ਨਵੀਂ ਦਿੱਲੀ- ਇਕ ਰਿਪੋਰਟ ਨੇ ਪੂਰੀ ਮਲਿਆਲਮ ਫਿਲਮ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੇਮਾ ਕਮੇਟੀ ਦੀ ਰਿਪੋਰਟ 'ਚ ਮਹਿਲਾ ਕਲਾਕਾਰਾਂ ਦੇ ਜਿਨਸੀ ਸ਼ੋਸ਼ਣ ਅਤੇ ਕਾਸਟਿੰਗ ਕਾਊਚ ਦੇ ਜ਼ਿਕਰ ਨੇ ਕਈ ਦਿੱਗਜ ਸਿਤਾਰਿਆਂ ਨੂੰ ਮੁਸੀਬਤ 'ਚ ਪਾ ਦਿੱਤਾ ਹੈ। ਐਸੋਸੀਏਸ਼ਨ ਆਫ ਮਲਿਆਲਮ ਮੂਵੀ ਆਰਟਿਸਟਸ (ਏ.ਐੱਮ.ਐੱਮ.ਏ.) ਦੇ ਕਈ ਮੈਂਬਰਾਂ 'ਤੇ ਵੀ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲੱਗੇ ਹਨ।
ਇਹ ਖ਼ਬਰ ਵੀ ਪੜ੍ਹੋ -ਦੁਨੀਆ ਭਰ 'ਚ ਰਿਲੀਜ਼ ਹੋਈ ਫਿਲਮ 'ਬੀਬੀ ਰਜਨੀ'
ਰਣਜੀਤ ਅਤੇ ਸਿੱਦੀਕੀ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਉਨ੍ਹਾਂ ਨੂੰ AMMA ਤੋਂ ਅਸਤੀਫਾ ਦੇਣਾ ਪਿਆ ਸੀ। ਇਸ ਕਾਰਨ ਮਲਿਆਲਮ ਸਿਨੇਮਾ ਦੇ ਦਿੱਗਜ ਅਦਾਕਾਰ ਅਤੇ AMMA ਪ੍ਰਧਾਨ ਮੋਹਨ ਲਾਲ ਵੀ ਵਿਵਾਦਾਂ 'ਚ ਘਿਰ ਗਏ ਹਨ। ਉਨ੍ਹਾਂ ਦੀ ਲਗਾਤਾਰ ਆਲੋਚਨਾ ਹੋ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹਾਲ ਹੀ 'ਚ ਐਸੋਸੀਏਸ਼ਨ ਤੋਂ ਅਸਤੀਫਾ ਦੇ ਦਿੱਤਾ ਹੈ। ਦਿੱਗਜ ਅਦਾਕਾਰਾ ਸ਼ਾਂਤੀ ਪ੍ਰਿਆ ਉਨ੍ਹਾਂ ਦੇ ਅਸਤੀਫੇ ਤੋਂ ਖੁਸ਼ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ -ਭਿਆਨਕ ਬੀਮਾਰੀਆਂ ਦੀ ਸ਼ਿਕਾਰ ਹੋਈ ਰਿਤਿਕ ਦੀ ਭੈਣ ਸੁਨੈਨਾ ਰੋਸ਼ਨ, ਖੁਦ ਕੀਤਾ ਖੁਲਾਸਾ
ਸ਼ਾਂਤੀ ਪ੍ਰਿਆ ਨੇ ਸਵਾਲ ਉਠਾਇਆ ਹੈ ਕਿ ਮੋਹਨ ਲਾਲ ਦੇ ਅਸਤੀਫੇ ਦਾ ਜਿਨਸੀ ਸ਼ੋਸ਼ਣ ਮਾਮਲੇ 'ਤੇ ਕੀ ਅਸਰ ਪਿਆ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਅਦਾਕਾਰਾ ਨੇ ਕਿਹਾ, "ਇਸ ਦਾ ਕੋਈ ਮਤਲਬ ਨਹੀਂ ਸੀ। ਮੋਹਨ ਲਾਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ। ਉਹ ਅਸਲ 'ਚ ਪੀੜਤਾਂ ਦਾ ਸਮਰਥਨ ਕਰ ਸਕਦੇ ਸਨ, ਉਨ੍ਹਾਂ ਦਾ ਮਾਰਗਦਰਸ਼ਨ ਕਰ ਸਕਦੇ ਸਨ ਅਤੇ ਮੌਜੂਦਾ ਪੀੜ੍ਹੀ ਲਈ ਉੱਥੇ ਰਹਿ ਸਕਦੇ ਸਨ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਦਿੱਗਜ ਨਿਰਮਲ ਰਿਸ਼ੀ ਨੇ ਖੋਲ੍ਹਿਆ ਰਾਜ਼, ਦੱਸਿਆ- ਹੁਣ ਤੱਕ ਕਿਉਂ ਰਹੀ ਕੁਆਰੀ
NEXT STORY