ਨਵੀਂ ਦਿੱਲੀ : ਬਾਲੀਵੁੱਡ ਦੇ ਕਿੰਗ ਖਾਨ ਦੀ ਹੁਣੇ ਜਿਹੇ ਰਿਲੀਜ਼ ਹੋਈ ਫਿਲਮ 'ਫੈਨ' ਦੇ ਨਿਰਦੇਸ਼ਕ ਮਨੀਸ਼ ਮਲਹੋਤਰਾ ਨੂੰ ਉਮੀਂਦ ਹੈ ਕਿ ਫਿਲਮ 'ਚ ਬਾਲੀਵੁੱਡ ਸੁਪਰਸਟਾਰ ਅਤੇ ਉਨ੍ਹਾਂ ਵਰਗੇ ਨਜ਼ਰ ਆਉਣ ਵਾਲੇ ਘੱਟ ਉਮਰ ਦੇ ਉਨ੍ਹਾਂ ਦੇ ਪ੍ਰਸ਼ੰਸਕ ਦੋਹਾਂ ਦੀ ਭੂਮਿਕਾ ਨਿਭਾਉਣ ਲਈ ਸ਼ਾਹਰੁਖ ਖਾਨ ਨੂੰ ਅਗਲੇ ਸਾਲ 'ਰਾਸ਼ਟਰੀ ਪੁਰਸਕਾਰ' ਮਿਲਣਾ ਚਾਹੀਦਾ ਹੈ।
ਜਾਣਕਾਰੀ ਅਨੁਸਾਰ ਫਿਲਮ 'ਚ ਦੋਹਰੀ ਭੂਮਿਕਾ ਵਧੇਰੇ 'ਗੋਰਵ ਚਾਂਦਨਾ' ਨਾਂ ਦੇ ਫੈਨ ਦੀ ਭੂਮਿਕਾ ਲਈ 50 ਸਾਲਾ ਅਦਾਕਾਰ ਦੀ ਬਹੁਤ ਸ਼ਲਾਘਾ ਹੋ ਰਹੀ ਹੈ, ਜੋ ਆਪਣੇ ਮਨਪਸੰਦ ਸਟਾਰ ਨੂੰ ਬੇਹੱਦ ਪਿਆਰ ਕਰਦਾ ਹੈ ਅਤੇ ਇਹੀ ਪਿਆਰ ਉਸ ਨੂੰ ਆਪਣੇ ਮਨਪਸੰਦ ਸਟਾਰ ਦੇ ਵਿਰੁੱਧ ਕਰ ਦਿੰਦਾ ਹੈ।
ਜਾਣਕਾਰੀ ਅਨੁਸਾਰ ਮਨੀਸ਼ ਨੇ ਕਿਹਾ, ''ਅਸਲ 'ਚ ਮੈਂ ਇਸ ਫਿਲਮ 'ਚ ਸ਼ਾਹਰੁਖ ਦੇ ਕੰਮ ਲਈ ਰਾਸ਼ਟਰੀ ਪੁਰਸਕਾਰ ਦੀ ਉਮੀਂਦ ਕਰਦਾ ਹਾਂ। ਇਸ ਫਿਲਮ 'ਚ ਸ਼ਾਹਰੁਖ ਦੇ ਅਭਿਨੈ ਨੂੰ ਦੇਖ ਦਰਸ਼ਕਾਂ ਵਲੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਇਸ ਪ੍ਰਤੀਕਿਰਿਆ ਤੋਂ ਸ਼ਾਹਰੁਖ ਅਤੇ ਪੂਰੀ ਟੀਮ ਬਹੁਤ ਖੁਸ਼ ਹੈ ਕਿਉਂਕਿ ਸਾਨੂੰ ਲੱਗਦਾ ਹੈ ਕਿ ਅਸੀਂ ਕੁਝ ਵੱਖਰਾ ਕੀਤਾ ਹੈ, ਜੋ ਕਿ ਸੱਚੀ ਪ੍ਰਸ਼ੰਸਾਯੋਗ ਹੈ।''
ਰਿਤਿਕ ਵਲੋਂ ਮਾਨਸਿਕ ਬੀਮਾਰ ਅਤੇ ਅਧਿਅਨ ਵਲੋਂ ਜਾਦੂਗਰਨੀ ਕਹਿਣ 'ਤੇ ਕੰਗਣਾ ਨੇ ਦਿੱਤਾ ਕਰਾਰਾ ਜਵਾਬ
NEXT STORY