ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੀ ਹਾਲ ਹੀ ’ਚ ਰਿਲੀਜ਼ ਹੋਈ ਐਲਬਮ ‘ਮੂਸਟੇਪ’ ਦੇ ਗੀਤ ਸਿਰਫ ਭਾਰਤ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਟਰੈਂਡ ਕਰ ਰਹੇ ਹਨ। ਇਸ ਐਲਬਮ ਦੇ ਹੁਣ ਤਕ 4 ਗੀਤ ਰਿਲੀਜ਼ ਹੋ ਚੁੱਕੇ ਹਨ ਤੇ ਇਨ੍ਹਾਂ ਚਾਰਾਂ ਗੀਤਾਂ ਨੂੰ ਉਸ ਦੇ ਚਾਹੁਣ ਵਾਲਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਬੀਤੇ ਦਿਨੀਂ ਸਿੱਧੂ ਮੂਸੇ ਵਾਲਾ ਆਪਣੀ ਐਲਬਮ ਨੂੰ ਲੈ ਕੇ ਲਾਈਵ ਹੋਏ ਤੇ ਪ੍ਰਸ਼ੰਸਕਾਂ ਨਾਲ ਦਿਲ ਦੀਆਂ ਗੱਲਾਂ ਕੀਤੀਆਂ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਉਸ ਦਾ ਇੰਡਸਟਰੀ ’ਚ ਕਿਸੇ ਨਾਲ ਮੁਕਾਬਲਾ ਕਰਨ ਦਾ ਮਨ ਨਹੀਂ ਹੁੰਦਾ ਕਿਉਂਕਿ ਉਸ ਦਾ ਮੁਕਾਬਲਾ ਖੁਦ ਦੇ ਨਾਲ ਹੀ ਹੈ।
ਸਿੱਧੂ ਨੇ ਕਿਹਾ ਕਿ ਕੁਝ ਲੋਕ ਇਹ ਕਹਿੰਦੇ ਹਨ ਕਿ ਉਹ ਆਪਣੇ ਗੀਤਾਂ ’ਚ ਮੈਂ-ਮੈਂ ਕਰਦਾ ਹੈ ਤੇ ਉਨ੍ਹਾਂ ਨੂੰ ਉਹ ਕਹਿਣਾ ਚਾਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ’ਤੇ ਹੀ ਗੀਤ ਬਣਾ ਕੇ ਰਿਲੀਜ਼ ਕਰਦਾ ਹੈ, ਇਸ ਲਈ ਉਸ ਦੇ ਗੀਤਾਂ ’ਚ ਮੈਂ-ਮੈਂ ਹੁੰਦੀ ਹੈ। ਐਲਬਮ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਇਸ ਐਲਬਮ ’ਚ ਉਸ ਨੇ ਉਹੀ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਜੋ ਉਸ ਦੀ ਜ਼ਿੰਦਗੀ ’ਚ ਪਿਛਲੇ 2 ਸਾਲਾਂ ’ਚ ਹੋਇਆ ਹੈ।
ਸਿੱਧੂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਲਾਹ ਦਿੱਤੀ ਕਿ ਕਿਸੇ ਨੂੰ ਚੰਗਾ-ਮਾੜਾ ਨਾ ਬੋਲੋ। ਜੇ ਕਿਸੇ ਨੂੰ ਉਸ ਦੇ ਗੀਤ ਪਸੰਦ ਨਹੀਂ ਆਉਂਦੇ ਤਾਂ ਹੋਰ ਕਿੰਨੇ ਚੰਗੇ ਗੀਤ ਹਨ ਯੂਟਿਊਬ ’ਤੇ, ਉਨ੍ਹਾਂ ਨੂੰ ਸੁਣ ਲਓ। ਸਿੱਧੂ ਨੇ ਅੱਗੇ ਕਿਹਾ ਕਿ ਉਸ ਦੀ ਐਲਬਮ ਹਮੇਸ਼ਾ ਲਈ ਸੋਸ਼ਲ ਮੀਡੀਆ ’ਤੇ ਰਹਿਣੀ ਹੈ ਤੇ ਜਿਸ ਨਾਲ ਤੁਸੀਂ ਇਸ ਦੀ ਤੁਲਨਾ ਕਰਨੀ ਹੋਵੇ ਕਰ ਲਓ।
ਨੋਟ– ਸਿੱਧੂ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
‘ਸ਼ਕਤੀ’ ਫੇਮ ਜਗਿਆਸਾ ਸਿੰਘ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
NEXT STORY