ਮੁੰਬਈ (ਬਿਊਰੋ) - ਪਰਿਵਾਰਕ ਮਨੋਰੰਜਨ ‘ਡੰਕੀ’ ਨੇ ਭਾਰਤ ’ਚ 200 ਕਰੋੜ ਰੁਪਏ ਤੇ ਦੁਨੀਆ ਭਰ ’ਚ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਸ਼ਾਹਰੁਖ ਖ਼ਾਨ ਨੇ ‘ਡੰਕੀ’ ’ਚ ਰਾਜੂ ਹਿਰਾਨੀ ਦੇ ਨਾਲ ਸਾਲ ਦੇ ਸਭ ਤੋਂ ਦਿਲ ਨੂੰ ਛੂਹਣ ਵਾਲੇ ਸਹਿਯੋਗ ਨਾਲ, ਸਾਲ ਦਾ ਅੰਤ ਇਕ ਉੱਚ ਨੋਟ ’ਤੇ ਕੀਤਾ ਹੈ। ਇਹ ਫ਼ਿਲਮ ਦੁਨੀਆ ਭਰ ਦੇ ਦਰਸ਼ਕਾਂ ਲਈ ਇਕ ਬਹੁਤ ਹੀ ਪ੍ਰਭਾਵਸ਼ਾਲੀ ਤੇ ਢੁਕਵੀਂ ਕਹਾਣੀ ਲਿਆਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਮਾਡਲ ਹੱਤਿਆਕਾਂਡ : ਹੋਟਲ ਮਾਲਕ ਗ੍ਰਿਫ਼ਤਾਰ, ਲਾਸ਼ ਟਿਕਾਣੇ ਲਾਉਣ ਵਾਲੇ 2 ਮੁਲਜ਼ਮ ਫਰਾਰ
‘ਡੰਕੀ’ ਨੇ ਹਾਲ ਹੀ ਦੇ ਸਮੇਂ ’ਚ ਸਭ ਤੋਂ ਵੱਧ ਕਲੈਕਸ਼ਨ ਤੇ ਪ੍ਰਸਿੱਧੀ ਦੇਖੀ ਹੈ। ਭਾਰਤ ’ਚ 200 ਕਰੋੜ ਤੇ ਦੁਨੀਆ ਭਰ ’ਚ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕੀ ਇਹ ਫ਼ਿਲਮ ਰਾਜਕੁਮਾਰ ਹਿਰਾਨੀ ਦੇ ਸਿਨੇਮਾ ਦੀ ਖੂਬਸੂਰਤ ਗਵਾਹ ਹੈ। ‘ਡੰਕੀ’ ਦੀ ਸ਼ਾਨਦਾਰ ਸਫ਼ਲਤਾ ਨਾਲ ਸ਼ਾਹਰੁਖ ਨੇ 2023 ’ਚ ਹੈਟ੍ਰਿਕ ਲਗਾ ਲਈ ਹੈ। ਇਸ ਸੁਪਰਸਟਾਰ ਨੇ ‘ਪਠਾਨ’, ‘ਜਵਾਨ’ ਤੇ ਹੁਣ ‘ਡੰਕੀ’ ਨਾਲ ਪੂਰਾ ਸਾਲ ਬਾਕਸ ਆਫਿਸ ’ਤੇ ਰਾਜ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਿਸ਼ਵ ਪ੍ਰਸਿੱਧ ਗਾਇਕ ਸਰਬਜੀਤ ਚੀਮਾ ‘ਰੰਗਲੇ ਪੰਜਾਬ’ ਪਰਤੇ
NEXT STORY