ਮੁੰਬਈ- ਮਸ਼ਹੂਰ ਗਾਇਕਾ ਸੇਲੀਨਾ ਗੋਮੇਜ਼ ਨੂੰ ਲੈ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸੇਲੀਨਾ ਨੇ ਆਪਣੇ ਪ੍ਰੇਮੀ ਅਤੇ ਰਿਕਾਰਡ ਨਿਰਮਾਤਾ ਬੈਨੀ ਬਲੈਂਕੋ ਨਾਲ ਮੰਗਣੀ ਕਰਵਾ ਲਈ ਹੈ। ਉਨ੍ਹਾਂ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਈ ਤਸਵੀਰਾਂ ਦੇ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ ਹੈ। ਜਿਸ ਉੱਪਰ ਪ੍ਰਸ਼ੰਸਕ ਕੁਮੈਂਟ ਕਰ ਵਧਾਈਆਂ ਦੇ ਰਹੇ ਹਨ ਅਤੇ ਆਪਣੀ ਖੁਸ਼ੀ ਵੀ ਜ਼ਾਹਿਰ ਕਰ ਰਹੇ ਹਨ।
ਸੇਲੀਨਾ ਨੇ ਕਰਵਾਈ ਮੰਗਣੀ
ਇਨ੍ਹਾਂ ਤਸਵੀਰਾਂ 'ਚ ਸੇਲੀਨਾ ਆਪਣੀ ਮੰਗਣੀ ਦੀ ਰਿੰਗ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਉਹ ਲਾਅਨ 'ਚ ਬੈਠੀ ਰਿੰਗ ਨੂੰ ਦੇਖ ਰਹੀ ਹੈ, ਜਦਕਿ ਦੂਜੀ ਤਸਵੀਰ 'ਚ ਉਹ ਅਤੇ ਬੈਨੀ ਇਕ-ਦੂਜੇ ਨੂੰ ਜੱਫੀ ਪਾ ਰਹੇ ਹਨ। ਇਸ ਤੋਂ ਪਹਿਲਾਂ, ਬੈਨੀ ਬਲੈਂਕੋ ਨੇ "ਦਿ ਹਾਵਰਡ ਸਟਾਰਨ ਸ਼ੋਅ" 'ਤੇ ਆਪਣੇ ਭਵਿੱਖ ਬਾਰੇ ਗੱਲ ਕਰਦੇ ਹੋਏ ਕਿਹਾ, "ਇਹ ਮੇਰਾ ਅਗਲਾ ਟੀਚਾ ਹੈ, ਮੈਂ ਬੱਚਿਆਂ ਬਾਰੇ ਸੋਚਦਾ ਹਾਂ। ਮੇਰੇ ਕੋਲ ਬਹੁਤ ਸਾਰੇ ਵਧੀਆ ਬੱਚੇ ਹਨ, ਬਹੁਤ ਸਾਰੇ ਭਤੀਜੇ ਹਨ, ਮੈਨੂੰ ਬੱਚਿਆਂ ਨਾਲ ਸਮਾਂ ਬਿਤਾਉਣਾ ਬਹੁਤ ਪਸੰਦ ਹੈ। "
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਸੇਲੀਨਾ ਨਾਲ ਬੱਚੇ ਪੈਦਾ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਕਿਹਾ, "ਇਹ ਸਾਡੇ ਵਿਚਕਾਰ ਹਰ ਰੋਜ਼ ਗੱਲਬਾਤ ਦਾ ਵਿਸ਼ਾ ਬਣਦਾ ਹੈ।" ਬੈਨੀ ਨੇ ''ਟੂਡੇ ਸ਼ੋਅ'' ''ਤੇ ਸੇਲੀਨਾ ਨਾਲ ਆਪਣੀ ਡੇਟਿੰਗ ਨੂੰ ਲੈ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ।
ਉਨ੍ਹਾਂ ਨੇ ਕਿਹਾ, "ਮੈਂ ਹਰ ਰੋਜ਼ ਉੱਠਦਾ ਹਾਂ ਅਤੇ ਸ਼ੀਸ਼ੇ ਵਿੱਚ ਦੇਖਦਾ ਹਾਂ ਅਤੇ ਸੋਚਦਾ ਹਾਂ, 'ਇਹ ਕਿਵੇਂ ਹੋਇਆ?' ਸੇਲੀਨਾ ਅਤੇ ਬੈਨੀ ਜੂਨ 2023 ਤੋਂ ਇਕੱਠੇ ਹਨ, ਅਤੇ ਉਨ੍ਹਾਂ ਦਾ ਰਿਸ਼ਤਾ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚਕਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
PM ਮੋਦੀ ਨੂੰ ਮਿਲਣ ਤੋਂ ਪਹਿਲਾਂ ਘਬਰਾ ਗਏ ਸਨ ਰਣਬੀਰ ਕਪੂਰ, ਕਿਹਾ ਅਸੀਂ ਸਾਰਿਆਂ.....
NEXT STORY