ਮੁੰਬਈ : ਬਿਜਨੈੱਸਮੈਨ ਰਾਜ ਕੁੰਦਰਾ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ’ਚ ਸ਼ਿਲਪਾ ਸ਼ੈੱਟੀ ਨੇ ਕਿਹਾ ਕਿ ਉਸ ਨੂੰ ਪਤਾ ਨਹੀਂ ਸੀ ਕਿ ਉਸ ਦੇ ਪਤੀ ਰਾਜ ਕੁੰਦਰਾ ਕੀ ਕਰਨਾ ਚਾਹੁੰਦੇ ਹਨ। ਦਰਅਸਲ ਮੁੰਬਈ ਪੁਲਸ ਨੇ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ’ਚ ਇਕ ਸਪਲੀਮੈਂਟਰੀ ਚਾਰਜਸ਼ੀਟ ਦਿੱਤੀ ਹੈ। ਇਸ ’ਚ ਸ਼ਿਲਪਾ ਸ਼ੈੱਟੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਸ਼ਿਲਪਾ ਸ਼ੈੱਟੀ ਨੇ ਮੁੰਬਈ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਕਿਹਾ ਕਿ ਉਸ ਨੂੰ ਪਤਾ ਨਹੀਂ ਕਿ ਉਸ ਦੇ ਪਤੀ ਅਤੇ ਬਿਜਨੈੱਸਮੈਨ ਰਾਜ ਕੁੰਦਰਾ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ’ਚ ਕੀ ਕਰਨਾ ਚਾਹੁੰਦੇ ਸਨ। ਸ਼ਿਲਪਾ ਸ਼ੈੱਟੀ ਨੇ ਕਿਹਾ ਕਿ ਉਹ ਆਪਣੇ ਕੰਮ ’ਚ ਰੁੱਝੀ ਹੋਈ ਸੀ।
ਰਾਜ ਕੁੰਦਰਾ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ’ਚ ਸ਼ਿਲਪਾ ਸ਼ੈੱਟੀ ਤੋਂ ਇਲਾਵਾ 43 ਹੋਰ ਗਵਾਹਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਹ 1500 ਪੰਨਿਆਂ ਦੀ ਸਪਲੀਮੈਂਟਰੀ ਚਾਰਜਸ਼ੀਟ ਹੈ। ਇਸ ਨੂੰ ਮੁੰਬਈ ਪੁਲਸ ਨੇ ਰਾਜ ਕੁੰਦਰਾ ਮਾਮਲੇ ’ਚ ਦਾਇਰ ਕੀਤਾ ਹੈ। ਰਾਜ ਕੁੰਦਰਾ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ’ਚ ਦੋਸ਼ੀ ਹੈ। ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰਾਜ ਕੁੰਦਰਾ ਅਤੇ ਵਿਆਨ ਇੰਡਸਟਰੀਜ਼ ਦੇ ਆਈਟੀ ਹੈੱਡ ਰਿਆਨ ਥੋਰਪੇ ਖ਼ਿਲਾਫ਼ ਚਾਰਜਸ਼ੀਟ ਫਾਈਲ ਕੀਤੀ ਹੈ।
ਦੱਸ ਦੇਈਏ ਕਿ ਰਾਜ ਕੁੰਦਰਾ ਨੂੰ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਤੋਂ ਇਲਾਵਾ 11 ਹੋਰਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਲਪਾ ਸ਼ੈੱਟੀ ਨੇ ਪੁਲਸ ਨੂੰ ਦੱਸਿਆ ਹੈ ਕਿ ਰਾਜ ਕੁੰਦਰਾ ਨੇ ਵਿਆਨ ਇੰਡਸਟਰੀ ਲਿਮਟਿਡ ਦੀ ਸ਼ੁਰੂਆਤ 2015 ’ਚ ਕੀਤੀ ਸੀ। ਮੈਂ 2020 ਤੱਕ ਇਸ ਦੀ ਡਾਇਰੈਕਟਰ ਸੀ। ਇਸ ਤੋਂ ਬਾਅਦ ਮੈਂ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦੇ ਦਿੱਤਾ। ਮੈਨੂੰ ਪਤਾ ਨਹੀਂ ਹਾਟਸ਼ਾਪ ਜਾਂ ਬਾਲੀਫੈਬ ਐਪ ਕਿਸ ਲਈ ਕੰਮ ਕਰਦੇ ਹਨ। ਮੈਂ ਆਪਣੇ ਕੰਮ ’ਚ ਰੁੱਝੀ ਸੀ। ਇਸ ਲਈ ਮੈਨੂੰ ਰਾਜ ਕੁੰਦਰਾ ਦੇ ਕੰਮ ਬਾਰੇ ਪਤਾ ਨਹੀਂ ਸੀ।
ਰਾਜ ਕੁੰਦਰਾ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ’ਚ ਹਨ। ਅਦਾਲਤ ਨੇ ਅਜੇ ਤੱਕ ਉਸ ਨੂੰ ਜ਼ਮਾਨਤ ਨਹੀਂ ਦਿੱਤੀ। ਰਾਜ ਕੁੰਦਰਾ ਇਸ ਤੋਂ ਪਹਿਲਾਂ ਵੀ ਕਈ ਵਿਵਾਦਾਂ ’ਚ ਪੈਂਦੇ ਰਹੇ ਹਨ। ਰਾਜ ਕੁੰਦਰਾ ਦੀ ਜ਼ਮਾਨਤ ਨਾ ਹੋਣ ਕਾਰਨ ਸ਼ਿਲਪਾ ਸ਼ੈੱਟੀ ਪਰੇਸ਼ਾਨ ਵੀ ਹੈ। ਹਾਲਾਂਕਿ ਹੁਣ ਉਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਕਿਸ਼ਵਰ ਮਰਚੈਂਟ ਅਤੇ ਪਤੀ ਸੁਯਸ਼ ਨੇ ਬਣਵਾਇਆ ਆਪਣੇ ਪੁੱਤਰ ਦਾ ਨਾਂ ਦਾ ਟੈਟੂ (ਵੀਡੀਓ)
NEXT STORY