ਚੰਡੀਗੜ੍ਹ : ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ 'ਚ ਬਤੌਰ ਗਾਇਕ ਅਤੇ ਅਦਾਕਾਰ ਸਫ਼ਲ ਪਛਾਣ ਸਥਾਪਿਤ ਕਰ ਚੁੱਕੇ ਹਨ ਸਤਿੰਦਰ ਸਰਤਾਜ, ਜਿਨ੍ਹਾਂ ਦੀ ਨਵੀਂ ਪੰਜਾਬੀ ਫ਼ਿਲਮ 'ਹੁਸ਼ਿਆਰ ਸਿੰਘ' ਸੈੱਟ 'ਤੇ ਪੁੱਜ ਗਈ ਹੈ, ਜਿਸ ਨੂੰ ਉਦੈ ਪ੍ਰਤਾਪ ਸਿੰਘ ਨਿਰਦੇਸ਼ਿਤ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਅਤੇ ਅਰਥ-ਭਰਪੂਰ ਫ਼ਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
![PunjabKesari](https://static.jagbani.com/multimedia/14_18_383628822snapinsta.app_458711374_18450283339062870_8512656188805007964_n_1080-ll.jpg)
'ਓਮਜੀ ਸਿਨੇ ਵਰਲਡ' ਅਤੇ 'ਸਰਤਾਜ ਫਿਲਮਜ਼' ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫ਼ਿਲਮ 'ਚ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।
![PunjabKesari](https://static.jagbani.com/multimedia/14_18_382039638snapinsta.app_458508756_18450283330062870_5206577053981901651_n_1080-ll.jpg)
ਇਨ੍ਹਾਂ ਤੋਂ ਇਲਾਵਾ ਬੀ. ਐੱਨ. ਸ਼ਰਮਾ, ਰਾਣਾ ਰਣਬੀਰ, ਮਲਕੀਤ ਰੌਣੀ, ਸਰਦਾਰ ਸੋਹੀ, ਸੀਮਾ ਕੌਸ਼ਲ, ਸੁਖਵਿੰਦਰ ਰਾਜ ਬੁੱਟਰ, ਨਵਦੀਪ ਕਲੇਰ, ਪਵਨ ਜੋਹਲ, ਮੰਜੂ ਮਾਹਲ, ਜਸ਼ਨਜੀਤ ਗੋਸ਼ਾ ਆਦਿ ਵੀ ਮਹੱਤਵਪੂਰਨ ਕਿਰਦਾਰ ਅਦਾ ਕਰਨਗੇ। ਪਰਿਵਾਰਿਕ ਡਰਾਮਾ ਅਤੇ ਦਿਲਚਸਪ ਕਹਾਣੀਸਾਰ ਆਧਾਰਿਤ ਉਕਤ ਫ਼ਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਅਤੇ ਅਰਥ-ਭਰਪੂਰ ਫ਼ਿਲਮਾਂ ਨਾਲ ਵੀ ਬਤੌਰ ਲੇਖਕ ਜੁੜੇ ਰਹੇ ਹਨ।
![PunjabKesari](https://static.jagbani.com/multimedia/14_18_380788948snapinsta.app_458494155_18450283300062870_6048550107667848255_n_1080-ll.jpg)
ਸਤਿੰਦਰ ਸਰਤਾਜ ਵਜੋਂ ਆਪਣੇ ਘਰੇਲੂ ਹੋਮ ਪ੍ਰੋਡਕਸ਼ਨ ਅਧੀਨ ਬਣਾਈ ਜਾ ਰਹੀ ਇਸ ਬਿੱਗ ਸੈਟਅੱਪ ਪੰਜਾਬੀ ਫ਼ਿਲਮ ਨੂੰ ਸੋਹਣਾ ਮੁਹਾਂਦਰਾ ਦੇਣ 'ਚ ਸਿਨੇਮਾਟੋਗ੍ਰਾਫ਼ਰ ਜੇਲੈਸ਼ ਓਬਰਾਏ ਵੀ ਅਹਿਮ ਭੂਮਿਕਾ ਨਿਭਾਉਣਗੇ। ਮੋਹਾਲੀ ਅਤੇ ਪਟਿਆਲਾ ਲਾਗਲੇ ਇਲਾਕਿਆਂ 'ਚ ਫਿਲਮਾਈ ਜਾਣ ਵਾਲੀ ਉਕਤ ਫ਼ਿਲਮ ਦਾ ਪਹਿਲਾਂ ਸ਼ੈਡਿਊਲ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕਾ ਹੈ, ਜਿਸ ਦੌਰਾਨ ਲੀਡ ਕਾਸਟ ਉਪਰ ਕਈ ਅਹਿਮ ਸੀਨਾਂ ਦਾ ਫਿਲਮਾਂਕਣ ਪੂਰਾ ਕੀਤਾ ਜਾ ਰਿਹਾ ਹੈ।
ਹਾਲੀਆਂ ਸਮੇਂ ਦੌਰਾਨ ਰਿਲੀਜ਼ ਹੋਈਆਂ ਅਤੇ ਅਪਾਰ ਸਲਾਹੁਤਾ ਅਤੇ ਕਾਮਯਾਬੀ ਹਾਸਲ ਕਰਨ ਵਾਲੀਆਂ 'ਸ਼ਾਯਰ' ਅਤੇ 'ਕਲੀ ਜੋਟਾ' ਦਾ ਸ਼ਾਨਦਾਰ ਹਿੱਸਾ ਰਹੇ ਸਤਿੰਦਰ ਸਰਤਾਜ ਦੇ ਸਿਤਾਰੇ ਅੱਜਕੱਲ੍ਹ ਬੁਲੰਦੀਆਂ ਉਤੇ ਹਨ, ਜੋ ਗਾਇਕੀ ਦੇ ਨਾਲ-ਨਾਲ ਸਿਨੇਮਾ ਖੇਤਰ 'ਚ ਵੀ ਨਵੇਂ ਦਿਸਹਿੱਦੇ ਸਿਰਜਦੇ ਜਾ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਖ਼ਰ ਕਿਸ ਨੇ ਲਿਖੀ ਹੈ ਫ਼ਿਲਮ 'ਬੀਬੀ ਰਜਨੀ' ਦੀ ਕਹਾਣੀ, ਇਨ੍ਹਾਂ ਵੱਡੀਆਂ ਫ਼ਿਲਮਾਂ ਦੇ ਵੀ ਰਹੇ ਲਿਖਾਰੀ
NEXT STORY