ਚੰਡੀਗੜ੍ਹ (ਬਿਊਰੋ)– ਮਸ਼ਹੂਰ ਰੈਪਰ ਡਿਵਾਈਨ ਨੇ ਇਹ ਐਲਾਨ ਕੀਤਾ ਹੈ ਕਿ ਉਸ ਦਾ ਇਕ ਗੀਤ ਬਹੁਤ ਜਲਦ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨਾਲ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੱਲ ਦਾ ਖ਼ੁਲਾਸਾ ਡਿਵਾਈਨ ਨੇ ਹਾਲ ਹੀ ’ਚ ਆਪਣੇ ਮੁੰਬਈ ਲਾਈਵ ਸ਼ੋਅ ਦੌਰਾਨ ਕੀਤਾ ਹੈ।
ਇਸ ਸ਼ੋਅ ਦੌਰਾਨ ਡਿਵਾਈਨ ਵਜ਼ੀਰ ਪਾਤਰ ਨਾਲ ਪੇਸ਼ਕਾਰੀ ਦੇ ਰਹੇ ਸਨ। ਇਸ ਦੌਰਾਨ ਡਿਵਾਈਨ ਨੇ ਦੱਸਿਆ ਕਿ ਉਸ ਦੀ ਐਲਬਮ ‘ਗੁਨੇਹਗਾਰ’ ਹਾਲ ਹੀ ’ਚ ਰਿਲੀਜ਼ ਹੋਈ ਹੈ। ਐਲਬਮ ’ਚ ਕੁਲ 13 ਗੀਤ ਹਨ ਪਰ ਅਜੇ ਸਿਰਫ 12 ਹੀ ਰਿਲੀਜ਼ ਕੀਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮਾਂ ਨਾ ਚੱਲਣ ਤੋਂ ਪ੍ਰੇਸ਼ਾਨ ਅਕਸ਼ੇ ਕੁਮਾਰ, ਕਿਹਾ– ‘ਮੈਨੂੰ ਆਪਣੀ ਫੀਸ ਘੱਟ ਕਰਨੀ ਹੋਵੇਗੀ’
ਇਕ ਗੀਤ ਉਸ ਦਾ ਬਾਕੀ ਹੈ, ਜੋ ਉਸ ਨੇ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਨਾਲ ਗਾਇਆ ਹੈ। ਇਸ ਗੀਤ ਨੂੰ ਲੈ ਕੇ ਸਿੱਧੂ ਮੂਸੇ ਵਾਲਾ ਦੇ ਪਿਤਾ ਨਾਲ ਡਿਵਾਈਨ ਦੀ ਗੱਲ ਹੋ ਚੁੱਕੀ ਹੈ ਤੇ ਇਸ ਗੀਤ ਨੂੰ ਬਹੁਤ ਜਲਦ ਡਿਵਾਈਨ ਤੇ ਸਿੱਧੂ ਦੇ ਚਾਹੁਣ ਵਾਲਿਆਂ ਲਈ ਰਿਲੀਜ਼ ਕਰ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਡਿਵਾਈਨ ਨਾਲ ਸਿੱਧੂ ਦਾ ਪਹਿਲਾਂ ਵੀ ਇਕ ਗੀਤ ਰਿਲੀਜ਼ ਹੋ ਚੁੱਕਾ ਹੈ। ‘ਮੂਸਟੇਪ’ ਐਲਬਮ ਲਈ ਸਿੱਧੂ ਮੂਸੇ ਵਾਲਾ ਨੇ ਡਿਵਾਈਨ ਨਾਲ ਗੀਤ ‘ਮੂਸਡਰਿੱਲਾ’ ਰਿਲੀਜ਼ ਕੀਤਾ ਸੀ, ਜਿਸ ਨੂੰ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਚੰਡੀਗੜ੍ਹ DGP ਦਫ਼ਤਰ ਪਹੁੰਚੇ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਸਿੱਧੂ
NEXT STORY