ਨਵੀਂ ਦਿੱਲੀ (ਬਿਊਰੋ) - ਮਸ਼ਹੂਰ ਅਮਰੀਕੀ ਗਾਇਕਾ ਅਤੇ ਗੀਤਕਾਰ ਲੀਜ਼ਾ ਮੈਰੀ ਪ੍ਰੈਸਲੇ ਦਾ ਦਿਹਾਂਤ ਹੋ ਗਿਆ ਹੈ। ਲੀਜ਼ਾ ਹਾਲ ਹੀ 'ਚ ਆਯੋਜਿਤ ਗੋਲਡਨ ਗਲੋਬ ਐਵਾਰਡਸ 2023 ਦਾ ਹਿੱਸਾ ਬਣੀ। ਇੱਥੇ ਉਹ ਆਪਣੀ ਮਾਂ ਪ੍ਰਿਸਿਲਾ ਪ੍ਰੈਸਲੇ ਨਾਲ ਪਹੁੰਚੀ। ਗਾਇਕਾ ਮਰਹੂਮ ਅਮਰੀਕੀ ਅਦਾਕਾਰ, ਗਾਇਕ ਅਤੇ ਸੰਗੀਤਕਾਰ ਐਲਵਿਸ ਪ੍ਰੈਸਲੇ ਦੀ ਇਕਲੌਤੀ ਧੀ ਸੀ।
ਦਿਲ ਦਾ ਦੌਰਾ ਬਣਿਆ ਮੌਤ ਦਾ ਕਾਰਨ
ਨਿਊਜ਼ ਏਜੰਸੀ ਏ. ਐੱਨ. ਆਈ. ਅਨੁਸਾਰ, ਲੀਜ਼ਾ ਨੂੰ ਵੀਰਵਾਰ ਸਵੇਰੇ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸ ਦੇ ਸਾਬਕਾ ਪਤੀ ਡੈਨੀ ਕਿਓਗ ਨੇ ਉਸ ਨੂੰ ਸੀ. ਪੀ. ਆਰ. ਦਿੱਤਾ, ਜਿਸ ਨਾਲ ਉਹ ਕੈਲੀਫੋਰਨੀਆ 'ਚ ਰਹਿੰਦੀ ਸੀ। ਸੀ. ਪੀ. ਆਰ. ਤੋਂ ਬਾਅਦ ਲੀਜ਼ਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ 54 ਸਾਲ ਦੀ ਉਮਰ 'ਚ ਗਾਇਕਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਪਰਿਵਾਰ ਨੇ ਕੀਤੀ ਮੌਤ ਦੀ ਪੁਸ਼ਟੀ
ਅਮਰੀਕੀ ਮੀਡੀਆ ਹਾਊਸ ਵੈਰਾਇਟੀ ਦੀ ਰਿਪੋਰਟ ਮੁਤਾਬਕ, ਲੀਜ਼ਾ ਮੈਰੀ ਪ੍ਰੈਸਲੇ ਦੀ ਮੌਤ ਦੀ ਖ਼ਬਰ ਦਾ ਐਲਾਨ ਉਨ੍ਹਾਂ ਦੇ ਪਰਿਵਾਰ ਨੇ ਇਕ ਪ੍ਰੈੱਸ ਨੋਟ 'ਚ ਕਰਦੇ ਹੋਏ ਕਿਹਾ, ''ਪ੍ਰਿਸੀਲਾ ਪ੍ਰੈਸਲੇ ਅਤੇ ਪ੍ਰੈਸਲੇ ਪਰਿਵਾਰ ਆਪਣੀ ਪਿਆਰੀ ਬੇਟੀ ਲੀਜ਼ਾ ਮੈਰੀ ਦੀ ਦਰਦਨਾਕ ਮੌਤ ਕਾਰਨ ਸਦਮੇ 'ਚ ਹਨ।"
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਕਪਿਲ ਸ਼ਰਮਾ ਦੇ ਸ਼ੋਅ 'ਚ ਲੱਗੀਆਂ ਰੌਣਕਾਂ, ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਨੇ ਕੀਤੀ ਰੱਜ ਕੇ ਮਸਤੀ (ਤਸਵੀਰਾਂ)
NEXT STORY