ਮੁੰਬਈ (ਬਿਊਰੋ) : ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ ਬਟੋਰਦੀ ਰਹਿੰਦੀ ਹੈ। ਹਾਲ ਹੀ 'ਚ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਬੋਲਡ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ।

ਸ਼ਹਿਨਾਜ਼ ਗਿੱਲ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਵੱਲੋਂ ਵੀ ਖੂਬ ਪ੍ਰਤੀਕਰਮ ਦਿੱਤੇ ਜਾ ਰਹੇ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਹੈਲੋ ਗੋਰਜੀਅਸ’। ਇੱਕ ਹੋਰ ਨੇ ਲਿਖਿਆ ਕਿ ‘ਕਯਾ ਬਾਤ ਹੈ’। ਜਦੋਂਕਿ ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ ‘ਪੰਜਾਬ ਕੀ ਕੈਟਰੀਨਾ ਕੈਫ’ ਤੇ ਇੱਕ ਹੋਰ ਯੂਜ਼ਰਸ ਨੇ ਕੁਮੈਂਟ ਕੀਤਾ ‘ਕੁੜੀ ਕਿੰਨੀ ਸੋਹਣੀ ਹੈ’।

ਦੱਸ ਦਈਏ ਕਿ ਸ਼ਹਿਨਾਜ਼ ਕੌਰ ਗਿੱਲ ਬਤੌਰ ਮਾਡਲ ਕਈ ਪੰਜਾਬੀ ਗੀਤਾਂ ‘ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ 'ਚ ਵੀ ਅਦਾਕਾਰੀ ਕਰ ਚੁੱਕੀ ਹੈ। ਜਲਦ ਹੀ ਸ਼ਹਿਨਾਜ਼ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਨਜ਼ਰ ਆਉਣ ਵਾਲੀ ਹੈ। ਇਨ੍ਹਾਂ ਫ਼ਿਲਮਾਂ ਦਾ ਦਰਸ਼ਕਾਂ ਨੂੰ ਵੀ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਹੈ।

ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਉਂਝ ਤਾਂ ਪੰਜਾਬੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ ਪਰ ਸ਼ਹਿਨਾਜ਼ ਉਸ ਵੇਲੇ ਚਰਚਾ 'ਚ ਆਈ ਸੀ, ਜਦੋਂ ਉਸ ਨੇ 'ਬਿੱਗ ਬੌਸ' 'ਚ ਹਿੱਸਾ ਲਿਆ ਸੀ।

ਇਸ ਸ਼ੋਅ 'ਚ ਸਿਧਾਰਥ ਸ਼ੁਕਲਾ ਨਾਲ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। 'ਸਿਡਨਾਜ਼' ਦੇ ਨਾਂ ਨਾਲ ਇਹ ਜੋੜੀ ਮਸ਼ਹੂਰ ਹੋਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੋਨੂੰ ਨਿਗਮ ਨਾਲ ਹੱਥੋਪਾਈ ਦੇ ਮਾਮਲੇ ’ਚ ਸ਼ਿਵ ਸੈਨਾ ਵਿਧਾਇਕ ਦੇ ਪੁੱਤਰ ’ਤੇ ਮਾਮਲਾ ਦਰਜ
NEXT STORY