ਮੁੰਬਈ - ਆਖ਼ਿਰਕਾਰ ‘ਸਿਕੰਦਰ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਸਲਮਾਨ ਖਾਨ ਫੁਲ ਫ਼ਾਰਮ ’ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਰਸ਼ਮਿਕਾ ਮੰਦਾਨਾ ਦੀ ਜੋਡ਼ੀ ਵੀ ਇਕਦਮ ਫਰੈੱਸ਼ ਲੱਗ ਰਹੀ ਹੈ। ਫਿਲਮ ਨੂੰ ਸਾਜਿਦ ਨਾਡੀਆਡਵਾਲਾ ਨੇ ਪ੍ਰੋਡਿਊਸ ਕੀਤਾ ਹੈ ਅਤੇ ਨਿਰਦੇਸ਼ਕ ਏ.ਆਰ. ਮੁਰੂਗਦਾਸ ਨੇ ਇਸ ਨੂੰ ਜ਼ਬਰਦਸਤ ਅੰਦਾਜ਼ ਵਿਚ ਪੇਸ਼ ਕੀਤਾ ਹੈ। ਟੀਜ਼ਰ ਵਿਚ ਐਕਸ਼ਨ ਦਾ ਤੜਕਾ, ਦਮਦਾਰ ਡਾਇਲਾਗਸ ਅਤੇ ਇਮੋਸ਼ਨਜ਼ ਦੀ ਸਹੀ ਖੁਰਾਕ ਮਿਲ ਰਹੀ ਹੈ, ਜੋ ਫੈਨਜ਼ ਨੂੰ ਸੀਟ ਤੋਂ ਹਿੱਲਣ ਨਹੀਂ ਦੇਵੇਗੀ।
ਇਹ ਵੀ ਪੜ੍ਹੋ- ਹਿਨਾ ਖ਼ਾਨ ਦੇ ਕੈਂਸਰ ਨੂੰ ਲੈ ਕੇ ਵੱਡਾ ਖੁਲਾਸਾ, ਅਦਾਕਾਰ ਨੇ ਦੱਸਿਆ- ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ...
ਪਹਿਲੇ ਹੀ ਸੀਨ ’ਚ ‘ਸਿਕੰਦਰ ਤੁਹਾਨੂੰ ਫੜ ਲੈਂਦਾ ਹੈ। ਸਲਮਾਨ ਖਾਨ ਦੀ ਦਮਦਾਰ ਸਕ੍ਰੀਨ ਪ੍ਰੈਜੈਂਸ ਵੱਖਰੇ ਪੱਧਰ ਦੀ ਹੈ। ਦਰਸ਼ਕ ਉਨ੍ਹਾਂ ਦੇ ਜ਼ਬਰਦਸਤ ਡਾਇਲਾਗਸ ਅਤੇ ਧੂੰਆਂਧਾਰ ਐਕਸ਼ਨ ਸੀਕਵੈਂਸ ਦੇਖ ਸੀਟ ਤੋਂ ਉਛਲ ਪੈਣਗੇ। ਤਿਆਰ ਹੋ ਜਾਓ ਇਕ ਜ਼ਬਰਦਸਤ ਐਕਸ਼ਨ, ਦਮਦਾਰ ਇਮੋਸ਼ਨਜ਼ ਅਤੇ ਯਾਦਗਾਰ ਸਿਨੇਮੈਟਿਕ ਐਕਸਪੀਰੀਅੈਂਸ ਲਈ, ਕਿਉਂਕਿ ਸਿਕੰਦਰ ਇਸ ਈਦ 2025 ’ਤੇ ਸਿਨੇਮਾਘਰਾਂ ਵਿਚ ਧਮਾਲ ਮਚਾਉਣ ਆ ਰਿਹਾ ਹੈ, ਜਿਸ ਨੂੰ ਮਿਸ ਕਰਨਾ ਮੁਸ਼ਕਿਲ ਹੈ ਤਾਂ ਕੈਲੰਡਰ ਮਾਰਕ ਕਰ ਲਓ, ਕਿਉਂਕਿ ‘ਸਿਕੰਦਰ’ ਨਾਲ ਇਸ ਈਦ ’ਤੇ ਹੋਵੇਗਾ ਸਭ ਤੋਂ ਵੱਡਾ ਸੈਲੀਬ੍ਰੇਸ਼ਨ ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸ਼ਰਮ ਹੁਣ ਵੱਡੇ ਪੱਧਰ ’ਤੇ ਦਰਸ਼ਕਾਂ ਤੱਕ ਪਹੁੰਚੇਗੀ : ਪ੍ਰਕਾਸ਼ ਝਾਅ
NEXT STORY