ਜਲੰਧਰ (ਬਿਊਰੋ) - 'ਸੁਨੱਖੀ', 'ਤੇਰੀ ਵੇਟ', 'ਫੁਲਕਾਰੀ', 'ਵੈਲੀ ਜੱਟ', 'ਮਿਸ ਯੂ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੀ ਕੌਰ ਬੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਕੌਰ ਬੀ ਆਪਣੀਆਂ ਖ਼ੂਬਸੂਰਤ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।

ਜਿੰਨੀ ਖ਼ੂਬਸੂਰਤ ਕੌਰ ਬੀ ਖ਼ੁਦ ਹੈ ਉਸ ਤੋਂ ਵੀ ਜ਼ਿਆਦਾ ਖ਼ੂਬਸੂਰਤ ਉਸ ਦੀ ਹਰ ਅਦਾ ਹੈ, ਜਿਸ ਨੂੰ ਪੰਜਾਬੀ ਗੱਭਰੂ ਤੇ ਮੁਟਿਆਰਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

ਹਾਲ ਹੀ 'ਚ ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫ਼ੀ ਸੋਹਣੀ ਲੱਗ ਰਹੀ ਹੈ।ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਗਾਇਕਾ ਕੌਰ ਬੀ ਨੂੰ 'ਮਿੱਤਰਾਂ ਦੇ ਬੂਟ' ਗੀਤ ਨੇ ਬੁਲੰਦੀਆਂ 'ਤੇ ਪਹੁੰਚਾਇਆ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਬੁਲੰਦ ਅਵਾਜ਼ ਨਾਲ ਇਸ ਕਦਰ ਸ਼ਿੰਗਾਰਿਆ ਕਿ ਇਹ ਗੀਤ ਸੁਪਰ ਹਿੱਟ ਹੋ ਗਿਆ ਅਤੇ ਕੁਝ ਹੀ ਦਿਨਾਂ 'ਚ ਹਰੇਕ ਦੀ ਜ਼ੁਬਾਨ 'ਤੇ ਇਹ ਗੀਤ ਚੜ੍ਹ ਗਿਆ।

ਇਸ ਗੀਤ ਨੂੰ ਉਨ੍ਹਾਂ ਨੇ ਜੈਜ਼ੀ ਬੀ ਨਾਲ ਗਾਇਆ। ਇਹ ਗੀਤ ਪੰਜਾਬ ਹੀ ਨਹੀਂ ਸਗੋਂ ਪੂਰੇ ਉੱਤਰ ਭਾਰਤ 'ਚ ਇੰਨਾ ਮਸ਼ਹੂਰ ਹੋਇਆ ਕਿ ਵਿਆਹਾਂ 'ਚ ਸਭ ਤੋਂ ਵੱਧ ਵੱਜਣ ਵਾਲਾ ਗੀਤ ਬਣ ਗਿਆ।

ਸਾਲ 2014 'ਚ ਕੌਰ ਬੀ ਦਾ ਗੀਤ 'ਤੇਰੇ ਪਿੱਛੇ ਹੁਣ ਤੱਕ ਫਿਰਾਂ ਮੈਂ ਕੁਆਰੀ ਤੂੰ ਕਿਤੇ ਹੋਰ ਕਿਤੇ ਮੰਗਣੀ ਕਰਾ ਤਾਂ ਨੀ ਲਈ' ਅਤੇ 'ਕਣਕਾਂ ਦਾ ਰੰਗ ਉਡਿੱਆ ਮੇਰੀ ਉੱਡਦੀ ਵੇਖ ਫੁੱਲਕਾਰੀ' ਸਮੇਤ ਕਈ ਗੀਤਾਂ ਨੇ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੰਮਾਂ ਪਾ ਦਿੱਤੀਆਂ।

ਇਹੀ ਕਾਰਨ ਹੈ ਕਿ ਉਹ ਬਹੁਤ ਹੀ ਘੱਟ ਸਮੇਂ 'ਚ ਇੰਨੀ ਪ੍ਰਸਿੱਧ ਹੋ ਗਈ ਕਿ ਵੱਡੇ-ਵੱਡੇ ਗਾਇਕਾਂ ਨਾਲ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ।
ਮੁੜ ਵਿਵਾਦਾਂ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਲਾਈਵ ਹੋ ਕੇ ਨਿਹੰਗ ਸਿੰਘ ਨੇ ਫਿਰ ਦਿੱਤੀ ਧਮਕੀ
NEXT STORY