ਮੁੰਬਈ- ਆਯੁਸ਼ਮਾਨ ਖੁਰਾਨਾ, ਰਕੁਲਪ੍ਰੀਤ ਸਿੰਘ, ਵਾਮਿਕਾ ਗੱਬੀ ਅਤੇ ਸਾਰਾ ਅਲੀ ਖ਼ਾਨ ਨੇ ਮੁੰਬਈ ’ਚ ਆਪਣੀ ਅਪਕਮਿੰਗ ਫ਼ਿਲਮ ‘ਪਤੀ ਪਤਨੀ ਔਰ ਵੋ ਦੋ’ ਦੀ ਪ੍ਰਮੋਸ਼ਨ ਕੀਤੀ। ਹਾਲੇ ਹੁਣੇ ਜਿਹੇ ਫ਼ਿਲਮ ਦਾ ਟੀਜ਼ਰ ਵੀ ਰਿਲੀਜ਼ ਕੀਤਾ ਗਿਆ, ਜਿਸ ’ਚ ਹਾਸਾ, ਕਨਫਿਊਜ਼ਨ ਅਤੇ ਭਰਪੂਰ ਹੰਗਾਮੇ ਦੀ ਝਲਕ ਸਾਫ਼ ਨਜ਼ਰ ਆਉਂਦੀ ਹੈ। ‘ਪਤੀ-ਪਤਨੀ ਔਰ ਵੋਹ’ ਦੀ ਕਲਾਸਿਕ ਕਹਾਣੀ ਨੂੰ ਨਵੇਂ ਅੰਦਾਜ਼ ’ਚ ਪੇਸ਼ ਕਰਦੇ ਹੋਏ ‘ਪਤੀ ਪਤਨੀ ਔਰ ਵੋਹ ਦੋ’ ਦਾ ਟੀਜ਼ਰ ਦਰਸ਼ਕਾਂ ਨੂੰ ‘ਪਤੀਆਂ’ ਦੀ ਦੁਨੀਆ ਯਾਨੀ ‘ਪਤੀਵਰਸ’ ’ਚ ਫਿਰ ਤੋਂ ਲੈ ਜਾਂਦਾ ਹੈ। ਇਸ ਵਾਰ ਕਹਾਣੀ ’ਚ ਇਕ ਨਵਾਂ ਟਵਿਸਟ ਜੋੜਿਆ ਗਿਆ ਹੈ।
ਫ਼ਿਲਮ ’ਚ ਆਯੁਸ਼ਮਾਨ ਪ੍ਰਜਾਪਤੀ ਪਾਂਡੇ ਦੇ ਕਿਰਦਾਰ ’ਚ ਆਪਣੀ ਜ਼ਿੰਦਗੀ ’ਚ ਮਚੀ ਉਥਲ-ਪੁਥਲ ਨਾਲ ਜੂਝਦੇ ਹੋਏ ਨਜ਼ਰ ਆਉਣਗੇ। ਹਾਲਾਤ ਉਦੋਂ ਹੋਰ ਵਿਗੜਣਗੇ, ਜਦੋਂ ਉਹ ਇਕ ਨਹੀਂ, ਦੋ ਨਹੀਂ ਸਗੋਂ ਤਿੰਨ ਔਰਤਾਂ ਵਿਚਾਲੇ ਫਸਣਗੇ। ਟੀ-ਸੀਰੀਜ਼ ਫ਼ਿਲਮਜ਼ ਅਤੇ ਬੀ.ਆਰ. ਸਟੂਡੀਓਜ਼ ਦੇ ਬੈਨਰ ਹੇਠ ਬਣੀ ‘ਪਤੀ ਪਤਨੀ ਔਰ ਵੋਹ ਦੋ’ ਦਾ ਨਿਰਦੇਸ਼ਨ ਮੁਦੱਸਰ ਅਜੀਜ਼ ਅਤੇ ਨਿਰਮਾਣ ਭੂਸ਼ਣ ਕੁਮਾਰ, ਰੇਣੂ ਰਵੀ ਚੋਪੜਾ ਅਤੇ ਕ੍ਰਿਸ਼ਨ ਕੁਮਾਰ ਨੇ ਕੀਤਾ ਹੈ।
ਹਾਲੀਵੁੱਡ ਫਿਲਮ ‘ਸਟ੍ਰੀਟ ਫਾਈਟਰ’ ’ਚ ਯੋਗ ਗੁਰੂ ਧਲਸਿਮ ਦੇ ਕਿਰਦਾਰ ’ਚ ਨਜ਼ਰ ਆਉਣਗੇ ਵਿਧਯੁਤ ਜਾਮਵਾਲ
NEXT STORY