ਮੁੰਬਈ- ਦੁਨੀਆ 'ਚ ਕਈ ਰਿਸ਼ਤੇ ਹਨ ਪਰ ਇਕ ਮਾਂ ਅਤੇ ਧੀ ਦੇ ਵਿਚਾਲੇ ਦਾ ਰਿਸ਼ਤਾ ਅਨੋਖਾ ਅਤੇ ਅਟੁੱਟ ਹੁੰਦਾ ਹੈ। ਇਕ ਮਾਂ ਆਪਣੇ ਬੱਚਿਆਂ ਲਈ ਖ਼ਾਸ ਕਰ ਆਪਣੀ ਧੀ ਲਈ ਹਮੇਸ਼ਾ ਚੰਗਾ ਹੀ ਚਾਹੁੰਦੀ ਹੈ।

ਬੀ-ਟਾਊਨ 'ਚ ਵੀ ਕਈ ਅਜਿਹੀਆਂ ਮਾਂਵਾਂ-ਧੀਆਂ ਦੀਆਂ ਜੋੜੀਆਂ ਹਨ। ਇਸ ਲਿਸਟ 'ਚ ਸ਼ੈੱਟੀ ਭੈਣਾਂ ਅਤੇ ਉਨ੍ਹਾਂ ਦੀ ਮਾਂ ਸੁਨੰਦਾ ਸ਼ੈੱਟੀ ਦਾ ਨਾਂ ਵੀ ਸ਼ਾਮਲ ਹੈ। ਸੁਨੰਦਾ ਸ਼ੈੱਟੀ ਆਪਣੀਆਂ ਦੋ ਧੀਆਂ ਸ਼ਿਲਪਾ ਅਤੇ ਸ਼ਮਿਤਾ ਨੂੰ ਬਾਹਰੀ ਦੁਨੀਆ ਤੋਂ ਬਚਾ ਕੇ ਰੱਖਦੀ ਹੈ।

ਸ਼ਿਲਪਾ ਅਤੇ ਸ਼ਮਿਤਾ ਹਮੇਸ਼ਾ ਮਾਂ ਸੁਨੰਦਾ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸ਼ਮਿਤਾ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਸ਼ਿਲਪਾ ਅਤੇ ਸ਼ਮਿਤਾ ਦੋਵੇਂ ਮਾਂ ਸੁਨੰਦਾ ਨੂੰ ਕਦੇ ਗਲੇ ਲਗਾਉਂਦੀਆਂ ਹਨ ਤਾਂ ਕਦੇ ਕਿੱਸ ਕਰਦੀਆਂ ਦਿਖ ਰਹੀਆਂ ਹਨ।

ਵੀਡੀਓ ਦੇ ਨਾਲ ਸ਼ਮਿਤਾ ਨੇ ਲਿਖਿਆ-'ਕੁਝ ਲਮਹੇ ਅਨਮੋਲ ਹੁੰਦੇ ਹਨ'। ਇਸ ਦੇ ਨਾਲ ਉਨ੍ਹਾਂ ਨੇ ਹਾਰਟ ਇਮੋਜ਼ੀ ਬਣਾਈ ਹੈ। ਸ਼ਮਿਤਾ ਅਤੇ ਸ਼ਿਲਪਾ ਦੀ ਮਾਂ ਨਾਲ ਬਿਤਾਏ ਪਲਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਉਨ੍ਹਾਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਸ਼ਮਿਤਾ ਆਖਿਰੀ ਵਾਰ 'ਬਿਗ ਬੌਸ 15' 'ਚ ਨਜ਼ਰ ਆਈ ਸੀ। ਉਧਰ ਸ਼ਿਲਪਾ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ 'ਇੰਡੀਆਜ਼ ਗਾਟ ਟੈਲੇਂਟ' 'ਚ ਦਿਖ ਰਹੀ ਹੈ। ਇਸ ਤੋਂ ਇਲਾਵਾ ਉਹ ਇਕ ਚੈਟ ਸ਼ੋਅ ਨੂੰ ਹੋਸਟ ਕਰਦੀ ਹੈ।
ਗਰਭਵਤੀ ਪਤਨੀ ਦੇਬਿਨਾ ਨੂੰ RRR ਫਿਲਮ ਦਿਖਾਉਣ ਥਿਏਟਰ ਪਹੁੰਚੇ ਗੁਰਮੀਤ ਚੌਧਰੀ, ਦੇਖੋ ਵਾਇਰਲ ਤਸਵੀਰਾਂ
NEXT STORY