ਮੁੰਬਈ (ਬਿਊਰੋ)– ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੇ ਫ਼ਿਲਮ ਇੰਡਸਟਰੀ ’ਚ 30 ਸਾਲ ਪੂਰੇ ਕਰ ਲਏ ਹਨ। ਸਾਲ 1992 ’ਚ 25 ਜੂਨ ਨੂੰ ਉਨ੍ਹਾਂ ਦੀ ਫ਼ਿਲਮ ‘ਦੀਵਾਨਾ’ ਰਿਲੀਜ਼ ਹੋਈ ਸੀ। ਸ਼ਨੀਵਾਰ ਨੂੰ ਸ਼ਾਹਰੁਖ ਨੇ ਆਪਣੇ ਸੋਸ਼ਲ ਮੀਡੀਆ ’ਤੇ ‘ਪਠਾਨ’ ਫ਼ਿਲਮ ਦੀ ਫਰਸਟ ਲੁੱਕ ਸਾਂਝੀ ਕੀਤੀ ਸੀ। ਇਸ ਫਰਸਟ ਲੁੱਕ ਤੋਂ ਬਾਅਦ ਸ਼ਾਹਰੁਖ ਖ਼ਾਨ ’ਤੇ ਇਕ ਹਾਲੀਵੁੱਡ ਫ਼ਿਲਮ ਦੇ ਲੁੱਕ ਨੂੰ ਕਾਪੀ ਕਰਨ ਦਾ ਦੋਸ਼ ਲਗਾਇਆ ਗਿਆ।
‘ਪਠਾਨ’ ਦੇ ਇਸ ਫਰਸਟ ਲੁੱਕ ’ਚ ਸ਼ਾਹਰੁਖ ਖ਼ਾਨ ਹੱਥ ’ਚ ਬੰਦੂਕ ਫੜੀ ਨਜ਼ਰ ਆ ਰਹੇ ਹਨ। ਨਾਲ ਹੀ ਉਹ ਥੋੜ੍ਹਾ ਪਿੱਛੇ ਦੇਖ ਕੇ ਪੋਜ਼ ਦੇ ਰਹੇ ਹਨ। ਬਿਲਕੁਲ ਇਸੇ ਤਰ੍ਹਾਂ ਇਕ ਪੋਸਟਰ ਹਾਲੀਵੁੱਡ ਫ਼ਿਲਮ ‘ਬੀਸਟ’ ਦਾ ਵੀ ਹੈ।
ਯੂਟਿਊਬ ’ਤੇ ਕਮਾਲ ਰਾਸ਼ਿਦ ਖ਼ਾਨ (ਕੇ. ਆਰ. ਕੇ.) ਨੇ ‘ਬੀਸਟ’ ਤੇ ‘ਪਠਾਨ’ ਦੇ ਲੁੱਕਸ ਨੂੰ ਸਾਂਝਾ ਕਰਦਿਆਂ ਕਿਹਾ, ‘‘ਹੇ ਭਗਵਾਨ, ਕਾਪੀਵੁੱਡ ਕਦੇ ਨਹੀਂ ਸੁਧਰੇਗਾ। ਪੋਸਟਰ ਵੀ ਚੋਰੀ ਦਾ। ਪੋਸਟਰ ਵੀ ਆਰੀਜਨਲ ਨਹੀਂ ਬਣਾ ਸਕਦੇ।’’
ਦੂਜੇ ਟਵੀਟ ’ਚ ਕੇ. ਆਰ. ਕੇ. ਨੇ ਲਿਖਿਆ, ‘‘ਮੇਰਾ ਸਿੱਧਾ ਜਿਹਾ ਸਵਾਲ, ਜੇਕਰ ਨਿਰਦੇਸ਼ਕ, ਐਕਟਰ ਤੇ ਪ੍ਰੋਡਿਊਸਰ ਮਿਲ ਕੇ ਆਪਣਾ ਦਿਮਾਗ ਲਾਜਿਕ ਦੇ ਨਾਲ ਇਕ ਪੋਸਟਰ ਬਣਾਉਣ ’ਚ ਨਹੀਂ ਲਗਾ ਸਕਦੇ ਤਾਂ ਉਹ ਇਕ ਚੰਗੀ ਫ਼ਿਲਮ ਕਿਵੇਂ ਬਣਾਉਣਗੇ। ਇਹ ਸਭ 90 ’ਚ ਚੱਲਦਾ ਸੀ ਕਿ ਕੁਝ ਵੀ ਦਿਖਾ ਦਿਓ, ਇਹ ਹੁਣ ਨਹੀਂ ਚੱਲਦਾ।’’
ਕੇ. ਆਰ. ਕੇ. ਦੇ ਇਨ੍ਹਾਂ ਟਵੀਟਸ ਤੋਂ ਬਾਅਦ ਮੰਨੋ ਸੋਸ਼ਲ ਮੀਡੀਆ ’ਤੇ ਲੋਕਾਂ ਦੀ ਪ੍ਰਤੀਕਿਰਿਆ ਦਾ ਮੀਂਹ ਆ ਗਿਆ। ਜ਼ਿਆਦਾਤਰ ਲੋਕ ਤਾਂ ਉਨ੍ਹਾਂ ਨੂੰ ਨਸੀਹਤ ਹੀ ਦਿੰਦੇ ਆਏ। ਉਂਝ ਇਸ ਤੋਂ ਪਹਿਲਾਂ ਤਾਮਿਲ ਸੁਪਰਸਟਾਰ ਥਲਾਪਤੀ ਵਿਜੇ ਦੀ ਫ਼ਿਲਮ ‘ਬੀਸਟ’ ’ਤੇ ਵੀ ਇਸ ਫ਼ਿਲਮ ਦੇ ਪੋਸਟਰ ਨੂੰ ਚੋਰੀ ਕਰਨ ਦਾ ਦੋਸ਼ ਲੱਗਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
AAP ਦੇ 2 ਮੁੱਖ ਮੰਤਰੀ ਤੇ 92 MLA ਸੰਗਰੂਰ ਵਾਲਿਆਂ ਨੇ ਕੀਤੇ ਢੇਰ : ਜੱਸੀ ਜਸਰਾਜ
NEXT STORY