ਮੁੰਬਈ (ਬਿਊਰੋ)– ਟੀ. ਵੀ. ਦੇ ਹੈਂਡਸਮ ਹੰਕ ਤੇ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਹੁਣ ਸਾਡੇ ਵਿਚਾਲੇ ਨਹੀਂ ਹਨ। ਸਿਧਾਰਥ ਦਾ 2 ਸਤੰਬਰ, 2022 ਨੂੰ ਦਿਹਾਂਤ ਹੋ ਗਿਆ ਸੀ। ਅਦਾਕਾਰ ਦੇ ਜਾਣ ਤੋਂ ਬਾਅਦ ਵੀ ਸਿਧਾਰਥ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੇ ਹਨ।
ਸਿਧਾਰਥ ਦੇ ਨਾਂ ਦਾ ਇਸਤੇਮਾਲ ਕਰਨ ਵਾਲਿਆਂ ਦੀ ਕਲਾਸ ਲਗਾਉਣ ’ਚ ਪ੍ਰਸ਼ੰਸਕ ਕਸਰ ਨਹੀਂ ਛੱਡਦੇ। ਅਦਾਕਾਰ ਤੇ ‘ਬਿੱਗ ਬੌਸ 15’ ਦੇ ਮੁਕਾਬਲੇਬਾਜ਼ ਵਿਸ਼ਾਲ ਕੋਟੀਆਨ ਹੁਣ ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕਾਂ ਦੇ ਨਿਸ਼ਾਨੇ ’ਤੇ ਹਨ।
ਵਿਸ਼ਾਲ ਕੋਟੀਆਨ ਦੀ ਸਿਧਾਰਥ ਦੇ ਪ੍ਰਸ਼ੰਸਕ ਰੱਜ ਕੇ ਕਲਾਸ ਲਗਾ ਰਹੇ ਹਨ। ਵਿਸ਼ਾਲ ਕੋਟੀਆਨ ਦਾ ਇਕ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ਹੈ ‘ਜੀਨਾ ਜ਼ਰੂਰੀ ਹੈ’। ਇਸ ਗੀਤ ’ਚ ਸਿਧਾਰਥ ਸ਼ੁਕਲਾ, ਦੀਪਿਕਾ ਤ੍ਰਿਪਾਠੀ ਤੇ ਵਿਸ਼ਾਲ ਕੋਟੀਆਨ ਨਜ਼ਰ ਆ ਰਹੇ ਹਨ। ਇਹ ਗੀਤ ਸਿਧਾਰਥ ਨੇ ਆਪਣੇ ਰਹਿੰਦਿਆਂ ਸ਼ੂਟ ਕੀਤਾ ਸੀ, ਜਿਸ ਨੂੰ ਹੁਣ ਰਿਲੀਜ਼ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਕਾਨਸ 2022 ’ਚ ਹਿਨਾ ਖ਼ਾਨ ਨੂੰ ਕੀਤਾ ਨਜ਼ਰਅੰਦਾਜ਼, ਇਸ ਗੱਲੋਂ ਪ੍ਰਗਟਾਈ ਨਾਰਾਜ਼ਗੀ
ਵਿਸ਼ਾਲ ਕੋਟੀਆਨ ਸਵਰਗੀ ਸਿਧਾਰਥ ਸ਼ੁਕਲਾ ਨੂੰ ਆਪਣਾ ਚੰਗਾ ਦੋਸਤ ਦੱਸਦੇ ਆਏ ਹਨ। ਇਸ ਰੋਮਾਂਟਿਕ ਗੀਤ ਦੀ ਰਿਲੀਜ਼ ਤੋਂ ਬਾਅਦ ਸਿਧਾਰਥ ਦੇ ਪ੍ਰਸ਼ੰਸਕ ਸਰਗਰਮ ਹੋ ਗਏ ਹਨ ਕਿਉਂਕਿ ਹੁਣ ਅਦਾਕਾਰ ਇਸ ਦੁਨੀਆ ’ਚ ਨਹੀਂ ਹਨ, ਇਸ ਲਈ ਸਿਧਾਰਥ ਦਾ ਨਾਂ ਇਸਤੇਮਾਲ ਕਰਨ ਲਈ ਵਿਸ਼ਾਲ ਨੂੰ ਟਰੋਲ ਕੀਤਾ ਜਾ ਰਿਹਾ ਹੈ। ਸਿਧਾਰਥ ਦੇ ਐਸੋਸੀਏਟ ਅਦਿਥ ਅਗਰਵਾਲ ਨੇ ਸ਼ੁਕਲਾ ਫੈਮਿਲੀ ਵਲੋਂ ਇਕ ਬਿਆਨ ਜਾਰੀ ਕੀਤਾ ਹੈ।
