ਮੁੰਬਈ—ਅਦਾਕਾਰ ਸ਼ਾਹਿਦ ਕਪੂਰ ਦੀ ਫਿਲਮ 'ਉੜਤਾ ਪੰਜਾਬ' ਫਿਲਹਾਲ ਵਿਵਾਦਾ 'ਚ ਘਿਰੀ ਹੋਈ ਹੈ ਪਰ ਸ਼ਾਹਿਦ 'ਤੇ ਇਸ ਦਾ ਕੋਈ ਅਸਰ ਨਹੀਂ ਹੈ ਅਤੇ ਉਹ ਆਪਣਾ ਘਰ ਬਦਲਣ 'ਚ ਲੱਗੇ ਹੋਏ ਹਨ। ਸਵਾਲ ਇਹ ਹੈ ਕਿ ਆਖਰ ਕਿਉਂ ਸ਼ਾਹਿਦ ਆਪਣਾ ਘਰ ਬਦਲਣਾ ਚਾਹੁੰਦੇ ਹਨ। ਇਸ ਤਰ੍ਹਾਂ ਦਾ ਕੀ ਹੋਇਆ ਕਿ ਉਨ੍ਹਾਂ ਨੂੰ ਆਪਣਾ ਘਰ ਛੱਡ ਕਿਸੇ ਹੋਰ ਘਰ 'ਚ ਰਹਿਣਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਸ਼ਾਹਿਦ ਜਲਦ ਹੀ ਪਾਪਾ ਬਣਨ ਵਾਲੇ ਹਨ ਅਤੇ ਖੁਸ਼ੀ ਦੇ ਕਾਰਨ ਉਹ ਆਪਣਾ ਘਰ ਬਦਲ ਰਹੇ ਹਨ। ਸ਼ਾਹਿਦ ਆਪਣੇ ਨਵੇਂ ਘਰ 'ਚ ਆਪਣੇ ਹੋਣ ਵਾਲੇ ਬੱਚੇ ਦੇ ਲਈ ਇੱਕ ਸ਼ਾਨਦਾਰ ਕਮਰਾ ਬਣਵਾ ਰਹੇ ਹਨ। ਉਹ ਆਪਣੇ ਘਰ 'ਚ ਹਮੇਸ਼ਾ ਬਦਲਾਵ ਕਰਦੇ ਰਹਿੰਦੇ ਹਨ। ਸ਼ਾਹਿਦ ਕਪੂਰ ਦਾ ਕਹਿਣਾ ਹੈ ਕਿ ਘਰ 'ਚ ਬਦਲਾਵ ਕਰਨ ਦਾ ਫੈਸਲਾ ਉਨ੍ਹਾਂ ਦੇ ਪਾਪਾ ਪੰਕਜ ਕਪੂਰ ਦਾ ਹੈ। ਉਹ ਘਰ ਦੇ ਵੱਡੇ ਹਨ ਅਤੇ ਸਾਰੇ ਫੈਸਲੇ ਲੈਂਦੇ ਹਨ। ਉਨ੍ਹਾਂ ਨੂੰ ਸਾਰੀਆਂ ਚੀਜ਼ਾਂ ਦਾ ਤਜ਼ੂਰਬਾ ਜ਼ਿਆਦਾ ਹੈ। ਜਲਦ ਹੀ ਉਨ੍ਹਾਂ ਦੇ ਘਰ 'ਚ ਖੁਸ਼ੀਆਂ ਆਉਣ ਵਾਲੀਆਂ ਹਨ।
ਬਾਲੀਵੁੱਡ ਫਿਲਮ 'ਉੜਤਾ ਪੰਜਾਬ' 'ਤੇ ਸਾਹਮਣੇ ਆਇਆ ਮੁੱਖ ਮੰਤਰੀ ਬਾਦਲ ਦਾ ਬਿਆਨ
NEXT STORY