ਮੁੰਬਈ- ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਹੋ ਰਹੀ ਦੁਰਵਰਤੋਂ ਕਾਰਨ ਮਸ਼ਹੂਰ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਸੁਰਖੀਆਂ ਵਿੱਚ ਆ ਗਈ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿਚ ਉਹ ਪਾਕਿਸਤਾਨ ਕੱਪੜਿਆਂ ਦੇ ਬ੍ਰਾਂਡ 'Wajayesha Official' ਦਾ ਪ੍ਰਚਾਰ ਕਰਦੀ ਦਿਖਾਈ ਦਿੱਤੀ। ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਲੀਆ ਨੇ ਕਦੇ ਉਨ੍ਹਾਂ ਲਈ ਸ਼ੂਟ ਕੀਤਾ ਹੀ ਨਹੀਂ ਸੀ। ਇਹ ਸਾਰੀਆਂ ਤਸਵੀਰਾਂ ਉਕਤ ਪਾਕਿਸਤਾਨੀ ਬ੍ਰਾਂਡ ਨੇ AI ਰਾਹੀਂ ਐਡਿਟ ਕੀਤੀਆਂ ਅਤੇ ਆਲੀਆਂ ਨੂੰ ਆਪਣੇ ਬ੍ਰਾਂਡ ਦੇ 'ਪਿਓਰ ਸ਼ੀਸ਼ਾ ਸਿਲਕ' ਸੂਟ ਪਹਿਨੇ ਹੋਏ ਦਿਖਾ ਦਿੱਤਾ। ਬ੍ਰਾਂਡ ਨੇ ਇੱਥੋਂ ਤੱਕ ਲਿਖ ਦਿੱਤਾ ਕਿ "ਆਲੀਆ ਭੱਟ ਵੀ ਸਾਡਾ ਕਲੈਕਸ਼ਨ ਪਸੰਦ ਕਰਦੀ ਹੈ।"
ਇਹ ਵੀ ਪੜ੍ਹੋ: TV ਦੇ ਇੰਸਪੈਕਟਰ ਦੇ ਘਰ ਹੋ ਗਈ 'ਅਸਲੀ ਚੋਰੀ' ! ਮਸ਼ਹੂਰ ਅਦਾਕਾਰ ਨੂੰ ਲੱਗਾ ਲੱਖਾਂ ਦਾ ਚੂਨਾ

ਜਿਵੇਂ ਹੀ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਵਾਇਰਲ ਹੋਈਆਂ, ਯੂਜ਼ਰਸ ਨੇ ਇਸ ਨੂੰ 'ਸਸਤੀ ਮਾਰਕੀਟਿੰਗ' ਅਤੇ ਅਦਾਕਾਰਾ ਦੀ ਨਿੱਜਤਾ ਦੀ ਉਲੰਘਣਾ ਦੱਸਿਆ। ਕਈਆਂ ਨੇ ਤਾਂ ਬ੍ਰਾਂਡ ਨੂੰ ਚੇਤਾਵਨੀ ਦਿੱਤੀ ਕਿ ਆਲੀਆ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰ ਸਕਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਲੋਕਾਂ ਨੇ ਬ੍ਰਾਂਡ ਨੂੰ 'ਕਾਪੀਰਾਈਟ' ਅਤੇ 'ਕੇਸ' ਦੀ ਧਮਕੀ ਦਿੱਤੀ, ਤਾਂ ਬ੍ਰਾਂਡ ਨੇ ਬੇਸ਼ਰਮੀ ਨਾਲ ਜਵਾਬ ਦਿੰਦਿਆਂ ਲਿਖਿਆ, "ਉਹ ਕੇਸ ਨਹੀਂ ਕਰੇਗੀ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪੋਸਟ ਨੂੰ ਹੋਰ ਵਾਇਰਲ ਕਰੋ ਤਾਂ ਜੋ ਆਲੀਆ ਤੱਕ ਵੀ ਇਹ ਗੱਲ ਪਹੁੰਚ ਜਾਵੇ।

ਇਹ ਵੀ ਪੜ੍ਹੋ: ਹੁਣ ਤਾਂ ਘਰੋਂ ਨਿਕਲਣ ਤੋਂ ਵੀ ਡਰ ਲੱਗਦੈ..! 16 ਮਹੀਨੇ ਪਹਿਲਾਂਂ ਮਸਾਂ ਬਚੀ ਸੀ ਜਾਨ, ਛਲਕਿਆ ਕਾਮੇਡੀਅਨ ਦਾ ਦਰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
TV ਦੇ ਇੰਸਪੈਕਟਰ ਦੇ ਘਰ ਹੋ ਗਈ 'ਅਸਲੀ ਚੋਰੀ' ! ਮਸ਼ਹੂਰ ਅਦਾਕਾਰ ਨੂੰ ਲੱਗਾ ਲੱਖਾਂ ਦਾ ਚੂਨਾ
NEXT STORY