ਮੁੰਬਈ (ਬਿਊਰੋ) : ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦਾ ਅੱਜ ਯਾਨੀਕਿ 12 ਦਸੰਬਰ ਨੂੰ ਜਨਮਦਿਨ ਹੈ। ਜੇਕਰ ਉਹ ਅੱਜ ਜਿਊਂਦਾ ਹੁੰਦਾ ਤਾਂ 42 ਸਾਲਾਂ ਦਾ ਹੁੰਦਾ। ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਨੇ ਆਪਣੇ ਖ਼ਾਸ ਮਰਹੂਮ ਦੋਸਤ ਸਿਧਾਰਥ ਦੇ ਜਨਮਦਿਨ ਨੂੰ ਖ਼ਾਸ ਬਣਾਇਆ ਹੈ। ਉਸ ਨੇ ਬੀਤੀ ਰਾਤ ਸਿਡ ਦਾ ਜਨਮਦਿਨ ਮਨਾਇਆ ਅਤੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਭਾਵੁਕ ਪੋਸਟ ਸ਼ੇਅਰ ਕੀਤੀ ਅਤੇ ਇੱਕ ਦਿਲ ਨੂੰ ਛੂਹ ਲੈਣ ਵਾਲਾ ਨੋਟ ਲਿਖਿਆ।
![PunjabKesari](https://static.jagbani.com/multimedia/11_29_410321777shehnaaz1-ll.jpg)
ਇੰਸਟਾ 'ਤੇ ਲਿਖਿਆ ਭਾਵੁਕ ਨੋਟ
ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੇ ਜਨਮਦਿਨ 'ਤੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਿਧਾਰਥ ਨਾਲ ਹੱਸਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ, ਸ਼ਹਿਨਾਜ਼ ਨੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਹੱਸਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਇਸ ਤਸਵੀਰ ਨਾਲ ਸ਼ਹਿਨਾਜ਼ ਨੇ ਜੋ ਕੈਪਸ਼ਨ ਲਿਖਿਆ ਹੈ, ਉਹ ਸਭ ਨੂੰ ਭਾਵੁਕ ਕਰ ਰਿਹਾ ਹੈ। ਸ਼ਹਿਨਾਜ਼ ਨੇ ਕੈਪਸ਼ਨ 'ਚ ਲਿਖਿਆ, ''ਮੈਂ ਤੁਹਾਨੂੰ ਦੁਬਾਰਾ ਮਿਲਾਂਗੀ।'' ਇਸ ਨਾਲ ਉਸ ਨੇ ਦਿਲ ਦਾ ਇਮੋਜੀ ਬਣਾਇਆ ਹੈ। ਸ਼ਹਿਨਾਜ਼ ਦੀ ਇਸ ਪੋਸਟ ਨੂੰ ਦੇਖ ਕੇ 'ਸਿਡਨਾਜ਼' ਪ੍ਰਤੀਕਿਰਿਆ ਦੇ ਰਹੇ ਹਨ।
![PunjabKesari](https://static.jagbani.com/multimedia/11_29_412197076shehnaaz2-ll.jpg)
ਸ਼ਹਿਨਾਜ਼ ਨੇ ਕੱਟਿਆ ਸਿਧਾਰਥ ਦੇ ਨਾਂ ਦਾ ਕੇਕ
ਸ਼ਹਿਨਾਜ਼ ਗਿੱਲ ਨੇ ਨਾ ਸਿਰਫ਼ ਸਿਧਾਰਥ ਲਈ ਪੋਸਟ ਸ਼ੇਅਰ ਕੀਤੀ ਹੈ, ਸਗੋਂ ਉਨ੍ਹਾਂ ਦੇ ਨਾਂ 'ਤੇ ਕੇਕ ਵੀ ਕੱਟਿਆ ਹੈ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ 'ਤੇ ਸਿਧਾਰਥ ਸ਼ੁਕਲਾ ਦੇ ਜਨਮਦਿਨ ਦੇ ਜਸ਼ਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਧਾਰਥ ਨਾਲ ਕਈ ਅਣਦੇਖੀ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
