਸੀਅਤ ਇਹ ਹੈ ਕਿ ਉਹ ਫ਼ਿਲਮ ਦੇ ਹਿਸਾਬ ਨਾਲ ਆਪਣੇ-ਆਪ ਨੂੰ ਉਸ ਕਿਰਦਾਰ 'ਚ ਢਾਲ ਲੈਂਦੀ ਹੈ। ਸਰਗੁਣ ਮਹਿਤਾ ਨੇ ਬਤੌਰ ਨਿਰਮਾਤਾ ਵੀ ਫ਼ਿਲਮਾਂ ਨੂੰ ਪ੍ਰੋਡਿਊਸ ਕੀਤਾ ਹੈ।'ਸੋਹਰਿਆ ਦਾ ਪਿੰਡ ਆ ਗਿਆ', 'ਸ਼ੌਕਣ-ਸ਼ੌਕਣੇ' ਤੇ 'ਕਿਸਮਤ-2' ਸਰਗੁਣ ਮਹਿਤਾ ਦੀਆਂ ਆਉਣ ਵਾਲਿਆਂ ਫ਼ਿਲਮਾਂ ਹਨ।
ਸੁਸ਼ਾਂਤ ਰਾਜਪੂਤ ਕੇਸ : ਡਰੱਗਸ ਕਨੈਕਸ਼ਨ ’ਚ ਐੱਨ. ਸੀ. ਬੀ. ਨੇ ਦੀਪੇਸ਼ ਸਾਵੰਤ ਨੂੰ ਕੀਤਾ ਗ੍ਰਿਫਤਾਰ
NEXT STORY