ਮੁੰਬਈ (ਬਿਊਰੋ)– ਰਿਐਲਿਟੀ ਟੀ. ਵੀ. ਸ਼ੋਅ ‘ਖਤਰੋਂ ਕੇ ਖਿਲਾੜੀ’ ਸੀਜ਼ਨ 11 ਦਾ ਹਿੱਸਾ ਰਹਿ ਚੁੱਕੀ ਅਦਾਕਾਰਾ ਸ਼ਵੇਤਾ ਤਿਵਾਰੀ ਤੋਂ ਅਲੱਗ ਹੋ ਚੁੱਕੇ ਪਤੀ ਅਭਿਨਵ ਕੋਹਲੀ ਨੂੰ ਕੋਰਟ ਨੇ ਰਾਹਤ ਦਿੱਤੀ ਹੈ। ਅਭਿਨਵ ਹੁਣ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਬੇਟੇ ਨੂੰ ਮਿਲ ਸਕਣਗੇ।
ਰਿਪੋਰਟ ਮੁਤਾਬਕ, ‘ਕੋਰਟ ਨੇ ਅਭਿਨਵ ਕੋਹਲੀ ਨੂੰ ਆਪਣੇ ਬੇਟੇ ਰਿਆਂਸ਼ ਨਾਲ ਵੀਕੈਂਡ ਦੇ ਦਿਨਾਂ ’ਚ 30 ਮਿੰਟ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕਰਨ ਤੇ ਵੀਕੈਂਡ ’ਤੇ 2 ਘੰਟੇ ਮਿਲਣ ਦੀ ਇਜਾਜ਼ਤ ਦਿੱਤੀ ਹੈ।’ ਅਭਿਨਵ ਕੋਹਲੀ ਨੇ ਦੱਸਿਆ, ‘ਹਾਂ, ਖ਼ਬਰ ਸੱਚ ਹੈ। ਇਹ ਮੇਰੇ ਲਈ ਬਹੁਤ ਵੱਡੀ ਰਾਹਤ ਹੈ। ਮੈਂ ਇਕ ਮੁਸ਼ਕਿਲ ਤੇ ਲੰਮੀ ਲੜਾਈ ਲੜ ਰਿਹਾ ਹਾਂ।’
ਇਹ ਖ਼ਬਰ ਵੀ ਪੜ੍ਹੋ : ਫ਼ਿਲਮ ਬੈਨ ਹੋਣ ਦੇ ਸਿੱਧੂ ਮੂਸੇ ਵਾਲਾ ਨੇ ਦੱਸੇ ਅਸਲ ਕਾਰਨ, ਪੋਸਟ ਸਾਂਝੀ ਕਰਨ ਦੇਖੋ ਕਿਸ ’ਤੇ ਕੱਢੀ ਭੜਾਸ
ਅਭਿਨਵ ਨੇ ਦੱਸਿਆ, ‘ਮੈਂ ਪਿਛਲੇ 11 ਮਹੀਨਿਆਂ ਤੋਂ ਆਪਣੇ ਬੇਟੇ ਨੂੰ ਨਹੀਂ ਮਿਲਿਆ ਹਾਂ। ਹੁਣ ਮੈਂ ਆਖਿਰਕਾਰ ਉਸ ਨੂੰ ਮਿਲਾਂਗਾ। ਮੈਂ ਆਪਣੀ ਖੁਸ਼ੀ ਨੂੰ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦਾ। ਅਜੇ ਤਾਂ ਸ਼ੁਰੂਆਤ ਹੈ ਤੇ ਅਜੇ ਬਹੁਤ ਕੁਝ ਕਰਨਾ ਹੈ।’
ਅਭਿਨਵ ਨੇ ਅੱਗੇ ਕਿਹਾ, ‘ਇਕ ਪਿਤਾ ਦੇ ਤੌਰ ’ਤੇ ਮੈਂ ਲਾਲਚੀ ਹੋ ਰਿਹਾ ਹਾਂ। ਮੈਨੂੰ ਪਤਾ ਹੈ ਪਰ ਮੈਂ ਇਸ ਲਈ ਸੰਘਰਸ਼ ਵੀ ਕਰਾਂਗਾ। ਇਹ ਮੇਰੇ ਲਈ ਜਿੱਤ ਨਹੀਂ ਹੈ, ਇਹ ਮੇਰੇ ਬੇਟੇ ਰਿਆਂਸ਼ ਦੀ ਜਿੱਤ ਹੈ। ਉਸ ਨੇ ਸ਼ਵੇਤਾ ਤੇ ਮੇਰੀ ਲੜਾਈ ਵਿਚਾਲੇ ਜਿੱਤ ਹਾਸਲ ਕੀਤੀ ਹੈ। ਲੜਾਈ ਰਿਆਂਸ਼ ਆਪਣੇ ਪਿਤਾ ਨੂੰ ਮਿਲਣ ਲਈ ਕਰ ਰਿਹਾ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਸ਼ੇਰਸ਼ਾਹ' 'ਚ ਹੋਈ ਵੱਡੀ ਗਲ਼ਤੀ! ਫਿਲਮ ਮੇਕਰਸ ਦੀ ਲਾਪਰਵਾਹੀ ਕਾਰਨ ਖ਼ਤਰੇ 'ਚ ਪੱਤਰਕਾਰ ਤੇ ਉਸ ਦੇ ਪਰਿਵਾਰ ਦੀ ਜਾਨ
NEXT STORY