ਨਵੀਂ ਦਿੱਲੀ- ਸ਼ਾਹਰੁਖ ਖ਼ਾਨ ਬਾਲੀਵੁੱਡ ਦੇ ਉਨ੍ਹਾਂ ਹਸਤੀਆਂ ’ਚੋਂ ਇਕ ਹਨ ਜੋ ਫ਼ਿਲਮਾਂ ਤੋਂ ਇਲਾਵਾ ਸਮਾਜਿਕ ਕੰਮਾਂ ਨਾਲ ਵੀ ਸਬੰਧ ਰੱਖਦੇ ਹਨ। ਆਸਟ੍ਰੇਲੀਆ ਦੀ ਲਾ ਟ੍ਰੋਬ ਯੂਨੀਵਰਸਿਟੀ ’ਚ ਭਾਰਤੀ ਵਿਦਿਆਰਥਣਾਂ ਲਈ ਸ਼ਾਹਰੁਖ ਖ਼ਾਨ ਦੇ ਨਾਂ ’ਤੇ ਇਕ ਸਕਾਲਰਸ਼ਿਪ ਚਲਾਈ ਜਾਂਦੀ ਹੈ। ਜਿਸ ਨੂੰ ਇਕ ਬ੍ਰੇਕ ਤੋਂ ਬਾਅਦ 2022 ’ਚ ਦੁਬਾਰਾ ਸ਼ੁਰੂ ਕੀਤਾ ਗਿਆ ਹੈ। ਇਸ ਸਕਾਲਰਸ਼ਿਪ ਰਾਹੀਂ ਉਨ੍ਹਾਂ ਵਿਦਿਆਰਥਣਾਂ ਦੀ ਮਦਦ ਕੀਤੀ ਜਾਂਦੀ ਹੈ ਜੋ ਪੀ.ਐੱਚ.ਡੀ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਆਰੀਅਨ ਖ਼ਾਨ ਅਤੇ ਕੈਟਰੀਨਾ ਕੈਫ਼ ਦੀ ਭੈਣ ਇਸਾਬੇਲ ਕੈਫ਼ ਨਾਲ ਸ਼ਰੂਤੀ ਨੇ ਕੀਤੀ ਜਨਮਦਿਨ ਦੀ ਪਾਰਟੀ, ਦੇਖੋ ਤਸਵੀਰਾਂ
ਸ਼ਾਹਰੁਖ ਖ਼ਾਨ ਲਾ ਟ੍ਰੋਬ ਯੂਨੀਵਰਸਿਟੀ ਪੀ.ਐੱਚ.ਡੀ ਸਕਾਲਰਸ਼ਿਪ 2019 ’ਚ ਲਾਂਚ ਕੀਤੀ ਗਈ ਸੀ। ਮੀਡੀਆ ਰਿਪੋਰਟ ਦੇ ਮੁਤਾਬਕ ਸਕਾਲਰਸ਼ਿਪ ਲਈ ਰਜਿਸਟ੍ਰੇਸ਼ਨ 18 ਅਗਸਤ ਨੂੰ ਸ਼ੁਰੂ ਹੋ ਗਈ ਹੈ ਅਤੇ 23 ਸਤੰਬਰ ਤੱਕ ਜਾਰੀ ਰਹੇਗੀ। ਇੰਡੀਆ ਫ਼ਿਲਮ ਫ਼ੈਸਟੀਵਲ ਆਫ਼ ਮੇਲਬਰਨ ਅਤੇ ਲਾ ਟ੍ਰੋਬ ਯੂਨੀਵਰਸਿਟੀ ਨਾਲ ਸਾਂਝੇਦਾਰੀ ’ਚ ਚਲਾਈ ਜਾ ਰਹੀ ਹੈ। ਇਸ ਸਕਾਲਰਸ਼ਿਪ ਦਾ ਉਦੇਸ਼ ਭਾਰਤ ਦੇ ਇਕ ਵਿਦਿਆਰਥੀ ਦੀ ਸਹਾਇਤਾ ਕਰਨਾ ਹੈ ਜੋ ਆਪਣੀ ਖੋਜ ਨਾਲ ਦੁਨੀਆ ਨੂੰ ਪ੍ਰਭਾਵਤ ਕਰਨਾ ਚਾਹੁੰਦੀ ਹੈ।
ਇਸ ਸਕਾਲਰਸ਼ਿਪ ਦਾ ਐਲਾਨ 2019 ’ਚ ਫ਼ੈਸਟੀਵਲ ਦੌਰਾਨ ਕੀਤਾ ਗਿਆ ਸੀ, ਜਿਸ ’ਚ ਸ਼ਾਹਰੁਖ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਇਸ ਮੌਕੇ ਅਮਿਤਾਭ ਬੱਚਨ ਅਤੇ ਰਾਜਕੁਮਾਰ ਹਿਰਾਨੀ ਵੀ ਮੌਜੂਦ ਸਨ। ਪਹਿਲੀ ਸਕਾਲਰਸ਼ਿਪ ਕੇਲਰ ਦੇ ਤ੍ਰਿਸ਼ੂਰ ਦੀ ਗੋਪਿਕਾ ਕੋਟਾਨਥਰਾਇਲ ਨੇ ਪ੍ਰਾਪਤ ਕੀਤੀ ਸੀ। ਯੂਨੀਵਰਸਿਟੀ ਮੁਤਾਬਕ ਇਸ ਸਕਾਲਰਸ਼ਿਪ ਲਈ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਬਹੁਤ ਹੈ।
ਇਹ ਵੀ ਪੜ੍ਹੋ : ਪੁੱਤਰ ‘ਗੋਲਾ’ ਨਾਲ ਸੈੱਟ ’ਤੇ ਪਹੁੰਚੀ ਭਾਰਤੀ ਸਿੰਘ, ਲਕਸ਼ ਦੇ ਸਾਹਮਣੇ ਫ਼ੇਲ ਹੋਈ ਕਿਊਟਨੈੱਸ
ਇਸ ਸਕਾਲਰਸ਼ਿਪ ਲਈ ਨਿਯਮ ਅਨੁਸਾਰ ਬਿਨੈਕਾਰ ਭਾਰਤ ਦੀ ਵਿਦਿਆਰਥੀ ਅਤੇ ਨਿਵਾਸੀ ਹੋਣੀ ਚਾਹੀਦੀ ਹੈ। ਬਿਨੈ ਕਰਨ ਦੀ ਮਿਤੀ ਤੋਂ 10ਸਾਲਾਂ ਦੇ ਅੰਦਰ ਪੋਸਟ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ। ਚੁਣੇ ਗਏ ਵਿਦਿਆਰਥੀ ਨੂੰ ਚਾਰ ਸਾਲਾਂ ਲਈ ਪੂਰੀ ਫ਼ੀਸ ਲਈ ਸਕਾਲਰਸ਼ਿਪ ਦਿੱਤੀ ਜਾਂਦੀ ਹੈ।
‘ਗੋਡਿਆਂ ਭਾਰ ਜਿਊਣ ਨਾਲੋਂ ਚੰਗਾ ਹੈ ਖੜ੍ਹੇ ਹੋ ਕੇ ਮਰ ਜਾਣਾ’, ਸਿੱਧੂ ਦੇ ਇੰਸਟਾ ਅਕਾਊਂਟ ’ਤੇ ਸਾਂਝੀ ਹੋਈ ਨਵੀਂ ਤਸਵੀਰ
NEXT STORY