ਜਲੰਧਰ- ਮਸ਼ਹੂਰ ਗਾਇਕ ਗੁਰੂ ਰੰਧਾਵਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹੁਣ ਗੁਰੂ ਰੰਧਾਵਾ ਫਿਲਮਾਂ 'ਚ ਬਤੌਰ ਐਕਟਰ ਕੰਮ ਕਰ ਰਹੇ ਹਨ ਹਨ ਤੇ ਜਲਦ ਹੀ ਸੰਗਿੰਗ ਰਿਐਲਟੀ ਸ਼ੋਅ ਸਾਰੇਗਾਮਾਪਾ 2024 'ਚ ਨਜ਼ਰ ਆਉਣਗੇ।
ਦੱਸ ਦਈਏ ਕਿ ਗੁਰੂ ਰੰਧਾਵਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਫਡੇਟਸ ਸ਼ੇਅਰ ਕਰਦੇ ਰਹਿੰਦੇ ਹਨ। ਜਲਦ ਹੀ ਗੁਰੂ ਰੰਧਾਵਾ ਮਸ਼ਹੂਰ ਸਿੰਗਿੰਗ ਰਿਐਲਟੀ ਸ਼ੋਅ ਸਾਰੇਗਾਮਾਪਾ 2024 'ਚ ਬਤੌਰ ਜੱਜ ਨਜ਼ਰ ਆਉਣਗੇ। ਇਸ ਸੰਗੀਤ ਰਿਐਲਟੀ ਸ਼ੋਅ ਵਿੱਚ ਗੁਰੂ ਰੰਧਾਵਾ ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਕੰਟੈਸਟੈਂਟ ਨੂੰ ਜੱਜ ਕਰਦੇ ਹੋਏ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ -ਗਾਇਕ ਦੀਪ ਢਿੱਲੋਂ ਨੇ ਗੁਰਦਾਸ ਮਾਨ ਨਾਲ ਖ਼ਾਸ ਮੁਲਾਕਾਤ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ
ਸ਼ੋਅ ਦੇ ਪਿਛਲੇ ਸੀਜ਼ਨ 'ਚ ਜੱਜ ਹਿਮੇਸ਼ ਰੇਸ਼ਮੀਆ, ਅਨੁ ਮਲਿਕ ਅਤੇ ਨੀਤੀ ਮੋਹਨ ਸਨ, ਜਦੋਂ ਕਿ ਹੋਸਟ ਆਦਿਤਿਆ ਨਰਾਇਣ ਸਨ। ਐਲਬਰਟ ਕਾਬੋ ਲੇਪਚਾ ਨੂੰ ਸੀਜ਼ਨ ਦਾ ਜੇਤੂ ਐਲਾਨਿਆ ਗਿਆ। 2022 ਐਡੀਸ਼ਨ 'ਚ ਨੌਜਵਾਨ ਗਾਇਕ ਸਨ ਅਤੇ ਸ਼ੰਕਰ ਮਹਾਦੇਵਨ, ਅਨੁ ਮਲਿਕ ਅਤੇ ਨੀਤੀ ਮੋਹਨ ਦੁਆਰਾ ਨਿਰਣਾ ਕੀਤਾ ਗਿਆ ਸੀ, ਜਦੋਂ ਕਿ ਮੇਜ਼ਬਾਨ ਭਾਰਤੀ ਸਿੰਘ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Sonu Sood ਨੇ ਮਹਿਲਾ ਆਟੋ ਰਿਕਸ਼ਾ ਡਰਾਈਵਰ ਨਾਲ ਕੀਤੀ ਖ਼ਾਸ ਮੁਲਾਕਾਤ
NEXT STORY