ਮੁੰਬਈ (ਏਜੰਸੀ)- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਅਤੇ ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ਆਉਣ ਵਾਲੀ ਫਿਲਮ ਸਿਕੰਦਰ ਦੇ ਨਵੇਂ ਗੀਤ 'ਸਿਕੰਦਰ ਨਾਚੇ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। 'ਜੋਹਰਾ ਜਬੀਂ' ਅਤੇ 'ਬਮ ਬਮ ਭੋਲੇ' ਤੋਂ ਬਾਅਦ ਹੁਣ ਨਿਰਮਾਤਾਵਾਂ ਨੇ 'ਸਿਕੰਦਰ ਨਾਚੇ' ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਇਹ ਗਾਣਾ ਆਪਣੇ ਸ਼ਾਨਦਾਰ ਅਤੇ ਸਵੈਗ ਨਾਲ ਭਰੇ ਹੁੱਕ ਸਟੈਪਸ ਨਾਲ ਸਟੇਜ 'ਤੇ ਧਮਾਲ ਮਚਾ ਦੇਵੇਗਾ। ਇਸ ਗਾਣੇ ਦੇ ਨਾਲ, ਸਲਮਾਨ ਖਾਨ, ਨਿਰਮਾਤਾ ਸਾਜਿਦ ਨਾਡੀਆਡਵਾਲਾ ਅਤੇ ਕੋਰੀਓਗ੍ਰਾਫਰ ਅਹਿਮਦ ਖਾਨ ਦੀ ਤਿੱਕੜੀ 'ਕਿੱਕ' ਦੇ ਬਲਾਕਬਸਟਰ ਗਾਣੇ 'ਜੁੰਮੇ ਕੀ ਰਾਤ' ਤੋਂ ਬਾਅਦ ਦੁਬਾਰਾ ਇਕੱਠੇ ਆ ਰਹੀ ਹੈ।
ਇਸ ਰੀ-ਯੂਨੀਅਨ ਦੇ ਨਾਲ 'ਸਿਕੰਦਰ ਨਾਚੇ' ਇੱਕ ਹੋਰ ਚਾਰਟਬਸਟਰ ਬਣਨ ਲਈ ਤਿਆਰ ਹੈ। ਸਲਮਾਨ ਇਸ ਈਦ 'ਤੇ ਫਿਲਮ ਸਿਕੰਦਰ ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਨਾਲ ਰਸ਼ਮੀਕਾ ਮੰਦਾਨਾ ਵੀ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਦੇਸ਼ਨ ਏ. ਆਰ. ਮੁਰੂਗਦਾਸ ਨੇ ਕੀਤਾ ਹੈ। ਇਸ ਫਿਲਮ ਦਾ ਨਿਰਮਾਣ ਸਾਜਿਦ ਨਾਡੀਆਡਵਾਲਾ ਨੇ ਕੀਤਾ ਹੈ।
Bigg Boss 16 ਫੇਮ ਇਸ ਮਸ਼ਹੂਰ Couple ਦਾ ਹੋਇਆ ਬ੍ਰੇਕਅੱਪ! ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਨੂੰ ਕੀਤਾ ਅਨਫਾਲੋ
NEXT STORY