ਮੁੰਬਈ- 'ਪੰਡਿਆ ਸਟੋਰ' 'ਚ ਨਜ਼ਰ ਆਏ ਅਦਾਕਾਰ ਮੋਹਿਤ ਪਰਮਾਰ ਨੇ ਕਾਸਟਿੰਗ ਕਾਊਚ ਨੂੰ ਲੈ ਕੇ ਇਕ ਖੌਫਨਾਕ ਘਟਨਾ ਸ਼ੇਅਰ ਕੀਤੀ ਹੈ। ਉਨ੍ਹਾਂ ਦੀ ਅਦਾਕਾਰਾ ਦੋਸਤ ਪ੍ਰੇਰਨਾ ਠਾਕੁਰ ਇਸ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਗਈ। ਕਾਸਟਿੰਗ ਕੋਆਰਡੀਨੇਟਰ ਨੇ ਪ੍ਰੇਰਨਾ ਨੂੰ ਕੰਮ ਦੇ ਬਦਲੇ ਸਮਝੌਤਾ ਕਰਨ ਲਈ ਕਿਹਾ। ਉਸ ਨੇ ਅਦਾਕਾਰਾ ਨੂੰ ਆਪਣੇ ਨਾਲ ਸੌਣ ਲਈ ਕਿਹਾ। ਇਹ ਜਾਣ ਕੇ ਮੋਹਿਤ ਪਰਮਾਰ ਦੇ ਵੀ ਹੋਸ਼ ਉੱਡ ਗਏ। ਉਸ ਨੇ ਕਾਸਟਿੰਗ ਕੋਆਰਡੀਨੇਟਰ ਨਾਲ ਕੀਤੀ ਵਟਸਐਪ ਚੈਟ ਸਾਂਝੀ ਕੀਤੀ ਹੈ, ਜੋ ਵਾਇਰਲ ਹੋ ਰਹੀ ਹੈ। ਮੈਸੇਜ ਪੜ੍ਹ ਕੇ ਪ੍ਰਸ਼ੰਸਕ ਵੀ ਸਦਮੇ 'ਚ ਹਨ।

ਪਾਂਡਿਆ ਸਟੋਰ ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਇੱਕ ਚੈਟ ਨੂੰ ਸ਼ੇਅਰ ਕਰਦੇ ਹੋਏ ਇੱਕ ਨੋਟ ਲਿਖਿਆ, ਜਿਸ 'ਚ ਉਹ ਲੜਕੀਆਂ ਨੂੰ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ। ਇਸ ਨੋਟ 'ਚ ਉਸ ਨੇ ਉਸ ਕੋਆਰਡੀਨੇਟਰ ਦਾ ਨੰਬਰ ਅਤੇ ਨਾਮ ਵੀ ਸਾਂਝਾ ਕੀਤਾ ਹੈ।ਮੋਹਿਤ ਦੁਆਰਾ ਸ਼ੇਅਰ ਕੀਤੀਆਂ ਗਈਆਂ ਚੈਟਸ 'ਚ ਉਹ ਕੋਆਰਡੀਨੇਟਰ ਅਦਾਕਾਰਾ ਨੂੰ ਕੰਮ ਦੇ ਬਦਲੇ ਉਸ ਦੇ ਨਾਲ ਸੈਕਸ ਕਰਨ ਲਈ ਕਹਿੰਦੇ ਨਜ਼ਰ ਆ ਰਹੇ ਹਨ।

ਚੈਟ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕਾਸਟਿੰਗ ਕੋਆਰਡੀਨੇਟਰ ਨੇ ਅਦਾਕਾਰਾ ਨੂੰ ਇਕ ਤੋਂ ਬਾਅਦ ਇਕ ਅਸ਼ਲੀਲ ਮੈਸੇਜ ਭੇਜੇ ਹਨ ਅਤੇ ਇੱਕ ਐਡਰੈੱਸ ਵੀ ਭੇਜਿਆ ਹੈ, ਜਿੱਥੇ ਉਹ ਉਸ ਨੂੰ ਆਉਣ ਲਈ ਕਹਿ ਰਿਹਾ ਹੈ। ਮੋਹਿਤ ਦੀ ਕਹਾਣੀ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਪ੍ਰੇਰਨਾ ਨੂੰ ਅਸ਼ਲੀਲ ਮੈਸੇਜ ਭੇਜਣ ਵਾਲੇ ਵਿਅਕਤੀ ਦਾ ਨਾਂ ਪ੍ਰੇਮ ਮਲਹੋਤਰਾ ਦੱਸਿਆ ਜਾ ਰਿਹਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਵਿਅਕਤੀ ਸਕਾਈਲਾਈਨ ਸਪ੍ਰੀ ਪ੍ਰੋਡਕਸ਼ਨ ਦਾ ਹਿੱਸਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਸਤ੍ਰੀ 2' ਨੇ ਬਾਕਸ ਆਫਿਸ 'ਤੇ ਮਚਾਇਆ ਧਮਾਲ, ਬਾਕਸ ਆਫਿਸ 'ਤੇ ਕੀਤੀ ਬੰਪਰ ਕਮਾਈ
NEXT STORY