ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਨੀ ਲਿਓਨ ਅੱਜ ਦੇ ਸਮੇਂ ਦੀ ਬਾਲੀਵੁੱਡ ਇੰਡਸਟਰੀ 'ਚ ਬੇਬੀ ਡੌਲ ਦੇ ਨਾਂ ਨਾਲ ਜਾਣੀ ਜਾਂਦੀ ਹੈ। ਉਸ ਦਾ ਜਨਮ 13 ਮਈ 1981 'ਚ ਪੰਜਾਬੀ ਸਿੱਖ ਪਰਿਵਾਰ 'ਚ ਹਿਮਾਚਲ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ 'ਚ ਹੋਇਆ ਸੀ।
ਬਚਪਨ 'ਚ ਇਸ ਨੂੰ ਕਿਰਨਜੀਤ ਕੌਰ ਵੋਹਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਦਾ ਪਾਲਣ ਪੋਸ਼ਣ ਕੈਨੇਡਾ 'ਚ ਹੋਇਆ ਸੀ।
ਬਚਪਨ ਤੋਂ ਹੀ ਉਹ ਬਹੁਤ ਸੋਹਣੀ ਸੀ ਅਤੇ ਆਪਣਾ ਪੂਰਾ ਧਿਆਨ ਰੱਖਦੀ ਸੀ। ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਉਹ ਪੋਰਨ ਸਟਾਰ ਸੀ। ਉਸ ਨੇ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ 2011-12 'ਚ ਰਿਐਲਟੀ ਸ਼ੋਅ ਬਿਗ ਬੌਸ ਅਤੇ ਮਹੇਸ਼ ਭੱਟ ਦੀ ਫਿਲਮ 'ਜਿਸਮ 2' ਨਾਲ ਕੀਤੀ। ਉਸ ਤੋਂ ਬਾਅਦ ਉਸ ਨੇ ਏਕਤਾ ਕਪੂਰ ਦੀ ਪਹਿਲੀ ਫਿਲਮ 'ਰਾਗਿਨੀ ਐੱਮ ਐੱਮ ਐੱਸ 2' 'ਚ ਕੰਮ ਕੀਤਾ। ਫਿਲਮ 'ਹੇਟ ਲਵ ਸਟੋਰੀ' 'ਚ ਸਨੀ ਲਿਓਨ ਪਿੰਕ ਲਿਪਸ ਤੇ ਆਈਟਮ ਗਾਣੇ ਤੇ ਡਾਂਸ ਕੀਤਾ। ਇਸ ਗਾਣੇ ਨੂੰ ਲੋਕਾ ਨੇ ਬਹੁਤ ਪਸੰਦ ਕੀਤਾ। ਇਸ ਤੋਂ ਇਲਾਵਾ ਬਾਲੀਵੁੱਡ ਦੀ ਬੇਬੀ ਡੌਲ, ਦੇਸੀ ਲੁੱਕ, ਲੈਲਾ ਵਰਗੇ ਕਈ ਆਈਟਮ ਗਾਣੇ ਕੀਤੇ ਹਨ।
BIRTHDAY SEPCIAL:ਬਾਲੀਵੁੱਡ 'ਚ ਡੂੰਘੀ ਛਾਪ ਛੱਡਣ ਵਾਲੀ ਪਰਵੀਨ ਨੇ ਵੀ ਦਿੱਤੇ ਸਨ ਕਦੇ ਬੋਲਡ ਪੋਜ਼ WATCH PICS
NEXT STORY