ਮੁੰਬਈ- ਮੁੰਬਈ ਵਿੱਚ ਬੀਤੀ ਰਾਤ ਪ੍ਰਸਿੱਧ ਪੰਜਾਬੀ ਗਾਇਕ ਏਪੀ ਢਿੱਲੋਂ ਦਾ ਇੱਕ ਸ਼ਾਨਦਾਰ ਕਾਨਸਰਟ ਹੋਇਆ, ਪਰ ਇਹ ਪ੍ਰੋਗਰਾਮ ਆਪਣੀ ਗਾਇਕੀ ਤੋਂ ਵੱਧ ਇੱਕ ਵਿਵਾਦਪੂਰਨ ਵੀਡੀਓ ਕਾਰਨ ਚਰਚਾ ਵਿੱਚ ਆ ਗਿਆ ਹੈ। ਸਰੋਤਾਂ ਅਨੁਸਾਰ, ਇਸ ਕਾਨਸਰਟ ਦੌਰਾਨ ਏਪੀ ਢਿੱਲੋਂ ਬਾਲੀਵੁੱਡ ਅਦਾਕਾਰਾ ਤਾਰਾ ਸੁਤਾਰੀਆ ਨਾਲ ਸਟੇਜ 'ਤੇ ਕਾਫੀ ਰੋਮਾਂਟਿਕ ਹੁੰਦੇ ਨਜ਼ਰ ਆਏ ਜਿਸ ਨੂੰ ਦੇਖ ਕੇ ਉੱਥੇ ਮੌਜੂਦ ਦਰਸ਼ਕ ਅਤੇ ਸੋਸ਼ਲ ਮੀਡੀਆ ਯੂਜ਼ਰਸ ਹੈਰਾਨ ਰਹਿ ਗਏ ਹਨ।
ਸਟੇਜ 'ਤੇ ਵਧੀ ਨਜ਼ਦੀਕੀ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਨਸਰਟ ਦੇ ਵਿਚਕਾਰ ਏਪੀ ਢਿੱਲੋਂ ਨੇ ਤਾਰਾ ਸੁਤਾਰੀਆ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਹੱਦ ਤਾਂ ਉਦੋਂ ਹੋ ਗਈ ਜਦੋਂ ਗਾਇਕ ਨੇ ਭਰੀ ਮਹਿਫਿਲ ਵਿੱਚ ਸਟੇਜ 'ਤੇ ਹੀ ਤਾਰਾ ਸੁਤਾਰੀਆ ਨੂੰ 'Kiss' ਕਰ ਦਿੱਤਾ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਬੁਆਏਫ੍ਰੈਂਡ ਵੀਰ ਪਹਾੜੀਆ ਦਾ ਰਿਐਕਸ਼ਨ ਹੋਇਆ ਵਾਇਰਲ
ਇਸ ਸਾਰੀ ਘਟਨਾ ਦੀ ਸਭ ਤੋਂ ਹੈਰਾਨੀਜਨਕ ਗੱਲ ਇਹ ਸੀ ਕਿ ਤਾਰਾ ਸੁਤਾਰੀਆ ਦਾ ਬੁਆਏਫ੍ਰੈਂਡ ਵੀਰ ਪਹਾੜੀਆ ਵੀ ਉੱਥੇ ਮੌਜੂਦ ਸੀ। ਜਦੋਂ ਏਪੀ ਢਿੱਲੋਂ ਅਤੇ ਤਾਰਾ ਸਟੇਜ 'ਤੇ ਰੋਮਾਂਟਿਕ ਹੋ ਰਹੇ ਸਨ, ਤਾਂ ਵੀਰ ਪਹਾੜੀਆ ਆਡੀਅੰਸ ਵਿੱਚ ਖੜ੍ਹਾ ਟਿਕਟਿਕੀ ਲਗਾ ਕੇ ਉਨ੍ਹਾਂ ਨੂੰ ਦੇਖ ਰਿਹਾ ਸੀ। ਕੈਮਰੇ ਵਿੱਚ ਕੈਦ ਹੋਏ ਵੀਰ ਦੇ ਰਿਐਕਸ਼ਨ ਤੋਂ ਸਾਫ਼ ਲੱਗ ਰਿਹਾ ਸੀ ਕਿ ਉਹ ਇਸ ਸਥਿਤੀ ਵਿੱਚ ਕਾਫੀ ਤਣਾਅ ਅਤੇ ਅਸਹਿਜ ਮਹਿਸੂਸ ਕਰ ਰਿਹਾ ਸੀ।
ਸੋਸ਼ਲ ਮੀਡੀਆ 'ਤੇ ਨਿਸ਼ਾਨੇ 'ਤੇ ਆਏ ਸਿਤਾਰੇ
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਏਪੀ ਢਿੱਲੋਂ ਅਤੇ ਤਾਰਾ ਸੁਤਾਰੀਆ ਨੂੰ ਖਰੀਆਂ-ਖਰੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਏਪੀ ਢਿੱਲੋਂ ਨੂੰ ਥੋੜੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਸੀ, ਜਦਕਿ ਕੁਝ ਨੇ ਵੀਰ ਪਹਾੜੀਆ ਲਈ ਹਮਦਰਦੀ ਜਤਾਈ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਵੀਰ ਅਤੇ ਤਾਰਾ ਦੋਵੇਂ ਹੀ ਇਸ ਮੌਕੇ 'ਤੇ ਕਾਫੀ ਅਸਹਿਜ ਲੱਗ ਰਹੇ ਸਨ। ਜ਼ਿਕਰਯੋਗ ਹੈ ਕਿ ਤਾਰਾ ਸੁਤਾਰੀਆ ਅਤੇ ਵੀਰ ਪਹਾੜੀਆ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਆਪਣੇ ਰਿਸ਼ਤੇ ਨੂੰ ਜਨਤਕ ਵੀ ਕਰ ਚੁੱਕੇ ਹਨ। ਪਰ ਇਸ ਤਾਜ਼ਾ ਘਟਨਾ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਸਲਮਾਨ ਖਾਨ ਦੇ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਮਿਲੇਗਾ ਤੋਹਫ਼ਾ, 'ਬੈਟਲ ਆਫ ਗਲਵਾਨ' ਦਾ ਟੀਜ਼ਰ ਇਸ ਸਮੇਂ ਹੋਵੇਗਾ ਰਿਲੀਜ਼
NEXT STORY