ਮੁੰਬਈ- ਬੀਤੇ ਦਿਨ ਕੋਲਕਾਤਾ ਦੇ ਈਡਨ ਗਾਰਡਨ 'ਚ ਆਰ.ਸੀ.ਬੀ. ਅਤੇ ਕੇ.ਕੇ.ਆਰ. ਦੇ ਵਿਚਾਲੇ ਆਈ.ਪੀ.ਐੱਲ. ਦਾ ਨੌਵਾਂ ਮੈਚ ਖੇਡਿਆ ਗਿਆ, ਟੀਮ ਦਾ ਹੌਂਸਲਾ ਵਧਾਉਣ ਸ਼ਾਹਰੁਖ ਖਾਨ ਵੀ ਪਹੁੰਚੇ। ਕੇ.ਕੇ.ਆਰ. ਦੀ ਜਿੱਤ ਤੋਂ ਬਾਅਦ ਕਿੰਨ ਖਾਨ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।
ਜਿੱਥੇ ਕਿੰਗ ਖਾਨ ਕੇ.ਕੇ.ਆਰ. ਦੀ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਨੂੰ ਗਲੇ ਲਗਾਉਂਦੇ ਹੋਏ ਅਤੇ ਉਸ ਦੀਆਂ ਗੱਲ੍ਹਾਂ ਨੂੰ ਖਿੱਚਦੇ ਹੋਏ ਦਿਖੇ, ਇਸ ਦੇ ਨਾਲ ਹੀ ਸ਼ਾਹਰੁਖ ਨੇ 'ਪਠਾਨ' ਦੇ ਆਈਕੋਨਿਕ ਗੀਤ 'ਝੂਮੇ ਜੋ ਪਠਾਨ' 'ਤੇ ਡਾਂਸ ਕੀਤਾ।
ਇਹ ਖ਼ਬਰ ਵੀ ਪੜ੍ਹੋ : ਬਾਂਦਰਾ 'ਚ ਸਟਾਈਲਿਸ਼ ਲੁੱਕ 'ਚ ਨਜ਼ਰ ਆਈ ਸਹਿਨਾਜ਼ ਗਿੱਲ (ਤਸਵੀਰਾਂ)
ਖੇਡ ਦੇ ਮੈਦਾਨ 'ਚ ਸ਼ਾਹਰੁਖ ਖਾਨ ਦੇ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਤੁਹਾਨੂੰ ਦੱਸ ਦਈਏ ਕਿ ਕੋਲਕਾਤਾ ਨਾਈਟ ਰਾਈਡਰਜ਼ 2012 ਅਤੇ 2014 'ਚ ਦੋ ਵਾਰ ਆਈ.ਪੀ.ਐੱਲ. ਟਰਾਫੀ ਜਿੱਤ ਚੁੱਕੀ ਹੈ।
ਇਸ ਜਿੱਤ ਤੋਂ ਬਾਅਦ ਦੀਆਂ ਸਾਰੀਆਂ ਤਸਵੀਰਾਂ-ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨਾਲ ਸ਼ਾਹਰੁਖ ਖਾਨ ਦੀਆਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਰਿਲੀਜ਼ ਹੋਇਆ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾਂ'
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਾਂਦਰਾ 'ਚ ਸਟਾਈਲਿਸ਼ ਲੁੱਕ 'ਚ ਨਜ਼ਰ ਆਈ ਸਹਿਨਾਜ਼ ਗਿੱਲ (ਤਸਵੀਰਾਂ)
NEXT STORY