ਬਿਆਨ ’ਚ ਲਿਖਿਆ ਹੈ ਕਿ ਸਿਧਾਰਥ ਹੁਣ ਨਹੀਂ ਰਹੇ। ਨਾ ਹੀ ਆਪਣੇ ਲਈ ਫ਼ੈਸਲੇ ਲੈ ਸਕਦੇ ਹਨ ਪਰ ਅਜੇ ਵੀ ਉਹ ਸਾਡੀਆਂ ਯਾਦਾਂ ਤੇ ਜ਼ਿੰਦਗੀ ਦਾ ਹਿੱਸਾ ਹਨ। ਜੋ ਵੀ ਸਿਧਾਰਥ ਦੇ ਨਾਂ ਤੇ ਉਸ ਦੇ ਚਿਹਰੇ ਦਾ ਆਪਣੇ ਪ੍ਰਾਜੈਕਟ ’ਚ ਇਸਤੇਮਾਲ ਕਰਨਾ ਚਾਹੁੰਦਾ ਹੈ। ਕਿਰਪਾ ਕਰਕੇ ਪਹਿਲਾਂ ਸਾਡੇ ਨਾਲ ਗੱਲ ਕਰੇ। ਸਾਡੇ ਕੋਲੋਂ ਪੁੱਛੋ, ਸਾਨੂੰ ਸਿਧਾਰਥ ਦੀ ਪਸੰਦ ਦਾ ਪਤਾ ਹੈ। ਅਸੀਂ ਜਾਣਦੇ ਹਾਂ ਕਿ ਸਿਧਾਰਥ ਕੀ ਚਾਹੁੰਦੇ ਹੋਣਗੇ ਜਾਂ ਉਨ੍ਹਾਂ ਦੀ ਕੀ ਪਸੰਦ ਹੋਵੇਗੀ। ਜੇਕਰ ਕੋਈ ਪ੍ਰਾਜੈਕਟ ਸਨ, ਜਿਨ੍ਹਾਂ ਤੋਂ ਸਿਧਾਰਥ ਖ਼ੁਸ਼ ਨਹੀਂ ਸੀ, ਯਕੀਨੀ ਤੌਰ ’ਤੇ ਉਹ ਕਦੇ ਇਸ ਦੀ ਰਿਲੀਜ਼ ਨਹੀਂ ਚਾਹੁਣਗੇ।
ਸਿਧਾਰਥ ਦੇ ਪ੍ਰਸ਼ੰਸਕਾਂ ਵਿਚਾਲੇ ਇਹ ਬਿਆਨ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਲੋਕ ਵਿਸ਼ਾਲ ਕੋਟੀਆਨ ’ਤੇ ਗੁੱਸਾ ਹੋ ਰਹੇ ਹਨ। STOP USING SIDHARTH SHUKLA ਤੇ SHAME ON VISHAL KOTIAN ਵਰਗੇ ਹੈਸ਼ਟੈਗ ਟਵਿਟਰ ’ਤੇ ਟਰੈਂਡ ਹੋ ਰਹੇ ਹਨ। ਪ੍ਰਸ਼ੰਸਕ ਸ਼ੁਕਲਾ ਫੈਮਿਲੀ ਦੀ ਇੱਜ਼ਤ ਤੇ ਮਾਣ ਦਾ ਹਵਾਲਾ ਦਿੰਦਿਆਂ ਅਦਾਕਾਰ ਨੂੰ ਝਾੜ ਪਾ ਰਹੇ ਹਨ। ਅਜੇ ਤਕ ਇਸ ਵਿਵਾਦ ’ਤੇ ਵਿਸ਼ਾਲ ਕੋਟੀਆਨ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੰਨੀ ਦਿਓਲ ਨੇ ਪੁੱਤਰ ਨੂੰ ਗਿਫ਼ਟ ਕੀਤੀ ਸ਼ਾਨਦਾਰ 'ਲੈਂਡ ਰੋਵਰ ਡਿਫੈਂਡਰ' ਕਾਰ, ਨੰਬਰ ਦਾ ਕਰਨ ਨਾਲ ਹੈ ਖ਼ਾਸ ਸਬੰਧ
NEXT STORY