![PunjabKesari](https://static.jagbani.com/multimedia/11_29_412978330shehnaaz3-ll.jpg)
ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਬਾਂਡਿੰਗ
ਸ਼ਹਿਨਾਜ਼ ਅਤੇ ਸਿਧਾਰਥ 'ਬਿੱਗ ਬੌਸ 13' 'ਚ 'ਸਿਡਨਾਜ਼' ਬਣੇ ਸਨ। ਇੱਕ ਸਮਝਦਾਰ ਅਦਾਕਾਰਾ ਤੇ ਦੂਜੀ ਪੰਜਾਬ ਦੀ ਚੁਲਬੁਲ ਸ਼ਹਿਨਾਜ਼, ਦੋਵਾਂ ਨੇ ਆਪਣੀ ਕੈਮਿਸਟਰੀ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲਿਆ ਸੀ। ਸ਼ੋਅ 'ਚ ਦੋਵੇਂ ਅਜਨਬੀ ਸਨ ਅਤੇ ਫਿਰ ਉਨ੍ਹਾਂ ਨੇ ਅਜਿਹਾ ਬੰਧਨ ਬਣਾ ਲਿਆ, ਜਿਸ ਨੂੰ ਅੱਜ ਪੂਰਾ ਦੇਸ਼ ਜਾਣਦਾ ਹੈ। ਕਿਹਾ ਜਾਂਦਾ ਹੈ ਕਿ ਸ਼ੋਅ ਤੋਂ ਬਾਅਦ ਦੋਵੇਂ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ 'ਚ ਸਨ। ਭਾਵੇਂ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਗੁਪਤ ਰੱਖਿਆ, ਦੋਵਾਂ ਨੇ ਹਮੇਸ਼ਾ ਸਮੇਂ-ਸਮੇਂ 'ਤੇ ਇਕ-ਦੂਜੇ ਲਈ ਆਪਣੇ ਪਿਆਰ ਅਤੇ ਕੇਅਰ ਨੂੰ ਜਾਹਿਰ ਕਰ ਦਿੰਦੇ ਸੀ।
![PunjabKesari](https://static.jagbani.com/multimedia/11_29_414540988shehnaaz4-ll.jpg)
2 ਸਤੰਬਰ ਨੂੰ ਹਮੇਸ਼ਾ ਲਈ ਛੁੱਟਿਆ ਸਿਧਾਰਥ ਦਾ ਸਾਥ
2 ਸਤੰਬਰ 2021 ਨੂੰ ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਇਕੱਲੀ ਰਹਿ ਗਈ ਹੈ। ਸਿਧਾਰਥ ਸ਼ੁਕਲਾ ਦੀ ਮੌਤ ਨਾਲ ਉਹ ਪੂਰੀ ਤਰ੍ਹਾਂ ਟੁੱਟ ਗਈ ਸੀ। ਲੰਬੇ ਸਮੇਂ ਤੱਕ ਇਸ ਦੁੱਖ 'ਚ ਡੁੱਬੀ ਰਹਿਣ ਤੋਂ ਬਾਅਦ ਸ਼ਹਿਨਾਜ਼ ਫ਼ਿਲਮੀ ਦੁਨੀਆ 'ਚ ਪਰਤ ਆਈ ਹੈ ਅਤੇ ਹੁਣ ਖ਼ੁਦ ਨੂੰ ਬਿਜ਼ੀ ਰੱਖ ਰਹੀ ਹੈ।
![PunjabKesari](https://static.jagbani.com/multimedia/11_29_415946827shehnaaz5-ll.jpg)
![PunjabKesari](https://static.jagbani.com/multimedia/11_29_417197020shehnaaz6-ll.jpg)
![PunjabKesari](https://static.jagbani.com/multimedia/11_29_417821763shehnaaz7-ll.jpg)
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
‘ਪਠਾਨ’ ਫ਼ਿਲਮ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ ਰਿਲੀਜ਼, ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਨੇ ਵਧਾਇਆ ਪਾਰਾ (ਵੀਡੀਓ)
NEXT STORY