ਮੁੰਬਈ (ਬਿਊਰੋ)– ਯਸ਼ਰਾਜ ਫ਼ਿਲਮਜ਼ ਦੀ ‘ਜਏਸ਼ਭਾਈ ਜ਼ੋਰਦਾਰ’ ਨੇ ਹੀਰੋ ਤੇ ਹੀਰੋਇਜ਼ਮ ਦਾ ਅਜਿਹਾ ਇਕ ਨਵਾਂ ਬ੍ਰਾਂਡ ਪੇਸ਼ ਕੀਤਾ, ਜੋ ਭਾਰਤੀ ਸਿਨੇਮਾ ’ਚ ਬਹੁਤ ਦੁਰਲੱਭ ਸੀ। ਇਸ ਫ਼ਿਲਮ ਦਾ ਸਟਾਰ ਰਣਵੀਰ ਸਿੰਘ ਸੀ, ਜਿਸ ਨੂੰ ਹੁਣ ਦੇਸ਼ ਦਾ ਸਰਵੋਤਮ ਅਦਾਕਾਰ ਮੰਨਿਆ ਜਾਂਦਾ ਹੈ, ਜੋ ਹਰ ਫ਼ਿਲਮ ਨਾਲ ਪਰਦੇ ’ਤੇ ਗਿਰਗਿਟ ਵਾਂਗ ਰੰਗ ਬਦਲਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਦਾ ਹੈ।
ਰਣਵੀਰ ਨੇ ਇਕ ਵਾਰ ਫਿਰ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਗੁਜਰਾਤ ਦੇ ਹਰਟ ਲੈਂਡ ਤੋਂ ਆਉਣ ਵਾਲੇ ਇਕ ਪਾਤਰ ’ਚ ਢਾਲ ਲਿਆ ਹੈ, ਜਿਸ ਨੇ ਆਪਣੀ ਤਿੱਖੀ ਬੁੱਧੀ ਨਾਲ, ਇਸ ਸੋਸ਼ਲ ਸਟਾਇਰ ’ਚ ਪਿਤਰਸੱਤਾ ਤੇ ਔਰਤਾਂ ਦੇ ਸਸ਼ਕਤੀਕਰਨ ਬਾਰੇ ਇਕ ਸ਼ਕਤੀਸ਼ਾਲੀ ਸੰਦੇਸ਼ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਨੂੰ ਮਿਲਣ ਮਗਰੋਂ ਸਾਂਝੀ ਕੀਤੀ ਭਾਵੁਕ ਪੋਸਟ
ਇਸ ਫਿਲਮ ’ਚ ਅਦਾਕਾਰਾ ਸ਼ਾਲਿਨੀ ਪਾਂਡੇ ਵੀ ਸੀ, ਜਿਸ ਨੇ ਬਾਲੀਵੁੱਡ ’ਚ ਵੱਡੇ ਪਰਦੇ ’ਤੇ ਆਪਣਾ ਡੈਬਿਊ ਕੀਤਾ ਤੇ ਇਕ ਗਰਭਵਤੀ ਲੜਕੀ ਦੇ ਕਿਰਦਾਰ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ਾਲਿਨੀ ਦਾ ਕਹਿਣਾ ਹੈ ਕਿ ਓ. ਟੀ. ਟੀ. ’ਤੇ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ‘ਜਏਸ਼ਭਾਈ ਜ਼ੋਰਦਾਰ’ ਨੂੰ ਦਰਸ਼ਕਾਂ ਤੋਂ ਜੋ ਪਿਆਰ ਮਿਲ ਰਿਹਾ ਹੈ, ਉਹ ਦੇਖ ਕੇ ਹੈਰਾਨ ਹੈ। ਖ਼ੁਸ਼ੀ ਦੀ ਗੱਲ ਹੈ ਕਿ ਲੋਕ ਉਸ ਦੇ ਕੰਮ ਨੂੰ ਪਿਆਰ ਕਰ ਰਹੇ ਹਨ ਤੇ ਉਸ ਦੀ ਪ੍ਰਸ਼ੰਸਾ ਕਰ ਰਹੇ ਹਨ, ਕਿ ਕਿਵੇਂ ਉਸ ਨੇ ਇਕ ਗਰਭਵਤੀ ਔਰਤ ਦੀ ਭੂਮਿਕਾ ਨੂੰ ਬਹੁਤ ਹੀ ਸੰਵੇਦਨਸ਼ੀਲ ਤਰੀਕੇ ਨਾਲ ਪੇਸ਼ ਕੀਤਾ ਹੈ।
‘ਜਏਸ਼ਭਾਈ ਜ਼ੋਰਦਾਰ’ ਨੇ ਉਸ ਨੂੰ ਇਹ ਦੱਸਣ ਦਾ ਮੌਕਾ ਦਿੱਤਾ ਕਿ ਉਹ ਇਥੇ ਲੰਮੇ ਸਮੇਂ ਤੱਕ ਟਿਕਣ ਲਈ ਆਈ ਹੈ ਤੇ ਉਸ ਦੀ ਸਿਰਫ ਉਨ੍ਹਾਂ ਦਿਲਚਸਪ ਭੂਮਿਕਾਵਾਂ ਨਿਭਾਉਣ ’ਚ ਦਿਲਚਸਪੀ ਹੈ, ਜੋ ਪੂਰੀ ਤਰ੍ਹਾਂ ਚੁਣੌਤੀ ਦੇਣ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੋਰੋਨਾ ਦੀ ਚਪੇਟ 'ਚ ਆਏ ਕਿੱਚਾ ਸੁਦੀਪ, ਡਾਕਟਰਾਂ ਨੇ ਦਿੱਤੀ ਆਰਾਮ ਕਰਨ ਦੀ ਸਲਾਹ
NEXT STORY