ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਮੁੰਬਈ ਸਥਿਤ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਐਤਵਾਰ ਨੂੰ ਗਲੈਕਸੀ ਅਪਾਰਟਮੈਂਟ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ, ਜਿਸ 'ਚ ਕੁਝ ਕਰਮਚਾਰੀ ਅਭਿਨੇਤਾ ਦੇ ਘਰ ਦੀ ਬਾਹਰੀ ਕੰਧ 'ਤੇ ਕੁਝ ਸੁਰੱਖਿਆ ਯੰਤਰ ਲਗਾਉਂਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਪਰ ਵੀਡੀਓ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਕੀ ਬਾਲੀਵੁੱਡ ਸੁਪਰਸਟਾਰ ਨਾਲ ਸਭ ਕੁਝ ਠੀਕ ਹੈ?
ਇਹ ਵੀ ਪੜ੍ਹੋ-‘ਦੇਵਾ’ ਦੇ ਨਵੇਂ ਪੋਸਟਰ ’ਚ ਸ਼ਾਹਿਦ ਕਪੂਰ ਦਾ ਦਮਦਾਰ ਡਾਂਸ ਅਵਤਾਰ ਆਇਆ ਨਜ਼ਰ
ਭਾਈਜਾਨ ਦੀ ਵਧਾਈ ਗਈ ਸੁਰੱਖਿਆ
ਬਾਂਦਰਾ 'ਚ ਭਾਈਜਾਨ ਦੇ ਗਲੈਕਸੀ ਅਪਾਰਟਮੈਂਟ ਦੀ ਬਾਲਕੋਨੀ 'ਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਸੁਰੱਖਿਆ 'ਚ ਇਹ ਵਾਧਾ ਅਜਿਹੇ ਸਮੇਂ 'ਚ ਕੀਤਾ ਗਿਆ ਹੈ ਜਦੋਂ ਸਲਮਾਨ ਖ਼ਾਨ ਨੂੰ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਸਮੇਤ ਕਈ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਅਪ੍ਰੈਲ 2024 'ਚ ਮੁੰਬਈ ਦੇ ਬਾਂਦਰਾ ਖੇਤਰ 'ਚ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਕੀਤੀ ਗਈ ਸੀ। ਬਾਅਦ 'ਚ ਦੱਸਿਆ ਗਿਆ ਕਿ ਇਸ ਹਮਲੇ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੋਣ ਦਾ ਦੋਸ਼ ਹੈ। ਗੈਂਗਸਟਰ ਦੇ ਭਰਾ ਅਨਮੋਲ ਬਿਸ਼ਨੋਈ ਨੇ ਫੇਸਬੁੱਕ ਪੋਸਟ ਰਾਹੀਂ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਸੀ।
ਸਲਮਾਨ ਨੂੰ ਮਿਲੀਆਂ ਸਨ ਧਮਕੀਆਂ
ਬਾਅਦ 'ਚ ਮੁੰਬਈ ਟ੍ਰੈਫਿਕ ਪੁਲਸ ਨੂੰ ਵੀ ਗੈਂਗ ਦਾ ਸੰਦੇਸ਼ ਮਿਲਿਆ, ਜਿਸ 'ਚ ਸਲਮਾਨ ਤੋਂ ਮੁਆਫੀ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਗਈ। ਸੰਦੇਸ਼ 'ਚ ਧਮਕੀ ਦਿੱਤੀ ਗਈ ਸੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਸ ਦਾ ਭਵਿੱਖ ਬਾਬਾ ਸਿੱਦੀਕੀ ਨਾਲੋਂ ਵੀ ਮਾੜਾ ਹੋਵੇਗਾ। ਦੱਸ ਦੇਈਏ ਕਿ ਬਾਬਾ ਸਿੱਦੀਕੀ ਦੀ 12 ਅਕਤੂਬਰ 2024 ਨੂੰ ਮੁੰਬਈ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
'ਬਿੱਗ ਬੌਸ 18' ਦੇ ਬਾਹਰ ਵੀ ਸੁਰੱਖਿਆ ਦੇ ਇੰਤਜ਼ਾਮ
ਇਹ ਜਾਣਿਆ ਜਾਂਦਾ ਹੈ ਕਿ ਅਕਤੂਬਰ 2024 'ਚ ਅਭਿਨੇਤਾ ਨੇ ਲਗਭਗ 2 ਕਰੋੜ ਰੁਪਏ ਦੀ ਇੱਕ ਬੁਲੇਟਪਰੂਫ ਨਿਸਾਨ ਪੈਟਰੋਲ ਐੱਸ. ਯੂ. ਵੀ. ਵੀ ਖਰੀਦੀ ਸੀ, ਜਿਸ ਨੂੰ ਦੁਬਈ ਤੋਂ ਸਿੱਧਾ ਮੁੰਬਈ ਲਿਆਂਦਾ ਗਿਆ ਸੀ। ਇਸ ਤੋਂ ਇਲਾਵਾ ਮੁੰਬਈ ਦੀ ਫ਼ਿਲਮ ਸਿਟੀ 'ਚ 'ਬਿੱਗ ਬੌਸ 18' ਦੇ ਸੈੱਟ ਦੇ ਬਾਹਰ ਸੁਰੱਖਿਆ ਪ੍ਰਬੰਧ ਵੀ ਕਾਫੀ ਸਖ਼ਤ ਹਨ।
ਇਹ ਵੀ ਪੜ੍ਹੋ - ਭਾਰਤ ਕੋਚੇਲਾ ਤੋਂ ਵੀ ਵੱਡੇ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰ ਸਕਦੈ : ਦਿਲਜੀਤ ਦੋਸਾਂਝ
ਭਾਈਜਾਨ ਇਸ ਫ਼ਿਲਮ ਦੀ ਕਰ ਰਹੇ ਨੇ ਤਿਆਰੀ
ਇਸ ਦੌਰਾਨ ਕੰਮ ਦੇ ਮੋਰਚੇ 'ਤੇ ਸਲਮਾਨ ਆਪਣੀ ਅਗਲੀ ਫ਼ਿਲਮ 'ਸਿਕੰਦਰ' ਦੀ ਤਿਆਰੀ ਕਰ ਰਹੇ ਹਨ, ਜਿਸ ਦਾ ਨਿਰਦੇਸ਼ਨ ਸਾਜਿਦ ਨਾਡਿਆਡਵਾਲਾ ਅਤੇ ਏ. ਆਰ. ਮੁਰੂਗਦੌਸ ਨੇ ਕੀਤਾ ਹੈ। 2025 ਦੀ ਈਦ 'ਤੇ ਰਿਲੀਜ਼ ਹੋਣ ਵਾਲੀ ਇਸ ਫ਼ਿਲਮ 'ਚ ਰਸ਼ਮਿਕਾ ਮੰਡਨਾ, ਸਤਿਆਰਾਜ, ਪ੍ਰਤੀਕ ਬੱਬਰ, ਸ਼ਰਮਨ ਜੋਸ਼ੀ ਅਤੇ ਕਾਜਲ ਅਗਰਵਾਲ ਵਰਗੇ ਕਈ ਸਟਾਰ ਕਲਾਕਾਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼ਵੇਤਾ ਤਿਵਾੜੀ ਨੂੰ 4 ਸਾਲ ਪੁਰਾਣੇ ਮਾਮਲੇ 'ਚ ਮਿਲੀ ਰਾਹਤ
NEXT STORY