ਮੁੰਬਈ- ਭੋਜਪੁਰੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਅਤੇ ਗਾਇਕਾ ਅਕਸ਼ਰਾ ਸਿੰਘ ਇੱਕ ਵਾਰ ਫਿਰ ਆਪਣੇ ਬੋਲਡ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਲਾਲ ਰੰਗ ਦੇ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਅਕਸ਼ਰਾ ਦੇ ਇਸ ਅਵਤਾਰ ਨੇ ਉਸ ਦੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਇਨ੍ਹਾਂ ਤਸਵੀਰਾਂ 'ਚ ਅਕਸ਼ਰਾ ਸਿੰਘ ਨੇ ਲਾਲ ਰੰਗ ਦਾ ਗਾਊਨ ਪਾਇਆ ਹੋਇਆ ਹੈ ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ। ਹਲਕਾ ਮੇਕਅੱਪ, ਖਾਸ ਸਟਾਈਲ 'ਚ ਬੰਨ੍ਹੇ ਵਾਲ, ਹਾਰ ਅਤੇ ਉਸ ਦੇ ਆਤਮਵਿਸ਼ਵਾਸੀ ਪੋਜ਼ ਨੇ ਉਸ ਦੀ ਦਿੱਖ ਨੂੰ ਹੋਰ ਵੀ ਆਕਰਸ਼ਕ ਬਣਾ ਦਿੱਤਾ ਹੈ। ਅਕਸ਼ਰਾ ਦਾ ਇਹ ਅਵਤਾਰ ਬਹੁਤ ਬੋਲਡ ਅਤੇ ਗਲੈਮਰਸ ਹੈ।

ਅਕਸ਼ਰਾ ਸਿੰਘ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਪ੍ਰਸ਼ੰਸਕ ਲਗਾਤਾਰ ਕੁਮੈਂਟ ਕਰ ਰਹੇ ਹਨ ਅਤੇ ਅਕਸ਼ਰਾ ਦੀ ਤਾਰੀਫ ਕਰ ਰਹੇ ਹਨ। ਕੁਝ ਪ੍ਰਸ਼ੰਸਕਾਂ ਨੇ ਉਸ ਨੂੰ 'ਹੌਟ' ਕਿਹਾ ਹੈ ਅਤੇ ਕੁਝ ਨੇ ਉਸ ਨੂੰ 'ਖੂਬਸੂਰਤ' ਕਿਹਾ ਹੈ। ਅਕਸ਼ਰਾ ਦੀਆਂ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਛੇੜ ਦਿੱਤੀ ਹੈ।
ਇਸ ਅਦਾਕਾਰਾ ਨੇ ਮਸ਼ਹੂਰ ਨਿਰਦੇਸ਼ਕ 'ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼
NEXT STORY