ਮੁੰਬਈ (ਬਿਊਰੋ) : ਆਰੀਅਨ ਖ਼ਾਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸੁਪਰਸਟਾਰ ਸ਼ਾਹਰੁਖ ਖ਼ਾਨ ਵੀਰਵਾਰ ਨੂੰ ਆਪਣੇ ਵਕੀਲਾਂ ਦੀ ਟੀਮ ਨਾਲ ਮੁਸਕਰਾਉਂਦੇ ਨਜ਼ਰ ਆਏ। ਇਕ ਤਸਵੀਰ 'ਚ ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਵੀ ਨਜ਼ਰ ਆ ਰਹੀ ਸੀ। ਵਕੀਲ ਸਤੀਸ਼ ਮਾਨਸ਼ਿੰਦੇ ਅਤੇ ਉਨ੍ਹਾਂ ਦੀ ਟੀਮ ਆਰੀਅਨ ਖ਼ਾਨ ਦੇ ਬਚਾਅ ਪੱਖ ਦਾ ਹਿੱਸਾ ਸੀ, ਜੋ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਜ਼ਮਾਨਤ ਲਈ ਕੰਮ ਕਰ ਰਹੇ ਸਨ। ਮਾਨਸ਼ਿੰਦੇ ਨੇ ਦੱਸਿਆ ਕਿ ਸ਼ਾਹਰੁਖ ਖ਼ਾਨ ਹੁਕਮ ਤੋਂ ਬਾਅਦ ਖੁਸ਼ ਸੀ। ਉਸ ਦੀ ਲੜਾਈ ਦੇ ਨਤੀਜੇ ਆਏ ਹਨ। ਮਾਨਸ਼ਿੰਦੇ ਨੇ ਕਿਹਾ ਕਿ ਆਰੀਅਨ 'ਤੇ ਕੋਈ ਵੀ ਡਰੱਗਜ਼ ਨਾ ਮਿਲਣ ਕਾਰਨ ਗ੍ਰਿਫ਼ਤਾਰੀ ਸ਼ੁਰੂ ਤੋਂ ਹੀ ਗੈਰ-ਕਾਨੂੰਨੀ ਸੀ।
ਦੱਸ ਦਈਏ ਕਿ ਆਰੀਅਨ ਨੂੰ ਡਰੱਗਜ਼-ਆਨ-ਕਰੂਜ਼ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਤਿੰਨ ਹਫ਼ਤਿਆਂ ਬਾਅਦ ਜ਼ਮਾਨਤ ਮਿਲੀ ਹੈ ਪਰ ਅਜੇ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕੇਗਾ ਉਸ ਦੀ ਰਿਹਾਈ ਸ਼ੁਕਰਵਾਰ ਜਾਂ ਸ਼ਨੀਵਾਰ ਨੂੰ ਹੋ ਸਕਦੀ ਹੈ। ਆਰੀਅਨ ਨੂੰ ਜ਼ਮਾਨਤ ਮਿਲਣ ਦੀ ਖੁਸ਼ੀ 'ਚ ਸ਼ਾਹਰੁਖ ਖ਼ਾਨ ਦੇ ਘਰ ਦੇ ਬਾਹਰ ਪ੍ਰਸ਼ੰਸਕਾਂ ਦਾ ਤਾਂਤਾ ਲੱਗ ਗਿਆ ਹੈ ਅਤੇ ਉਹ ਸ਼ਾਹਰੁਖ ਖ਼ਾਨ ਦੇ ਪੁੱਤਰ ਨੂੰ ਅਦਾਲਤ ਤੋਂ ਮਿਲੀ ਰਾਹਤ 'ਤੇ ਜੋਸ਼ 'ਚ ਨਜ਼ਰ ਆਏ ਅਤੇ ਉਨ੍ਹਾਂ ਨੇ ਹਾਈ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ।
ਇਸ ਮੌਕੇ ਮੁੰਬਈ ਤੋਂ ਕੁਝ ਤਸਵੀਰਾਂ ਆਈਆਂ ਹਨ। ਪ੍ਰਸ਼ੰਸਕਾਂ ਨੂੰ ਸ਼ਾਹਰੁਖ ਦੇ ਘਰ ਦੇ ਬਾਹਰ ਇਕੱਠਾ ਹੁੰਦੇ ਵੇਖਿਆ ਜਾ ਸਕਦਾ ਹੈ। ਉੱਥੇ ਇਕ ਹੋਰ ਤਸਵੀਰ 'ਚ ਲੋਕ ਖੁਸ਼ੀ 'ਚ ਪਟਾਕੇ ਚਲਾ ਰਹੇ ਹਨ। ਇਕ ਤੀਜੀ ਤਸਵੀਰ 'ਚ ਕੁਝ ਲੋਕਾਂ ਨੂੰ ਸ਼ਾਹਰੁਖ ਖ਼ਾਨ ਅਤੇ ਆਰੀਅਨ ਖ਼ਾਨ ਦੇ ਨਾਂ ਦੇ ਬੈਨਰ ਲੈ ਕੇ ਖੜ੍ਹੇ ਹੋਏ ਵੇਖਿਆ ਜਾ ਸਕਦਾ ਹੈ।
ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਕਰੂਜ ਡਰੱਗ ਮਾਮਲੇ 'ਚ ਐੱਨ. ਸੀ. ਬੀ. ਨੇ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਫੜਿਆ ਸੀ। ਇਸ ਤੋਂ ਬਾਅਦ 3 ਅਕਤੂਬਰ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੈਟਰੋਪਾਲੀਟਨ ਕੋਰਟ ਸੈਸ਼ਨ ਅਤੇ ਸੈਸ਼ਨ ਕੋਰਟ 'ਚ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਸ਼ਾਹਰੁਖ ਦੇ ਪੁੱਤਰ ਆਰੀਅਨ ਖ਼ਾਨ ਨੂੰ ਮੁੰਬਈ ਦੇ ਆਰਥਰ ਰੋਡ ਜੇਲ੍ਹ 'ਚ 25 ਦਿਨ ਕੱਟਣੇ ਪਏ ਸਨ। ਹਾਲਾਂਕਿ ਕਾਫ਼ੀ ਮਿਹਨਤ ਤੋਂ ਬਅਦ ਸ਼ਾਹਰੁਖ ਖ਼ਾਨ ਦੇ ਪੁੱਤਰ ਦੀ ਜ਼ਮਾਨਤ ਹੋਈ ਹੈ।
ਨੋਟ - ਸ਼ਾਹਰੁਖ ਖ਼ਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਸੁਪਰਸਟਾਰ ਰਜਨੀਕਾਂਤ ਚੇਨਈ ਦੇ ਕਾਵੇਰੀ ਹਸਪਤਾਲ 'ਚ ਦਾਖਲ
NEXT STORY