ਮੁੰਬਈ : ਗੋਆ ਪੁਲਸ ਨੇ ਇਕ ਨਾਬਾਲਗ ਕੁੜੀ ਨੂੰ ਧਮਕੀ ਦੇਣ ਦੇ ਮਾਮਲੇ 'ਚ ਗਾਇਕ ਰੇਮੋ ਫਰਨਾਂਡੀਜ਼ ਨੂੰ ਸ਼ਨੀਵਾਰ ਆਪਣੇ ਸਾਹਮਣੇ ਪੇਸ਼ ਹੋਣ ਦਾ ਸੰਮਨ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਪੁਲਸ 62 ਸਾਲਾ ਇਸ ਗਾਇਕ ਦੇ ਘਰ ਪਹੁੰਚੀ ਪਰ ਉਹ ਉਥੇ ਨਹੀਂ ਮਿਲੇ ਅਤੇ ਅਜਿਹੇ 'ਚ ਸੰਮਨ ਉਨ੍ਹਾਂ ਦੇ ਦਰਵਾਜ਼ੇ 'ਤੇ ਚਿਪਕਾ ਦਿੱਤਾ ਗਿਆ।
'ਓ ਮੇਰੀ ਮੁੰਨੀ', 'ਪਿਆਰ ਤੋ ਹੋਨਾ ਹੀ ਥਾ' ਅਤੇ 'ਇਕ ਹੋ ਗਏ ਹਮ ਔਰ ਤੁਮ' ਫੇਮ ਗਾਇਕ ਰੇਮੋ ਅਨੁਸਾਰ, ''ਮੈਂ ਤੁਹਾਨੂੰ ਸੂਚਿਤ ਕਰਦਾ ਹਾਂ ਕਿ ਕੱਲ ਪੁਲਸ ਦੇ ਸਾਹਮਣੇ ਹਾਜ਼ਰ ਨਹੀਂ ਹੋ ਸਕਦਾ ਕਿਉਂਕਿ ਮੈਂ ਬਹੁਤ ਜ਼ਰੂਰੀ ਕੰਮ ਅਤੇ ਮੁਲਾਕਾਤਾਂ ਲਈ ਯੂਰਪ 'ਚ ਹਾਂ। ਇਸ ਦੌਰੇ ਦੀ ਯੋਜਨਾ ਕਈ ਮਹੀਨੇ ਪਹਿਲਾਂ ਹੀ ਬਣ ਗਈ ਸੀ ਅਤੇ ਟਿਕਟ 17 ਅਗਸਤ 2015 ਨੂੰ ਬੁਕ ਕਰਵਾ ਦਿੱਤੀ ਗਈ ਸੀ। ਟਿਕਟ 'ਤੇ ਇਸ ਨੂੰ ਖਰੀਦਣ ਦੀ ਤਰੀਕ ਦੇਖੀ ਜਾ ਸਕਦੀ ਹੈ ਅਤੇ ਇਸ ਸੰਬੰਧੀ ਕਤਰ ਏਅਰਵੇਜ਼ ਕੋਲੋਂ ਪੜਤਾਲ ਕੀਤੀ ਜਾ ਸਕਦੀ ਹੈ।''
ਇਸ ਤੋਂ ਪਹਿਲਾਂ ਪੁਲਸ ਜਾਂਚ ਅਧਿਕਾਰੀ ਜਿੱਬਾ ਡਲਵੀ ਨੇ ਦੱਸਿਆ, ''ਪੁਲਸ ਸਿਓਲਿਮ ਸਥਿਤ ਉਨ੍ਹਾਂ ਦੇ ਘਰ ਗਈ ਸੀ ਪਰ ਉਨ੍ਹਾਂ ਦੇ ਨੌਕਰ ਨੇ ਦੱਸਿਆ ਕਿ ਉਹ ਘਰ ਨਹੀਂ ਹਨ। ਇਸ 'ਤੇ ਅਸੀਂ ਸੰਮਨ ਉਨ੍ਹਾਂ ਦੇ ਦਰਵਾਜ਼ੇ 'ਤੇ ਚਿਪਕਾ ਦਿੱਤਾ।''
ਪੁਲਸ ਨੇ ਉਨ੍ਹਾਂ ਦੇ ਖਿਲਾਫ ਗੋਆ ਬਾਲ ਐਕਟ ਦੀ ਧਾਰਾ-8 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਅਨੁਸਾਰ ਬੀਤੀ 2 ਦਸੰਬਰ ਨੂੰ ਰੇਮੋ ਦੇ ਬੇਟੇ ਜੋਨਾਹ ਦੀ ਕਾਰ ਨੇ ਇਕ ਨਾਬਾਲਗ ਕੁੜੀ ਨੂੰ ਟੱਕਰ ਮਾਰ ਦਿੱਤੀ ਸੀ। ਇਸ ਪਿੱਛੋਂ ਉਕਤ ਕੁੜੀ ਨੂੰ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਾਰਡ ਨੰ. 105 'ਚ ਦਾਖਲ ਕਰਵਾਇਆ ਗਿਆ, ਜਿਥੇ ਰੇਮੋ ਨੇ ਉਸ ਕੁੜੀ ਨੂੰ ਕਥਿਤ ਤੌਰ 'ਤੇ ਧਮਕੀ ਦਿੱਤੀ ਸੀ।
ਵਿਦੇਸ਼ਾਂ 'ਚ 'ਦਿਲਵਾਲੇ' ਦੀ ਪਹਿਲੇ ਦਿਨ ਦੀ ਕਮਾਈ ਨੇ ਤੋੜੇ ਸਾਰੇ ਰਿਕਾਰਡ
NEXT STORY